07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਦਿਆਰਥਣ ਨਿਸ਼ੀਕਾ ਨੇ ਦਸਵੀਂ ਕਲਾਸ ਦੀ ਪ੍ਰੀਖਿਆ 'ਚੋਂ 98.6 ਫੀਸਦੀ ਅੰਕ ਕੀਤੇ ਹਾਸਿਲ <br/>

Ad Position 21
No active advertisement
ਅਜੀਤ ਡੈਸਕ 19-04-2026
ਤਪਾ ਮੰਡੀ, 18 ਅਪ੍ਰੈਲ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਨਿਸ਼ੀਕਾ ਨੇ ਦਸਵੀਂ ਕਲਾਸ ਦੀ ਪ੍ਰੀਖਿਆ ਵਿਚੋਂ 98.6 ਫ਼ੀਸਦੀ ਅੰਕ ਹਾਸਲ ਕਰ ਕੇ ਇਲਾਕੇ 'ਚੋਂ ਟੋਪ ਕਰ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਨਿਸ਼ੀਕਾ ਪੁੱਤਰੀ ਰਾਜੇਸ਼ ਕੁਮਾਰ ਅਤੇ ਜਗਦੀਸ਼ ਰਾਏ ਘੁੰਨਸ ਦੀ ਪੋਤੀ ਹੈ ਨੇ ਪਹਿਲਾਂ ਵੀ ਪੰਜਵੀਂ ਅਤੇ ਅੱਠਵੀਂ ਕਲਾਸ ਦੀਆਂ ਪ੍ਰੀਖਿਆਵਾਂ 'ਚੋਂ ਵਧੀਆ ਨੰਬਰ ਹਾਸਲ ਕੀਤੇ | ਇਸ ਵਾਰ ਵੀ ਉਸ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਉੱਚ ਸਫਲਤਾ ਪ੍ਰਾਪਤ ਕੀਤੀ | ਨਿਸ਼ੀਕਾ ਨੇ ਅੱਗੇ ਨਾਨ-ਮੈਡੀਕਲ ਵਿਚ ਦਾਖਲਾ ਲੈਣ ਦਾ ਫ਼ੈਸਲਾ ਕੀਤਾ ਹੈ ਅਤੇ ਉਸ ਦਾ ਸੁਪਨਾ ਇਕ ਅਧਿਆਪਕ ਬਣਨਾ ਹੈ | ਉਹ ਚਾਹੁੰਦੀ ਹੈ ਕਿ ਗ਼ਰੀਬ ਪਰਿਵਾਰਾਂ ਦੇ ਅਨਪੜ੍ਹ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਸਕਾ ਤਾਂ ਜੋ ਉਹ ਵੀ ਆਪਣਾ ਭਵਿੱਖ ਸੰਵਾਰ ਸਕਣ | ਇਸ ਮੌਕੇ ਨਿਸ਼ੀਕਾ ਦੀ ਦਾਦੀ ਸਕੁੰਤਲਾ ਦੇਵੀ, ਮਾਤਾ ਭਾਰਤੀ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਵਧਾਈ ਦਿੱਤੀ ਅਤੇ ਉਸ ਦੀ ਇਸ ਸਫਲਤਾ 'ਤੇ ਖ਼ੁਸ਼ੀ ਪ੍ਰਗਟਾਈ | ਇਸ ਦਾ ਸਿਹਰਾ ਪਰਿਵਾਰਕ ਮੈਂਬਰਾਂ ਅਤੇ ਸਮੂਹ ਸਕੂਲ ਸਟਾਫ਼ 'ਤੇ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪੁਲਿਸ ਨੇ ਰੇਲਵੇ ਸਟੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਦੇ ਪਿਤਾ ਬਾਬੂ ਪੁਰਸ਼ੋਤਮ ਦਾਸ ਨਹੀਂ ਦਾ ਦਿਹਾਂਤ
Ad Position 24
No active advertisement