19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੈਸ ਏਜੰਸੀ ਤੋਂ ਦੁਖੀ ਖਪਤਕਾਰਾਂ ਨੇ ਕੀਤਾ ਰੋਸ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 09-05-2026
ਸ਼ਹਿਣਾ, 8 ਮਈ (ਸੁਰੇਸ਼ ਗੋਗੀ)-ਸ਼ਹਿਣਾ ਗੈਸ ਏਜੰਸੀ ਤੋਂ ਸਿਲੰਡਰ ਲੈਣ ਲਈ ਦਰਜਨ ਪਿੰਡਾਂ ਦੇ ਲੋਕ 2-2 ਮਹੀਨੇ ਤੋਂ ਧੱਕੇ ਖਾਣ ਲਈ ਮਜਬੂਰ ਹਨ, ਨੇ ਗੈਰ ਏਜੰਸੀ ਦੇ ਮਾਲਕਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਕ ਹੋਰ ਗੈਸ ਏਜੰਸੀ ਸ਼ਹਿਣਾ ਵਿਖੇ ਖੋਲ੍ਹਣ ਦੀ ਮੰਗ ਕੀਤੀ ਗਈ ਹੈ | ਗੈਸ ਦੀ ਸਪਲਾਈ ਤਸੱਲੀਬਖ਼ਸ਼ ਨਾ ਹੋਣ 'ਤੇ ਰੋਸ ਪ੍ਰਗਟ ਕਰਦਿਆਂ ਗੁਰਪ੍ਰੀਤ ਸਿੰਘ ਗਿੱਲ, ਜਗਤਾਰ ਸਿੰਘ ਝੱਜ, ਗੁਰਮੀਤ ਸਿੰਘ ਨੀਲਾ ਆਦਿ ਨੇ ਕਿਹਾ ਕਿ ਗੈਸ ਏਜੰਸੀ ਦੇ ਪ੍ਰਬੰਧਕਾਂ ਵਲੋਂ ਖਪਤਕਾਰਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕੀਤਾ ਜਾਂਦਾ ਹੈ | ਇਸ ਲਈ ਸ਼ਹਿਣਾ ਖੇਤਰ ਵਿਚ ਇਕ ਹੋਰ ਗੈਸ ਏਜੰਸੀ ਖੋਲ੍ਹੀ ਜਾਵੇ ਤਾਂ ਕਿ ਖਪਤਕਾਰਾਂ ਨੂੰ ਰਾਹਤ ਮਿਲ ਸਕੇ | ਸਿਲੰਡਰ ਲੈਣ ਲਈ ਕੜਕਦੀ ਧੁੱਪ ਦੌਰਾਨ ਕਤਾਰਾਂ ਵਿਚ ਖੜ੍ਹੇ ਸੁਖਮੰਦਰ ਸਿੰਘ ਟੱਲੇਵਾਲ, ਗੁਰਮੇਲ ਸਿੰਘ ਸ਼ਹਿਣਾ, ਰਾਜ ਕੌਰ ਸ਼ਹਿਣਾ, ਹਰਪਾਲ ਸਿੰਘ ਰਾਏਸਰ ਤੋਂ ਇਲਾਵਾ ਪਿੰਡ ਭਗਤਪੁਰਾ, ਚੀਮਾ, ਜੋਧਪੁਰ ਹੋਰ ਪਿੰਡਾਂ ਦੇ ਵੱਡੀ ਗਿਣਤੀ ਵਿਚ ਖਪਤਕਾਰ ਸਵੇਰੇ 4 ਵਜੇ ਤੋਂ ਹੀ ਸਿਲੰਡਰ ਲੈਣ ਲਈ ਕਤਾਰਾਂ ਵਿਚ ਖੜ੍ਹੇ ਸਨ ਪ੍ਰੰਤੂ 8 ਵਜੇ ਦੇ ਕਰੀਬ ਗੈਸ ਏਜੰਸੀ ਦੇ ਅਧਿਕਾਰੀਆਂ ਨੇ ਗੇਟ ਅੱਗੇ ਨੋਟਿਸ ਚਿਪਕਾ ਦਿੱਤਾ ਕਿ ਗੈਸ ਸਿਲੰਡਰ ਖ਼ਤਮ ਹਨ ਤਾਂ ਰੋਹ ਵਿਚ ਆਏ ਖਪਤਕਾਰਾਂ ਨੇ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਘਟਨਾ ਸਥਾਨ 'ਤੇ ਥਾਣਾ ਸ਼ਹਿਣਾ ਦੇ ਹੌਲਦਾਰ ਰਾਜਿੰਦਰ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਪਹੁੰਚੇ ਗਏ ਉਨ੍ਹਾਂ ਖਪਤਕਾਰਾਂ ਨਾਲ ਗੱਲਬਾਤ ਕੀਤੀ ਖਪਤਕਾਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ 7 ਮਈ ਨੂੰ ਗੈਸ ਏਜੰਸੀ ਸ਼ਹਿਣਾ ਕੋਲ ਸਿਲੰਡਰਾਂ ਦੀ ਗੱਡੀ ਆਈ ਹੈ, ਪ੍ਰੰਤੂ ਗੈਸ ਏਜੰਸੀ ਸ਼ਹਿਣਾ ਵਾਲੇ ਖਪਤਕਾਰਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਤਾਂ ਪੁਲਿਸ ਮੁਲਾਜ਼ਮਾਂ ਨੇ ਵਿਸ਼ਵਾਸ ਦਿਵਾਇਆ ਕਿ ਸਪਲਾਈ ਚਾਲੂ ਕਰਵਾਉਂਦੇ ਹਾਂ ਉਸ ਉਪਰੰਤ ਹੀ ਖਪਤਕਾਰਾਂ ਦਾ ਇਕੱਠ ਅਤੇ ਰੋਹ ਦੇਖਦਿਆਂ ਹੋਇਆਂ ਪ੍ਰਸ਼ਾਸਨ ਦੇ ਕਹਿਣੇ ਤੇ ਸਿਲੰਡਰ ਵੰਡਣੇ ਸ਼ੁਰੂ ਕਰ ਦਿੱਤੇ ਗਏ | ਦੱਸਣਾ ਬਣਦਾ ਹੈ ਕਿ ਜਿਹੜੇ ਗੈਸ ਏਜੰਸੀ ਦੇ ਅਧਿਕਾਰੀ ਸਿਲੰਡਰ ਖ਼ਤਮ ਹੋਣ ਦੇ ਨੋਟਿਸ ਚਿਪਕਾ ਰਹੇ ਸਨ ਖਪਤਕਾਰਾਂ ਦੇ ਰੋਸ ਪ੍ਰਗਟ ਕਰਨ ਉਪਰੰਤ ਉਹੀ ਗੈਸ ਏਜੰਸੀ ਸ਼ਹਿਣਾ ਵਾਲੇ ਸਿਲੰਡਰ ਵੰਡਦੇ ਵੇਖੇ ਗਏ ਹਨ, ਖਪਤਕਾਰ ਰੂਪ ਸਿੰਘ ਭਗਤਪੁਰਾ ਨੇ ਦੱਸਿਆ ਉਸ ਦੇ ਸਿਲੰਡਰ ਵਿਚ ਪਾਣੀ ਹੋਣ ਕਾਰਨ ਕਈ ਵਾਰ ਸਿਲੰਡਰ ਬਦਲਣ ਲਈ ਗੈਸ ਏਜੰਸੀ ਸ਼ਹਿਣਾ ਦੇ ਚੱਕਰ ਲਗਾ ਚੁੱਕਿਆ ਹੈ ਪ੍ਰੰਤੂ ਇੱਥੇ ਕੋਈ ਸੁਣਵਾਈ ਨਹੀਂ ਹੋਈ | ਇਸ ਮੌਕੇ ਜਗਰਾਜ ਸਿੰਘ ਖ਼ਾਲਸਾ, ਮਹਿੰਦਰ ਸਿੰਘ, ਦਲੀਪ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ, ਬਿੱਕਰ ਸਿੰਘ, ਬਲਜੀਤ ਸਿੰਘ, ਨਸੀਬ ਸਿੰਘ, ਹਾਕਮ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਪਤਕਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਕਾਰਨ ਮੁੱਖ ਮਾਰਗ ਦੇ ਵੱਡੇ ਟੋਇਆ ਤੋਂ ਰਾਹਗੀਰਾਂ ਨੂੰ ਮਿਲੀ ਰਾਹਤ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਬਰਨਾਲਾ ਦੀ ਅਸਿਸਟੈਂਟ ਪ੍ਰੋਫੈਸਰ ਵਲੋਂ ਧਰਨਾ 11 ਨੂੰ <br/>
Ad Position 24