ਮਹਿਲ ਕਲਾਂ, 27 ਮਾਰਚ (ਅਵਤਾਰ ਸਿੰਘ ਅਣਖੀ)-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਪਿੰਡ ਨਿਹਾਲੂਵਾਲ ਵਿਖੇ ਲਗਾਇਆ ਗਿਆ | ਜਿਸ ਦਾ ਉਦਘਾਟਨ ਬੀਬੀ ਕੁਲਵੰਤ ਕੌਰ ਨੇ ਕੀਤਾ | ਜਦ ਕਿ ਮੁੱਖ ਮਹਿਮਾਨ ਵਜੋਂ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ | ਆਗੂ ਮੌੜ ਨੇ ਕਿਹਾ ਕਿ ਅਜਿਹੇ ਮੁਫ਼ਤ ਚੈੱਕਅਪ ਕੈਂਪ ਸਮੂਹ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਨੂੰ ਹਰ ਇਕ ਪਿੰਡ 'ਚ ਲਗਾਉਣੇ ਚਾਹੀਦੇ ਹਨ, ਤਾਂ ਕਿ ਲੋੜਵੰਦ ਪਰਿਵਾਰ ਸਹੂਲਤਾਂ ਦਾ ਲਾਭ ਲੈ ਸਕਣ | ਇਸ ਮੌਕੇ ਅੱਖਾਂ ਮਾਹਿਰ ਡਾਕਟਰ ਤਰਲੋਕੀ ਨਾਥ ਦੀ ਸਹਿਯੋਗੀ ਟੀਮ ਨੇ 200 ਮਰੀਜ਼ਾਂ ਦਾ ਚੈੱਕਅਪ ਕੀਤਾ | ਲੋੜਵੰਦ ਮਰੀਜ਼ਾਂ ਨੂੰ ਲੈਂਜ ਪਾਉਣ ਲਈ ਰੈਫ਼ਰ ਕੀਤਾ ਗਿਆ | ਇਸ ਮੌਕੇ ਡਾ: ਸਵਰਨਜੀਤ ਸ਼ਰਮਾ, ਡਾ: ਸੁਖਵਿੰਦਰ ਸਿੰਘ, ਜਗਤਾਰ ਸਿੰਘ ਚਹਿਲ, ਜਗਰੂਪ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ, ਡਾਕਟਰ ਅਮਰਜੀਤ ਸਿੰਘ ਅਤੇ ਗੁਰਦੁਆਰਾ ਬੇਗਮਪੁਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ |