ਸ਼ਹਿਣਾ, 12 ਮਾਰਚ (ਸੁਰੇਸ਼ ਗੋਗੀ)-ਨਿਰਮਲ ਕੁਟੀਆ ਆਸ਼ਰਮ ਸੁਖੀਆ ਨਗਰ ਸ਼ਹਿਣਾ ਵਿਖੇ 26ਵਾਂ ਸਾਲਾਨਾ ਜੋੜ ਮੇਲਾ 13 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਨਿਰਮਲ ਸੰਪਰਦਾਇ ਦੇ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਗੁਲਾਬ ਸਿੰਘ ਸ਼ਹਿਣਾ ਵਾਲਿਆਂ ਨੇ ਦੱਸਿਆ ਕਿ ਮਿਤੀ 13 ਮਾਰਚ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ | ਜਿਨ੍ਹਾਂ ਦੇ ਭੋਗ 15 ਮਾਰਚ ਨੂੰ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਹਰ ਰੋਜ਼ ਰਾਤ ਸਮੇਂ 8 ਤੋਂ 10 ਵਜੇ ਧਾਰਮਿਕ ਦੀਵਾਨਾ ਸਜਾਏ ਜਾਣਗੇ | ਜਿਸ ਵਿਚ ਪ੍ਰਸਿੱਧ ਧਾਰਮਿਕ ਕਥਾ ਵਾਚਕ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸੰਤ ਬਲਵੀਰ ਸਿੰਘ ਘੁੰਨਸ, ਪਰਮਜੀਤ ਸਿੰਘ ਖ਼ਾਲਸਾ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਚਮਕੌਰ ਸਿੰਘ ਪੰਜਗਰਾਈਆਂ, ਬਾਬਾ ਫੁਰਤੀ ਦਾਸ, ਬਾਬਾ ਸਿੱਧ ਦਾਸ ਬਰਨਾਲਾ, ਮਹੰਤ ਕੇਸ਼ਵ ਮੁਨੀ ਮਾਨਸਾ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਵੀ ਹਾਜ਼ਰੀ ਲਗਵਾਉਣਗੀਆਂ |