ਟੱਲੇਵਾਲ, 2 ਅਪੈ੍ਰਲ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸ਼ਹਿਣਾ ਦੇ ਪਿੰਡ ਚੀਮਾ ਦੇ ਇਕਾਈ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਜੰਟੀ ਥਿੰਦ ਜੋ ਕਿ ਬਿਮਾਰੀ ਦੇ ਚੱਲਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ | ਉਨ੍ਹਾਂ ਦੇ ਸਸਕਾਰ ਮੌਕੇ ਜਿੱਥੇ ਨਗਰ ਨਿਵਾਸੀ ਵੱਡੀ ਗਿਣਤੀ ਵਿਚ ਪਹੁੰਚੇ ਉੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਸਕੱਤਰ ਜਨਰਲ ਰੁਪਿੰਦਰ ਸਿੰਘ ਭਿੰਦਾ ਘਟੌੜਾ, ਲਖਵਿੰਦਰ ਸਿੰਘ ਲਾਲੀ ਜ਼ਿਲ੍ਹਾ ਆਗੂ, ਗੁਰਪ੍ਰੀਤ ਸਿੰਘ ਝੰਡਾ ਜ਼ਿਲ੍ਹਾ ਆਗੂ, ਜਗਸੀਰ ਸਿੰਘ ਜੱਗੀ ਇਕਾਈ ਪ੍ਰਧਾਨ, ਚੀਮਾ ਗੁਰਪ੍ਰੀਤ ਸਿੰਘ ਕਾਲਾ ਜ਼ਿਲ੍ਹਾ ਆਗੂ, ਗੁਰਮੇਲ ਸਿੰਘ ਬਲਾਕ ਮੀਤ ਪ੍ਰਧਾਨ ਨੇ ਜੱਥੇਬੰਦੀ ਦੀ ਪਰੰਪਰਾ ਅਨੁਸਾਰ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ ਦੀ ਅਗਵਾਈ ਵਿਚ ਕਿਸਾਨ ਆਗੂ ਦੀ ਮਿ੍ਤਕ ਦੇਹ 'ਤੇ ਜਥੇਬੰਦੀ ਦਾ ਝੰਡਾ ਪਾਇਆ ਗਿਆ | ਇਸ ਮੌਕੇ ਜੱਥੇਬੰਦੀ ਦੇ ਹੋਰ ਆਗੂ ਤੇ ਪਿੰਡ ਵਾਸੀ ਵੀ ਹਾਜ਼ਰ ਸਨ |