24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਮਰੀਕਾ ਤੇ ਈਰਾਨ 'ਚ ਤਣਾਅ ਦੇ ਚੱਲਦਿਆਂ ਗੈਸ ਏਜੰਸੀਆਂ ਦੇ ਬਾਹਰ ਗਾਹਕਾਂ ਦੀਆਂ ਲੱਗਣ ਲੱਗੀਆਂ ਲਾਈਨਾਂ <br/>

Ad Position 21
No active advertisement
ਅਜੀਤ ਡੈਸਕ 13-03-2026
ਤਪਾ ਮੰਡੀ, 12 ਮਾਰਚ (ਪ੍ਰਵੀਨ ਗਰਗ)-ਅਮਰੀਕਾ ਅਤੇ ਇਸਰਾਈਲ ਵਲੋਂ ਇਰਾਨ ਸਮੇਤ ਦਰਜਨਾਂ ਖਾੜੀ ਦੇਸ਼ਾਂ 'ਤੇ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਤੋਂ ਬਾਅਦ ਹੁਣ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਅਤੇ ਐਲ.ਪੀ.ਜੀ. ਗੈਸ ਨੂੰ ਲੈ ਕੇ ਲੋਕ ਵੱਡੀ ਗਿਣਤੀ 'ਚ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਦੇ ਬਾਹਰ ਖੜੇ ਹੋਏ ਦਿਖਾਈ ਦੇਣ ਲੱਗ ਪਏ ਹਨ |ਭਾਵੇਂ ਕੇਂਦਰ ਤੋਂ ਇਲਾਵਾ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਨਾਲ ਆਮ ਲੋਕਾਂ ਨੂੰ ਗੈਸ ਦੀ ਕਿੱਲਤ ਲਈ ਘਬਰਾਉਣ ਦੀ ਲੋੜ ਨਹੀਂ ਬਾਰੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ | ਲੋਕਾਂ ਨੇ ਏਜੰਸੀਆਂ ਦੇ ਬਾਹਰ ਲਾਈਨਾਂ ਲੱਗਣ ਦਾ ਮੁੱਖ ਕਾਰਨ ਇਹ ਵੀ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਕਿਸੇ ਦਿੱਕਤ ਕਾਰਨ ਗੈਸ ਸਪਲਾਈ ਡਿਸਟਰੀਬਿਊਟਰਾਂ ਦੇ ਆਨਲਾਈਨ ਸਿਸਟਮ ਬੰਦ ਪਏ ਹਨ | ਹਾਲਾਂਕਿ ਐਲ.ਪੀ.ਜੀ. ਉਪਭੋਗਤਾ 25 ਦਿਨਾਂ ਤੋਂ ਪਹਿਲਾ ਗੈਸ ਦੀ ਬੁਕਿੰਗ ਨਹੀਂ ਕਰ ਸਕਦਾ ਪਰ ਜਿਨ੍ਹਾਂ ਦੀ ਬੁਕਿੰਗ ਹੋਈ ਹੈ, ਉਨ੍ਹਾਂ ਨੂੰ ਸਪਲਾਈ ਦੇਣ ਲਈ ਕੋਡ ਨੰਬਰ ਸਿਸਟਮ ਵਿਚ ਪਾਉਣ 'ਤੇ ਸਪਲਾਈ ਦੀ ਪਰਚੀ ਨਿਕਲਦੀ ਹੈ, ਜਦਕਿ ਸਿਸਟਮ ਬੰਦ ਹੋਣ ਕਾਰਨ ਇਹ ਪਰਚੀ ਨਹੀਂ ਨਿਕਲ ਰਹੀ ਤੇ ਲੰਮੀਆਂ ਕਤਾਰਾਂ ਗੈਸ ਏਜੰਸੀ ਵਿਚ ਲੱਗ ਗਈਆਂ ਹਨ | ਉੱਧਰ ਦੂਜੇ ਪਾਸੇ ਲਾਈਨਾਂ ਲੱਗਣ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਗੈਸ ਕੰਪਨੀਆਂ ਵਲੋਂ ਏਜੰਸੀਆਂ ਨੂੰ ਪੂਰੀ ਸਪਲਾਈ ਨਾ ਮਿਲਣ ਕਾਰਨ ਡਿਲਿਵਰੀ ਵਿਚ ਦੇਰੀ ਹੋ ਰਹੀ ਹੈ | ਇਸ ਕਾਰਨ ਕਈ ਲੋਕਾਂ ਦੀ ਬੁਕਿੰਗ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਮੇਂ 'ਤੇ ਸਿਲੰਡਰ ਨਹੀਂ ਮਿਲ ਰਹੇ | ਕਈ ਗਾਹਕਾਂ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨ ਰਾਹੀਂ ਕੀਤੀ ਗਈ ਬੁਕਿੰਗ ਦਾ ਕੋਈ ਪੱਕਾ ਸੁਨੇਹਾ ਨਹੀਂ ਆਉਂਦਾ ਅਤੇ ਨਾ ਹੀ ਇਹ ਸਪਸ਼ਟ ਹੁੰਦਾ ਹੈ ਕਿ ਬੁਕਿੰਗ ਦਰਜ ਹੋਈ ਹੈ ਜਾਂ ਨਹੀਂ | ਦੂਜੇ ਪਾਸੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਦੀ ਘਾਟ ਕਾਰਨ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ | ਭਾਵੇਂ ਇਲਾਕੇ ਦੇ ਅਧਿਕਾਰੀਆਂ ਵਲੋਂ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੋਈ ਹੈ ਫਿਰ ਵੀ ਸੁਣਨ 'ਚ ਇਹ ਵੀ ਆ ਰਿਹਾ ਹੈ ਕਿ ਗੈਸ ਸਿਲੰਡਰਾਂ ਦੀ ਕਿਤੇ ਨਾ ਕਿਤੇ ਕਾਲਾ ਬਾਜ਼ਾਰੀ ਜਾਰੀ ਹੈ, ਪਰ ਇੱਥੇ ਅਜੇ ਤੱਕ ਕੋਈ ਅਜਿਹੀ ਗੱਲ ਦੇਖਣ ਨੂੰ ਨਹੀਂ ਮਿਲੀ, ਅਗਰ ਹਾਲਾਤ ਕਿੱਲਤ ਵਾਲੇ ਹੋ ਗਏ ਤਾਂ ਗੈਸ ਸਿਲੰਡਰਾਂ ਦੀ ਬਲੈਕ ਜ਼ਰੂਰ ਹੋਵੇਗੀ | ਕੁੱਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਲਚੇ, ਮੋਮਸ, ਟਿੱਕੀਆਂ, ਭਟੂਰੇ ਬਣਾਉਣ ਵਾਲੇ ਰੈਸਟੋਰੈਂਟਾਂ 'ਚ ਬਹੁਗਿਣਤੀ ਘਰੇਲੂ ਗੈਸ ਸਿਲੰਡਰਾਂ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ ਜਿਨ੍ਹਾਂ ਪਾਸ ਵੱਡੀ ਗਿਣਤੀ 'ਚ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ, ਉਹ ਕਿੱਥੋਂ ਆ ਰਹੇ ਹਨ? ਇਸ ਸਬੰਧੀ ਜਦੋਂ ਇਕ ਗੈਸ ਏਜੰਸੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਸਪਲਾਈ ਆ ਰਹੀ ਹੈ | ਉਹ ਸਿਰਫ਼ ਬੁਕਿੰਗ ਅਨੁਸਾਰ ਹੀ ਗਾਹਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਿਨਾਂ ਬੁਕਿੰਗ ਦੇ ਸਿਲੰਡਰ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਗਾਹਕ ਬੁਕਿੰਗ ਕਰਵਾਉਂਦੇ ਹਨ ਉਨ੍ਹਾਂ ਨੂੰ ਹੀ ਉਸੇ ਅਨੁਸਾਰ ਸਿਲੰਡਰ ਦੀ ਸਪਲਾਈ ਦਿੱਤੀ ਜਾਂਦੀ ਹੈ | ਜਦ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ ਤਾਂ ਸੰਬੰਧਿਤ ਖ਼ੁਰਾਕ ਸਪਲਾਈ ਵਿਭਾਗ ਦੇ ਏ.ਐਫ਼.ਐਸ.ਓ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਜਲਦੀ ਹੈ ਰੇਹੜੀਆਂ, ਹੋਟਲਾਂ, ਢਾਬਿਆਂ 'ਤੇ ਕਰ ਰਹੇ ਘਰੇਲੂ ਗੈਸ ਸਪਲਾਈ ਕਰਦਾ ਫੜਿਆ ਗਿਆ ਤਾਂ ਸਿਲੰਡਰ ਕਬਜ਼ੇ 'ਚ ਲੈ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਗਰੈਜੂਏਸ਼ਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਨੇ ਕੰਮ ਛੋੜ/ਕਲਮ ਛੋੜ ਹੜਤਾਲ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ <br/>
Ad Position 24