16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਨੁੱਖ ਜਨਮ ਤੋਂ ਨਹੀਂ ਬਲਕਿ ਆਪਣੇ ਕਰਮ ਤੋਂ ਮਹਾਨ ਬਣਦਾ ਹੈ-ਸੰਤ ਵਿਵੇਕ ਮੁਨੀ <br/>

Ad Position 21
No active advertisement
ਅਜੀਤ ਡੈਸਕ 22-04-2026
ਤਪਾ ਮੰਡੀ, 21 ਅਪ੍ਰੈਲ (ਪ੍ਰਵੀਨ ਗਰਗ)-ਡੇਰਾ ਬਾਬਾ ਧੂਣੀ ਦਾ ਸੰਕਟ ਮੋਚਨ ਹਨੂਮਾਨ ਮੰਦਰ ਬਜਰੰਗਪੁਰ ਦੇ ਸੰਚਾਲਕ ਸੰਤ ਵਿਵੇਕ ਮੁਨੀ ਜੀ ਮਹਾਰਾਜ ਅਤੇ ਸੰਤ ਜੈ ਮੁਨੀ ਜੀ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਜਨਮ ਤੋਂ ਨਹੀਂ ਸਗੋਂ ਆਪਣੇ ਕਰਮ ਤੋਂ ਮਹਾਨ ਬਣਦਾ ਹੈ | ਅਸੀਂ ਕਿਸੇ ਵੀ ਪਰਿਵਾਰ, ਜਾਤੀ-ਧਰਮ ਜਾਂ ਸੰਪ੍ਰਦਾਇ ਵਿਚ ਜਨਮ ਕਿਉਂ ਨਾ ਲੈ ਲਈਏ, ਜੇ ਸਾਡੇ ਕਰਮ ਚੰਗੇ ਹੋਣਗੇ, ਤਦੇ ਲੋਕ ਸਾਡਾ ਮਾਨ-ਸਨਮਾਨ ਕਰਨਗੇ | ਅਜਿਹੇ ਵਿਚ ਹਰੇਕ ਮਨੁੱਖ ਨੂੰ ਸਦਾ ਚੰਗੇ ਕਰਮ ਕਰਨੇ ਚਾਹੀਦੇ ਹਨ | ਮਨੁੱਖ ਨੂੰ ਆਪਣੇ ਹਰੇਕ ਕਰਮ ਦਾ ਫਲ ਯਕੀਨਨ ਪ੍ਰਾਪਤ ਹੁੰਦਾ ਹੈ | ਇਸ ਲਈ ਅਸੀਂ ਚੰਗੇ ਕਰਮ ਕਰਾਂਗੇ ਤਾਂ ਚੰਗੇ ਅਤੇ ਮਾੜੇ ਕਰਮ ਕਰਾਂਗੇ ਤਾਂ ਉਨ੍ਹਾਂ ਦੇ ਬੁਰੇ ਨਤੀਜੇ ਮਿਲਦੇ ਹਨ | ਹਾਲਾਂਕਿ ਕੁੱਝ ਕਰਮ ਅਜਿਹੇ ਹਨ ਜਿਨ੍ਹਾਂ ਦਾ ਫਲ ਤਤਕਾਲ ਮਿਲ ਜਾਂਦਾ ਹੈ ਜਦਕਿ ਕੁੱਝ ਦਾ ਫਲ ਦੇਰੀ ਨਾਲ ਮਿਲਦਾ ਹੈ, ਪਰ ਇਹ ਪੱਕਾ ਹੈ ਕਿ ਮਨੁੱਖ ਨੂੰ ਆਪਣੇ ਸ਼ੁੱਭ ਅਤੇ ਅਸ਼ੁੱਭ ਦੋਵੇਂ ਤਰ੍ਹਾਂ ਦੇ ਕਰਮਾਂ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ | ਫਲ ਭੋਗਣ ਮਗਰੋਂ ਹੀ ਕਰਮ ਤੋਂ ਛੁਟਕਾਰਾ ਮਿਲਦਾ ਹੈ | ਇਸ ਲਈ ਹਰ ਕਿਸੇ ਨੂੰ ਮਾੜੇ ਕਰਮਾਂ ਤੋਂ ਬਚਣਾ ਚਾਹੀਦਾ ਹੈ ਅਤੇ ਸਦਾ ਚੰਗੇ ਕਰਮ ਕਰਨੇ ਚਾਹੀਦੇ ਹਨ | ਉਨ੍ਹਾਂ ਆਖਿਆ ਕਿ ਦੀਨ-ਦੁਖੀਆਂ ਨੂੰ ਸਹਾਰਾ ਦੇਣ ਅਤੇ ਮਦਦ ਕਰਨ ਵਾਲਿਆਂ 'ਤੇ ਈਸ਼ਵਰ ਦੀ ਕਿਰਪਾ ਬਣੀ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਦੇ ਕਿਸੇ ਵੀ ਤਰ੍ਹਾਂ ਦਾ ਸੰਕਟ ਜਾਂ ਕਸ਼ਟ ਨਹੀਂ ਸਹਾਰਨਾ ਪੈਂਦਾ |

Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਸੰਭਾਲਿਆ ਟੱਲੇਵਾਲ ਥਾਣੇ ਦਾ ਚਾਰਜ ਅਗਲੀ ਖ਼ਬਰ ਖੁੱਡੀ ਕਲਾਂ ਸਕੂਲ ਵਿਚ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਸੰਬੰਧੀ ਸੈਮੀਨਾਰ ਲਾਇਆ <br/>
Ad Position 24