16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਗਰ ਕੌਂਸਲ ਭਦੌੜ ਵਲੋਂ ਇੰਦਰਜੀਤ ਸਿੰਘ ਫੂਲਕਾ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-04-2026
ਭਦੌੜ, 21 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੱਸ ਸਟੈਂਡ ਭਦੌੜ ਦੀ ਚੱਲ ਰਹੀ ਉਸਾਰੀ ਅਧੀਨ ਵੱਖ-ਵੱਖ ਕੰਮਾਂ ਵਿਚ ਵਿਸ਼ੇਸ਼ ਸਹਿਯੋਗ ਦੇਣ ਤੇ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਅਤੇ ਸਮੂਹ ਕੌਂਸਲਰਾਂ ਵਲੋਂ ਬੀਤੇ ਦਿਨੀਂ ਇੰਦਰਜੀਤ ਸਿੰਘ ਫੂਲਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਬੱਸ ਸਟੈਂਡ ਦਾ ਨਾਮ ਵੀ ਇਨ੍ਹਾਂ ਦੇ ਮਰਹੂਮ ਪਿਤਾ ਸ: ਗੁਰਦੇਵ ਸਿੰਘ ਫੂਲਕਾ ਨੂੰ ਸਮਰਪਿਤ ਕੀਤਾ ਗਿਆ ਹੈ | ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਨੇ ਦੱਸਿਆ ਕਿ ਬੱਸ ਸਟੈਂਡ ਅੰਦਰ ਲੋਕਾਂ ਦੀ ਸਹੂਲਤਾਂ ਜਿੰਨੀ ਵੀ ਜਗ੍ਹਾ ਸਾਡੇ ਕੋਲੋਂ ਮੰਗੀ ਗਈ ਉਹ ਸਾਨੂੰ ਇੱਕ ਸਮਝੌਤੇ ਦੇ ਰੂਪ ਵਿਚ ਮੁਹੱਈਆ ਕਰਵਾਈ ਗਈ ਹੈ ਜਿਸ ਕਰ ਕੇ ਸਾਡੇ ਵਲੋਂ ਇੰਦਰਜੀਤ ਸਿੰਘ ਫੂਲਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ | ਇੰਦਰਜੀਤ ਸਿੰਘ ਨੇ ਦੱਸਿਆ ਕਿ ਭਦੌੜ ਬੱਸ ਸਟੈਂਡ ਅੰਦਰ ਪਹਿਲਾਂ ਤੋਂ ਹੀ ਸਾਡੇ ਦੁਆਰਾ ਸਵਾਰੀਆਂ ਦੇ ਬੈਠਣ ਲਈ ਬਰਾਂਡਾ ਬਣਾਇਆ ਗਿਆ ਸੀ ਅਤੇ ਚੱਲ ਰਹੀ ਨਵੀਂ ਉਸਾਰੀ ਦੌਰਾਨ ਜੋ ਨਵਾਂ ਸ਼ੈੱਡ ਤਿਆਰ ਕੀਤਾ ਗਿਆ ਹੈ, ਉਹ ਜਗ੍ਹਾ ਨਗਰ ਕੌਂਸਲ ਨਾਲ ਹੋਏ ਇੱਕ ਸਮਝੌਤੇ ਦੇ ਰੂਪ ਵਿਚ ਜਦੋਂ ਤੱਕ ਬੱਸ ਸਟੈਂਡ ਹੈ ਇਹ ਜਗ੍ਹਾ ਵਰਤਣ ਲਈ ਦਿੱਤੀ ਗਈ ਹੈ | ਇਸ ਸਮੇਂ ਦੀਪਕ ਕੁਮਾਰ ਸ਼ਰਮਾ, ਕੀਰਤ ਕੁਮਾਰ ਸਿੰਗਲਾ, ਅਸ਼ੋਕ ਕੁਮਾਰ ਭਲਵਾਨ, ਨਾਹਰ ਸਿੰਘ ਔਲਖ, ਸੁਖਚਰਨ ਸਿੰਘ ਪੰਮਾ, ਗੁਰਪਾਲ ਸਿੰਘ, ਸੁਖਦੀਪ ਮੀਦਾ, ਗੁਰਪਾਲ ਸਿੰਘ, ਵਕੀਲ ਸਿੰਘ ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੁੱਡੀ ਕਲਾਂ ਸਕੂਲ ਵਿਚ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਸੰਬੰਧੀ ਸੈਮੀਨਾਰ ਲਾਇਆ <br/> ਅਗਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਵੈਨ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਰਵਾਨਾ <br/>
Ad Position 24