ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਜੈਦ ਸਿੱਧੂ ਗੋਤ ਨਾਲ ਸਬੰਧਿਤ ਭਾਈਚਾਰੇ ਵਲੋਂ (ਜੈਦ ਪੱਤੀ) ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜੈਦ ਪੱਤੀ ਵਲੋਂ ਆਪਣੇ ਪੁਰਖਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਂਦਾ ਹੈ ਅਤੇ ਪੱਤੀ ਵਾਸੀਆਂ ਵਲੋਂ ਪਿੰਡ ਭੋਤਨੇ ਦਾ ਅਟੁੱਟ ਹਿੱਸਾ ਹੋਣ ਕਰ ਕੇ ਸਮੁੱਚੇ ਪਿੰਡ ਦੀ ਭਲਾਈ ਲਈ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਦੇ ਲਈ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ | ਇਸ ਮੌਕੇ ਕੁਲਦੀਪ ਸਿੰਘ ਸਰਪੰਚ, ਪ੍ਰਧਾਨ ਤੇਜਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਵੀਂ, ਬਸੰਤ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਸੂਬੇਦਾਰ ਗੁਰਨਾਮ ਸਿੰਘ ਸੰਦੀਪ ਸਿੰਘ ਪੰਚ, ਹਰਨੂਰ ਸਿੰਘ ਹੈਰੀ ਸੇਖੋ ਪੰਚ, ਅਜੈਬ ਸਿੰਘ ਪੰਚ ਅਮਨਦੀਪ ਸਿੰਘ (ਅਮਨ ਸਟੂਡੀਓ) ਆਗੂ ਸ਼੍ਰੋਮਣੀ ਅਕਾਲੀ ਦਲ, ਅਮਰਜੀਤ ਸਿੰਘ ਸੇਖੋ (ਪ੍ਰਧਾਨ ਕੋਆਪਰੇਟਿਵ ਸੋਸਾਇਟੀ), ਕਰਮਜੀਤ ਸਿੰਘ ਸੇਖੋਂ (ਪ੍ਰਬੰਧਕ ਕਮੇਟੀ ਵਾਟਰ ਵਰਕਸ), ਭਜਨ ਸਿੰਘ ਸਾਬਕਾ ਬੀ.ਡੀ.ਪੀ.ਓ, ਦਰਬਾਰਾ ਸਿੰਘ ਪੰਚ, ਮਾ: ਬਲਵੰਤ ਸਿੰਘ ਭੱਟੀ ਤੋਂ ਇਲਾਵਾ ਸਮੁੱਚੇ ਪਿੰਡ ਵਲੋਂ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਭੋਗ ਤੇ ਹਾਜ਼ਰੀ ਲਵਾਈ ਗਈ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਪਕੌੜਿਆਂ, ਜਲੇਬੀਆਂ ਅਤੇ ਪ੍ਰਸ਼ਾਦੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਆਗੂ ਗੁਰਜੋਧ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਬਰਿੰਦਰ ਸਿੰਘ, ਪਰਮਿੰਦਰ ਸਿੰਘ, ਸੰਦੀਪ ਸਿੰਘ ਪੰਚ, ਕੌਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ ਆਦਿ ਕਮੇਟੀ ਮੈਂਬਰਾਂ ਵਲੋਂ ਆਈ ਸੰਗਤਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ |