19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਚਾਇਤ ਸਕੱਤਰ ਗੁਰਦਰਸ਼ਨ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 09-05-2026
ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਦਰਸ਼ਨ ਸਿੰਘ ਸਿੱਧੂ ਬਰਨਾਲਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਵਿਖੇ ਹੋਇਆ | ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਊਧਮ ਸਿੰਘ ਛੀਨੀਵਾਲ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਡਿਪਟੀ ਡਾਇਰੈਕਟਰ (ਪੰਚਾਇਤਾਂ) ਸੰਜੀਵ ਸ਼ਰਮਾ, ਏ.ਡੀ.ਸੀ. (ਡੀ) ਸ੍ਰੀ ਮੁਕਤਸਰ ਸਾਹਿਬ ਸੁਰਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓ ਬਰਨਾਲਾ ਜਗਤਾਰ ਸਿੰਘ ਢਿੱਲੋਂ, ਬੀ.ਡੀ.ਪੀ.ਓ. ਧੂਰੀ ਸੁਖਵਿੰਦਰ ਸਿੰਘ ਸਿੱਧੂ, ਬੀ.ਡੀ.ਪੀ.ਓ. ਮਹਿਲ ਕਲਾਂ ਸ੍ਰੀ ਭੂਸ਼ਨ ਕੁਮਾਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਵਿੰਦਰ ਸਿੰਘ ਰੰਮੀ ਢਿੱਲੋਂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਮੁਖਤਿਆਰ ਸਿੰਘ ਗਿੱਲ, ਤਨਵੀਰ ਸਿੰਘ ਗਿੱਲ, ਅੰਮਿ੍ਤਪਾਲ ਕੌਰ, ਰੁਪਿੰਦਰ ਕੌਰ, ਡਾ: ਦੀਪਇੰਦਰ ਕੌਰ, ਅਮਨਦੀਪ ਸਿੰਘ ਚਹਿਲ, ਸੰਮਤੀ ਚੇਅਰਮੈਨ ਜਗਦੇਵ ਸਿੰਘ ਮਾਨ ਸੇਖਾ, ਬਲਾਕ ਪ੍ਰਧਾਨ ਮਹੇਸ਼ ਲੋਟਾ, ਰਿਟਾ: ਬੀ.ਡੀ.ਪੀ.ਓ. ਭਜਨ ਸਿੰਘ ਭੋਤਨਾ, ਮਦਨ ਲਾਲ ਤੇ ਰਵਿੰਦਰ ਕੁਮਾਰ ਦੋਵੇਂ ਰਿਟਾ: ਏ.ਈ., ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਗੁਰਪ੍ਰੀਤ ਸਿੰਘ ਮੰਗਾ, ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਪਰਮਜੀਤ ਸਿੰਘ ਹਰੀਗੜ੍ਹ, ਸੁਖਦੀਪ ਸਿੰਘ ਸੁੱਖੀ, ਏ.ਪੀ.ਓ. ਗਗਨਦੀਪ ਸਿੰਘ ਸਿੱਧੂ ਤੇ ਹਰਦੇਵ ਸਿੰਘ ਸਿੱਧੂ, ਜੇ.ਈ. ਜਗਜੀਤ ਸਿੰਘ ਤੇ ਜਸਵੀਰ ਸਿੰਘ, ਹਰੀਸ਼ ਕੁਮਾਰ, ਅੰਬਰੀ ਜਾਗਲ, ਅਜੈਬ ਸਿੰਘ ਸਿੱਧੂ, ਬਲਜੀਤ ਸਿੰਘ ਅÏਲਖ, ਹਰਦੇਵ ਕਾਲਾ, ਨੀਟੂ ਵੀਨਸ, ਸੁੱਖਾ ਵਾਲੀਆ, ਕੌਂਸਲਰ ਧਰਮ ਸਿੰਘ ਫ਼ੌਜੀ, ਲਾਭ ਸਿੰਘ, ਪਰਮਿੰਦਰ ਬਾਵਾ, ਸੂਰਤ ਸਿੰਘ ਬਾਜਵਾ, ਮਨਜੀਤ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ, ਜਸਪਿੰਦਰ ਸਿੰਘ ਗਿੱਲ, ਹਰਮੀਕ ਸਿੰਘ ਗਰੇਵਾਲ, ਸਰਬਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਖੁੱਡੀ, ਨਿਰਭੈ ਸਿੰਘ, ਸਵਰਨ ਸਿੰਘ ਭੂੰਦੜ ਆਦਿ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਧਨੌਲਾ ਪਹੁੰਚਣ ਦੌਰਾਨ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਕੀਤਾ ਖੱਜਲ ਖੁਆਰ-ਬਿੱਟੂ ਦੀਵਾਨਾ <b... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਵਿਖੇ ਐਸ.ਡੀ.ਐਮ. ਵਲੋਂ ਅਚਾਨਕ ਚੈਕਿੰਗ <br/>
Ad Position 24