16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਪੱਖੋਕੇ ਦਾ ਕਿਸਾਨਾਂ ਦਾ ਅੱਗ ਲੱਗਣ ਕਾਰਨ 100 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 22-04-2026
ਟੱਲੇਵਾਲ, 21 ਅਪੈ੍ਰਲ (ਸੋਨੀ ਚੀਮਾ)-ਪਿੰਡ ਬਖਤਗੜ੍ਹ, ਮੱਲ੍ਹੀਆਂ ਨਜ਼ਦੀਕ ਪਿੰਡ ਪੱਖੋਕੇ ਦੇ ਰਕਬੇ ਅਧੀਨ ਪੈਂਦੇ ਕਿਸਾਨਾਂ ਦਾ ਅੱਜ ਦੁਪਹਿਰ ਸਮੇਂ ਅਚਨਚੇਤ ਅੱਗ ਲੱਗਣ ਕਾਰਨ 100 ਏਕੜ ਦੇ ਕਰੀਬ ਤੂੜੀ ਬਣਾਉਣ ਲਈ ਰੱਖਿਆ ਟਾਂਗਰ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਬਖਤਗੜ੍ਹ ਸਕੂਲ ਦੇ ਨਜ਼ਦੀਕ ਤੋਂ ਲੱਗੀ ਅੱਗ ਇਕਦਮ ਭਾਂਬੜ ਬਣ ਗਈ ਅਤੇ ਦੇਖਦੇ ਹੀ ਦੇਖਦੇ ਸੈਂਕੜੇ ਏਕੜ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਬਲਵੀਰ ਸਿੰਘ ਬੀਰਾ ਧਾਲੀ, ਕੁਲਦੀਪ ਸਿੰਘ, ਪਰਮਜੀਤ ਸਿੰਘ, ਜੱਗਾ ਸਿੰਘ, ਬੂਟਾ ਸਿੰਘ, ਤਾਰੀ ਸਿੰਘ ਆਦਿ ਤੋਂ ਇਲਾਵਾ ਹੋਰ ਦਰਜਨਾਂ ਕਿਸਾਨਾਂ ਦਾ ਪਸ਼ੂਆਂ ਨੂੰ ਤੂੜੀ ਬਣਾਉਣ ਲਈ ਰੱਖਿਆ ਟਾਂਗਰ ਸੜ ਕੇ ਸੁਆਹ ਹੋ ਗਿਆ | ਪਤਾ ਲੱਗਿਆ ਹੈ ਕਿ ਪਿੰਡ ਮੱਲੀਆਂ ਨਾਲ ਸਬੰਧਿਤ ਇਕ ਕਿਸਾਨ ਦੀ ਜੋ ਦੀ ਫ਼ਸਲ ਵੀ ਅੱਗ ਦੀ ਲਪੇਟ ਵਿਚ ਆ ਕੇ ਅੱਗ ਦੀ ਭੇਟ ਚੜ ਗਈ ਹੈ | ਜ਼ਿਕਰਯੋਗ ਹੈ ਕਿ ਪਿੰਡ ਬਖਤਗੜ੍ਹ, ਮੱਲ੍ਹੀਆਂ, ਚੀਮਾ ਅਤੇ ਪੱਖੋਕੇ ਦੇ ਲੋਕਾਂ ਤੋਂ ਇਲਾਵਾ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਅੱਗ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ ਤਦ ਤਕ ਸੈਂਕੜੇ ਏਕੜ ਨਾੜ ਸੜ ਚੱੁਕੀ ਸੀ | ਜ਼ਿਕਰਯੋਗ ਹੈ ਕਿ ਉਕਤ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |

Ad Position 22
No active advertisement
ਪਿਛਲੀ ਖ਼ਬਰ ਵੱਧ ਰਹੀ ਗਰਮੀ ਅਤੇ ਲੂੰ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ-ਡਾ. ਗੁਰਤੇਜਿੰਦਰ ਕੌਰ <br/> ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ ਬਣਾਈਆਂ ਜਾਣਗੀਆਂ ਸ੍ਰੀ ਗੁਰੂ ਰਵਿਦਾਸ ਬਗ਼ੀਚੀਆਂ <br/>
Ad Position 24