ਸ਼ਹਿਣਾ, 5 ਅਪ੍ਰੈਲ (ਸੁਰੇਸ਼ ਗੋਗੀ)-ਪਿੰਡਾਂ ਵਿਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਪੇਂਡੂ ਡਾਕਟਰਾਂ ਨਾਲ ਹੁਣ ਤੱਕ ਹਰ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕੀਤੀ ਹੈ ਅਤੇ ਵੋਟਾਂ ਲੈਣ ਸਮੇਂ ਝੂਠੇ ਵਾਅਦੇ ਕੀਤੇ ਜਾਂਦੇ ਹਨ, ਜੋ ਬਾਅਦ ਵਿਚ ਪੂਰੇ ਨਹੀਂ ਕੀਤੇ ਜਾਂਦੇ | ਇਹ ਸ਼ਬਦ ਡਾ: ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਣਾ ਦੇ ਸ਼ਹੀਦੀ ਸਮਾਰਕ ਵਿਖੇ ਡਾ: ਬਿੱਕਰ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਵਿਚ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜੇ.ਪੀ. ਨੱਢਾ ਕੈਬਨਿਟ ਮੰਤਰੀ ਨਾਲ ਦਿੱਲੀ ਵਿਖੇ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੇ ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਪਾਰਟ ਟਾਈਮ ਕਲਾਸਾਂ ਲਾ ਕੇ ਹੈਲਥ ਪੋ੍ਰਵਾਈਡਰ ਦਾ ਸਰਟੀਫਿਕੇਟ ਦਿੱਤਾ ਜਾਵੇਗਾ | ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨਾਲ ਵੀ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੇ ਵੀ ਪਿੰਡਾਂ ਵਿਚ ਪ੍ਰੈਕਟਿਸ ਕਰਨ ਦੀ ਮਾਨਤਾ ਦੇਣ ਦਾ ਯਕੀਨ ਦਿਵਾਇਆ ਸੀ, ਪਰ ਸੂਬਾ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਚਾਰ ਸਾਲ ਤੋਂ ਧੋਖੇ ਵਿਚ ਰੱਖਿਆ | ਜਿਸ ਲਈ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰ 11 ਅਪੈ੍ਰਲ ਨੂੰ ਮੱੁਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੂਬਾ ਪੱਧਰੀ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ | ਇਸ ਸਮੇਂ ਜਥੇਬੰਦੀ ਦੀ ਬਲਾਕ ਪੱਧਰੀ ਕਮੇਟੀ ਵਿਚ ਵਿਸਥਾਰ ਕੀਤਾ ਗਿਆ | ਜਿਸ ਵਿਚ ਬਲਾਕ ਪ੍ਰਧਾਨ ਬਿੱਕਰ ਸਿੰਘ ਤੋਂ ਇਲਾਵਾ ਚਮਕੌਰ ਸਿੰਘ ਵਿਧਾਤੇ ਸਕੱਤਰ, ਨਰੇਸ਼ ਕੁਮਾਰ ਖ਼ਜ਼ਾਨਚੀ, ਮਨਜੀਤ ਸਿੰਘ ਸੰਧੂ ਕਲਾਂ ਚੇਅਰਮੈਨ, ਸਤਾਰ ਮੁਹੰਮਦ ਬੀਹਲਾ ਐਕਟਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ | ਡਾ: ਬਲਵੰਤ ਸਿੰਘ ਬੁਰਜ ਮੱੁਖ ਸਲਾਹਕਾਰ, ਡਾ: ਗੁਰਦੀਪ ਸਿੰਘ ਮੱਲੀਆਂ ਜੁਆਇੰਟ ਸਕੱਤਰ, ਡਾ: ਅਵਤਾਰ ਸਿੰਘ ਸ਼ਹਿਣਾ ਪੈੱ੍ਰਸ ਸਕੱਤਰ, ਬੂਟਾ ਸਿੰਘ ਸੰਧੂ ਕਲਾਂ ਚੇਅਰਮੈਨ, ਦਰਸ਼ਨ ਕੁਮਾਰ ਢਿੱਲਵਾਂ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਸੁਰਿੰਦਰ ਸਿੰਘ ਬੱਲੋਕੇ, ਪਰਸ ਰਾਮ ਸ਼ਹਿਣਾ, ਬਲਵੰਤ ਸਿੰਘ, ਮਲਕੀਤ ਸਿੰਘ ਚੀਮਾ, ਬੰਤ ਸਿੰਘ ਜੋਧਪੁਰ, ਬਲਵਿੰਦਰ ਕੁਮਾਰ ਚੀਮਾ ਫ਼ੌਜੀ, ਡਾ: ਲੱਖੀ ਮੌੜ, ਚਰਨਜੀਤ ਸਿੰਘ ਮੌੜ ਪਟਿਆਲਾ, ਡਾ: ਮੰਗਲਦੀਪ ਤਪਾ, ਜਸਪਾਲ ਤਪਾ, ਫ਼ਿਰੋਜ਼ ਖ਼ਾਨ ਚੀਮਾ, ਦਿਲਵਰ ਹੁਸੈਨ ਸ਼ਹਿਣਾ, ਗੁਰਦੀਪ ਦਾਸ, ਮੋਦਨ ਸ਼ਹਿਣਾ, ਰਮਨਦੀਪ ਸ਼ਹਿਣਾ, ਰਾਜ ਘੁੰਨਸ, ਅੰਗਰੇਜ਼ ਸਿੰਘ ਭੋਤਨਾ, ਬਿੰਦਰ ਸਿੰਘ ਮੌੜ, ਨਿਰਮਲ ਸਿੰਘ ਮੌੜ, ਬਲਵੀਰ ਸਿੰਘ ਮੌੜ ਆਦਿ ਵੀ ਹਾਜਰ ਸਨ |