08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾਣ-ਕਿ੍ਤਿਕਾ ਗੋਇਲ

Ad Position 21
No active advertisement
ਅਜੀਤ ਡੈਸਕ 10-04-2026
ਮਹਿਲ ਕਲਾਂ, 9 ਅਪ੍ਰੈਲ (ਤਰਸੇਮ ਸਿੰਘ ਗਹਿਲ)-ਸੀ.ਐਚ.ਸੀ. ਮਹਿਲ ਕਲਾਂ ਦੀ ਰੋਗੀ ਕਲਿਆਣ ਸਮਿਤੀ (ਆਰ.ਕੇ.ਐਸ.) ਦੀ ਮੀਟਿੰਗ ਅੱਜ ਹਸਪਤਾਲ ਵਿਖੇ ਉਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ਼੍ਰੀਮਤੀ ਕਿ੍ਤਿਕਾ ਗੋਇਲ (ਆਈ.ਏ.ਐਸ) ਦੀ ਅਗਵਾਈ ਅਧੀਨ ਹੋਈ | ਇਸ ਮੌਕੇ ਕਮੇਟੀ ਦੇ ਉਪ ਚੇਅਰਮੈਨ ਕਮ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਵਲੋਂ ਕਮੇਟੀ ਅਧੀਨ ਪਾਏ ਮਤਿਆਂ ਬਾਰੇ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ | ਇਸ ਵਿਚ ਹਸਪਤਾਲ ਵਿਖੇ ਮਰੀਜ਼ਾਂ ਦੀ ਸੁਵਿਧਾ ਨਾਲ ਸਬੰਧਿਤ ਸਾਜੋ ਸਮਾਨ ਅਤੇ ਹਸਪਤਾਲ ਦੇ ਹੋਰ ਫੁਟਕਲ ਖ਼ਰਚਿਆਂ ਸਬੰਧੀ ਪ੍ਰਸਤਾਵ ਪੇਸ਼ ਕੀਤੇ ਗਏ | ਐਸ.ਡੀ.ਐਮ. ਸ਼੍ਰੀਮਤੀ ਕਿ੍ਤਿਕਾ ਗੋਇਲ ਵਲੋਂ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਸਤਾਵ ਨੂੰ ਪਾਸ ਕੀਤਾ ਗਿਆ | ਇਸ ਉਪਰੰਤ ਐਸ.ਡੀ.ਐਮ. ਵਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਲਈ ਗਈ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਹੈ ਜਿਸ ਵਾਸਤੇ ਲਗਾਤਾਰ ਯਤਨ ਕੀਤੇ ਜਾਣ | ਇਸ ਮੌਕੇ ਕਮੇਟੀ ਦੇ ਮੈਂਬਰ ਡਾ: ਨਵਨੀਤ ਬਾਂਸਲ, ਡਾ: ਅੰਮਿ੍ਤਪਾਲ ਕੌਰ, ਸ਼੍ਰੀ ਜਸਵਿੰਦਰ ਸਿੰਘ ਫਾਰਮੇਸੀ ਅਫ਼ਸਰ, ਸ਼੍ਰੀਮਤੀ ਸ਼ਿਵਾਨੀ ਬੀ.ਈ.ਈ, ਸ਼੍ਰੀ ਇਕਬਾਲ ਸਿੰਘ ਪੰਚਾਇਤ ਅਫ਼ਸਰ, ਡਾ: ਕੇਸਰ ਖ਼ਾਨ ਅਤੇ ਸ਼੍ਰੀਮਤੀ ਮਨਦੀਪ ਕੌਰ ਸਟੈਨੋ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਵੇਂ ਅਤੇ ਪੰਜਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮਨਾਏ <br/> ਅਗਲੀ ਖ਼ਬਰ -ਮਾਮਲਾ ਬਾਇਓਮਾਸ ਕੋ-ਫਾਇਰਿੰਗ ਦੇ ਨਿਯਮਾਂ ਪ੍ਰਤੀ ਅਣਗਹਿਲੀ ਵਰਤਣ ਦਾ- ਕੇਂਦਰੀ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਵਲੋ...
Ad Position 24