19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸ਼ਹਿਣਾ ਵਿਖੇ ਦਰਜਨਾਂ ਲੋਕ ਲੈ ਰਹੇ ਹਨ ਯੋਗ ਆਸਣਾਂ ਦਾ ਲਾਹਾ <br/>

Ad Position 21
No active advertisement
ਅਜੀਤ ਡੈਸਕ 09-05-2026
ਸ਼ਹਿਣਾ, 8 ਮਈ (ਸੁਰੇਸ਼ ਗੋਗੀ)-ਸੀ.ਐਮ.ਈ ਯੋਗਸ਼ਾਲਾ ਅਧੀਨ ਚੱਲ ਰਹੀਆਂ ਯੋਗਾ ਕਲਾਸਾਂ ਸ਼ਹਿਣਾ ਵਿਖੇ 6 ਥਾਵਾਂ 'ਤੇ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਦਰਜਨਾਂ ਲੋਕ ਯੋਗਾ ਕਲਾਸਾਂ ਦਾ ਲਾਹਾ ਲੈ ਰਹੇ ਹਨ | ਮੈਡਮ ਹਸਪਿੰਦਰ ਬਰਾੜ ਪ੍ਰੋਜੈਕਟ ਜ਼ਿਲ੍ਹਾ ਕੁਆਰਡੀਨੇਟਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫ਼ਤ ਯੋਗਾ ਕਲਾਸਾਂ ਸਵੇਰੇ ਤੇ ਸ਼ਾਮ ਬਰਨਾਲਾ ਜ਼ਿਲੇ੍ਹ ਦੇ ਕਈ ਪਿੰਡਾਂ ਵਿਚ ਚੱਲ ਰਹੀਆਂ ਹਨ | ਸ਼ਹਿਣਾ ਵਿਖੇ ਪਬਲਿਕ ਪਾਰਕ ਧਰਮਸ਼ਾਲਾ ਵਿਚ, ਖੇਡ ਸਟੇਡੀਅਮ ਸ਼ਹੀਦ ਕਰਮ ਸਿੰਘ ਮੱਲੀ, ਵਿਸ਼ਵਕਰਮਾ ਧਰਮਸ਼ਾਲਾ ੳੱੁਪਲ ਪੱਤੀ, ਗਿੱਲ ਕੋਠੇ ਧਰਮਸ਼ਾਲਾ, ਪੰਚਾਇਤ ਘਰ ਸ਼ਹਿਣਾ, ਮਿਸਟਰ ਸਿੰਘ ਆਰਟਸ ਆਦਿ ਥਾਵਾਂ 'ਤੇ ਚੱਲ ਰਹੀਆਂ ਹਨ | ਇਨ੍ਹਾਂ ਥਾਵਾਂ 'ਤੇ ਗੁਰਪ੍ਰੀਤ ਸਿੰਘ ਯੋਗਾ ਅਧਿਆਪਕ ਵੱਖ-ਵੱਖ ਸਮਿਆਂ 'ਤੇ ਯੋਗਾ ਆਸਣਾਂ ਰਾਹੀਂ ਔਰਤਾਂ ਤੇ ਵਿਅਕਤੀਆਂ ਨੂੰ ਤੰਦਰੁਸਤ ਕਰ ਰਹੇ ਹਨ | ਯੋਗਾ ਕਲਾਸਾਂ ਵਿਚ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਹਰ ਵਰਗ ਦੇ ਲੋਕ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਮੈਡਮ ਬਰਾੜ ਨੇ ਦੱਸਿਆ ਕਿ ਯੋਗਾ ਰਾਹੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਨੱੁਖ ਮਜ਼ਬੂਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲੇ੍ਹ ਵਿਚ ਕੋਈ ਵੀ ਨਾਗਰਿਕ ਜਾ ਵਿਅਕਤੀ ਯੋਗਾ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨਾਲ ਫ਼ੋਨ ਰਾਹੀ ਸੰਪਰਕ ਕਰ ਸਕਦਾ ਹੈ, ਜੋ ਕਿ ਮੁਫ਼ਤ ਲਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਯੋਗਾ ਕਲਾਸਾਂ ਲਈ 25 ਵਿਅਕਤੀਆਂ ਦਾ ਗਰੱੁਪ ਕਿਸੇ ਵੀ ਥਾਂ 'ਤੇ ਚੋਣ ਕਰ ਸਕਦਾ ਹੈ | ਇਸ ਮੌਕੇ ਉਨ੍ਹਾਂ ਸਮੂਹ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਯੋਗ ਆਸਣਾਂ ਦਾ ਸਹਾਰਾ ਲੈਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਕਲਮ ਛੋੜ ਹੜਤਾਲ ਨੂੰ ਸੰਗਰੂਰ ਵਿੱਚ ਵੀ ਮਿਲਿਆ ਭਰਵਾ... ਅਗਲੀ ਖ਼ਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰੀਆਂ ਨਾਲ ਮੀਟਿੰਗ <br/>
Ad Position 24