19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਸੌਂਦ ਪਰਿਵਾਰ ਨੇ ਆਪ 'ਚ ਕੀਤੀ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 09-05-2026
ਅਹਿਮਦਗੜ੍ਹ, 8 ਮਈ (ਰਵਿੰਦਰ ਪੁਰੀ) - ਸ਼ਹਿਰ ਦੇ ਨਾਮਵਰ ਅਤੇ ਪੁਰਾਣੇ ਕਾਂਗਰਸੀ ਸੌਂਦ ਪਰਿਵਾਰ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਇਲਾਕੇ ਦੀ ਸਮੂਹ ਟੀਮ ਨੇ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਕੇ ਰਸਮੀ ਤੌਰ ਤੇ ਪਰਿਵਾਰ ਦੇ ਮੁਖੀ ਗੁਰਪ੍ਰੀਤ ਸਿੰਘ ਸੌਂਦ ਜੋ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਸਨ, ਨੂੰ ਸਰੋਪੇ ਭੇਟ ਕਰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ | ਇਸ ਮੌਕੇ ਵਿਧਾਇਕ ਗੱਜਣ ਮਾਜਰਾ ਨੇ ਸੌਂਦ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਿੱਚ ਸੌਂਦ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਗੁਰਪ੍ਰੀਤ ਸਿੰਘ ਬਿੱਟੂ ਬਣਬੋਰਾ, ਪ੍ਰਧਾਨ ਮਨਿੰਦਰ ਪਾਲ ਸਿੰਘ, ਬਿੱਲੂ ਮਾਜਰੀ, ਜਗਤਾਰ ਸਿੰਘ ਚੀਮਾ, ਬੱਬੂ ਪੰਡਿਤ, ਕੌਂਸਲਰ ਸੰਜੇ ਸੂਦ, ਦਿਲਸ਼ਾਦ ਮੁਹੰਮਦ, ਜਿੰਮੀ ਢੰਡ, ਡਾ. ਕੁਲਦੀਪ ਸਿੰਘ ਭੁੱਲਰ, ਨਾਢੂ ਖਾਂ, ਰਜਿੰਦਰ ਵਿੱਕੀ, ਪ੍ਰਧਾਨ ਸਨੀ ਵਰਮਾ, ਸੁਭਾਸ਼ ਤੇਨਾ, ਸ਼ਮੀ ਪ੍ਰਧਾਨ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੀਤਪਾਲ ਸਿੰਘ ਬਾਪਲਾ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਕੀਤਾ ਨਿਯੁਕਤ <br/> ਅਗਲੀ ਖ਼ਬਰ ਪਿੰਡ ਰਾਏਸਰ ਦੇ ਮਨਰੇਗਾ ਕਾਮਿਆਂ ਵਲੋਂ ਕੰਮ ਸ਼ੁਰੂ ਕਰਵਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
Ad Position 24