20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭੋਤਨਾ ਵਿਖੇ ਮਾਤਾ ਬਲਜੀਤ ਕੌਰ ਦੀ ਯਾਦ ਵਿਚ ਕਰਵਾਇਆ ਕਬੱਡੀ ਕੱਪ ਅਮਿਟ ਪੈੜਾਂ ਛੱਡਦਾ ਸਮਾਪਤ

Ad Position 21
No active advertisement
ਅਜੀਤ ਡੈਸਕ 19-05-2026
ਟੱਲੇਵਾਲ, 18 ਮਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸਮਾਜ ਸੇਵੀ ਨੌਜਵਾਨ ਪਾਲੀ ਸਿੰਘਾਪੁਰ ਵਲੋਂ ਆਪਣੀ ਸਵ: ਮਾਤਾ ਬਲਜੀਤ ਕੌਰ ਦੀ ਯਾਦ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਹਿਤ ਆਪਣੇ ਐਨ.ਆਰ.ਆਈਜ ਸਾਥੀਆਂ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਆਪਣੇ ਨਜ਼ਦੀਕੀ ਸਾਥੀਆਂ ਦੇ ਸਹਿਯੋਗ ਸਦਕਾ ਇਕ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ | ਜਿਸ ਦੌਰਾਨ 100 ਦੇ ਕਰੀਬ ਟੀਮਾਂ ਨੇ ਭਾਗ ਲਿਆ | ਇਸ ਖੇਡ ਮੇਲੇ ਦੌਰਾਨ ਵਜ਼ਨੀ ਕਬੱਡੀ 52 ਕਿੱਲੋ ਵਿਚੋਂ ਰਾਮਨਵਾਸ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸਰਪੰਚ ਕੁਲਦੀਪ ਸਿੰਘ ਵਲੋਂ ਦਿੱਤਾ 7100 ਦਾ ਇਨਾਮ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ 'ਤੇ ਰਹਿੰਦਿਆਂ ਘੋਲੀਆਂ ਦੀ ਟੀਮ ਟਿੰਕੂ ਦੱੁਗਲ ਅਤੇ ਗੁਰਾ ਭੋਤਨਾ ਵਲੋਂ ਸਪਾਂਸਰ ਕੀਤਾ 5100 ਰੁਪਏ ਦੀ ਜੇਤੂ ਰਹੀ | ਇਸੇ ਤਰ੍ਹਾਂ ਕਬੱਡੀ ਓਪਨ ਨਿਰੋਲ ਦੀਆਂ 60 ਟੀਮਾਂ ਵਿਚੋਂ ਦੇਵਨ (ਹਰਿਆਣਾ) ਟੀਮ ਨੇ ਕਾਲਾ ਥਾਂਦੇਵਾਲ ਵਲੋਂ ਸਪਾਂਸਰ ਕੀਤੇ ਪਹਿਲੇ ਇਨਾਮ 31 ਹਜ਼ਾਰ ਰੁਪਏ ਦੀ ਜੇਤੂ ਬਣੀ ਅਤੇ ਕਾਉਂਕੇ ਕਲਾਂ ਦੀ ਟੀਮ ਜਗਰਾਜ ਝਬਾਲ ਦੀ ਯਾਦ ਵਿਚ ਬਬਲੀ ਝਬਾਲ ਵਲੋਂ ਸਪਾਂਸਰ ਕੀਤੇ 21 ਹਜ਼ਾਰ ਦੀ ਜੇਤੂ ਬਣੀ | ਕਬੱਡੀ ਓਪਨ ਅਤੇ ਕਬੱਡੀ 52 ਕਿੱਲੋ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਲਵਾ ਸੇਖੋਂ ਤੇ ਦਰਸਾ ਸੇਖੋ ਵਲੋਂ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬਜੀਤ ਸਿੰਘ ਰੰਗੀਆ ਥਾਣਾ ਮੁਖੀ ਟੱਲੇਵਾਲ, ਸੁਖਵਿੰਦਰ ਦਾਸ ਕੁਰੜ ਚੇਅਰਮੈਨ, ਥਾਣੇਦਾਰ ਅਵਤਾਰ ਸਿੰਘ, ਤਰਨਜੀਤ ਸਿੰਘ ਦੱੁਗਲ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ, ਪੁਨੀਤ ਮਾਨ ਗਹਿਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ, ਯਾਦੂ ਕੈਨੇਡਾ, ਕਾਲੀ ਇਟਲੀ, ਪਿੰਦਾ ਯੂ.ਏ.ਈ, ਗੁਰਪ੍ਰੀਤ ਸਿੰਘ ਰਾਏਸਰ ਬਲਾਕ ਪ੍ਰਧਾਨ, ਯਾਦਵਿੰਦਰ ਸਿੰਘ ਗਿਆਨੀ ਬਖਤਗੜ੍ਹ, ਰਾਜੂ ਹੰਸਰਾ ਕਮਾਲਪੁਰਾ, ਹਰਜੀਤ ਕੁਰੜ, ਬਨਦੀਪ ਸਿੰਘ ਗਿੱਲ ਬੀ.ਡੀ.ਪੀ.ਓ, ਮਾਸਟਰ ਜੋਰਾ ਸਿੰਘ, ਮਾਸਟਰ ਜਗਰਾਜ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਸੇਖੋ, ਮਾ: ਬਲਵੰਤ ਸਿੰਘ ਭੱਟੀ, ਡਾ: ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਭੋਤਨਾ, ਅਮਰਜੀਤ ਸਿੰਘ ਸੇਖੋ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸਾਬਕਾ ਬੀ.ਡੀ.ਪੀ.ਓ ਭਜਨ ਸਿੰਘ, ਜੁਗਰਾਜ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਸੇਖੋ, ਦਲਵੀਰ ਸਿੰਘ ਕਾਲਾ ਮੈਂਬਰ, ਸੁਖਪਾਲ ਸਿੰਘ ਸੁਖੀ ਮੈਂਬਰ, ਹਰਨੂਰ ਸਿੰਘ ਹੈਰੀ ਸੇਖੋ ਮੈਂਬਰ, ਸੰਦੀਪ ਸਿੰਘ ਸਿੱਧੂ ਮੈਂਬਰ, ਦਰਬਾਰਾ ਸਿੰਘ ਸੇਖੋਂ ਮੈਂਬਰ, ਪਿੰਕੀ ਪੰਚ, ਅਜੈਬ ਸਿੰਘ ਪੰਚ, ਡਾ: ਗਮਦੂਰ ਸਿੰਘ, ਬੂਟਾ ਸਿੰਘ ਛਪਾਰੀਆ, ਹਰਭਜਨ ਸਿੰਘ ਸਾਬਕਾ ਸਰਪੰਚ, ਮਾ: ਰਣਜੀਤ ਸਿੰਘ ਟੱਲੇਵਾਲ, ਪ੍ਰਧਾਨ ਕਾਲਾ ਸਿੱਧੂ, ਸੁਖਪਾਲ ਸਿੰਘ ਸੁੱਖੀ ਡੇਅਰੀ ਵਾਲੇ, ਅਮਰੀਕ ਸਿੰਘ ਮੱਲ ਕਾ, ਮਾਨੀ ਯੋਧੇ ਕਾ ਅਤੇ ਭਜਨ ਸਿੰਘ ਬਖਸ਼ੀ ਕਾ, ਜੀਤ ਸਿੰਘ ਪ੍ਰਧਾਨ, ਬਿੰਦਰ ਧਾਲੀਵਾਲ ਪ੍ਰਧਾਨ, ਭੋਲਾ ਸਿੰਘ, ਜੀਤਾ ਜਨੇਰ, ਰਾਜਾ ਰਾਏਸਰ, ਬੰਟੀ ਸਿੰਘ ਸਾਬਕਾ ਪੰਚ, ਸੇਬੂ ਸੇਖੋ, ਆਕਾਸ਼ਦੀਪ ਸਿੰਘ, ਗੁਰਬਖ਼ਸ਼ ਸਿੰਘ, ਗੁਰਵਿੰਦਰ ਨਿਊਜ਼ੀਲੈਂਡ, ਜੱਗੀ ਸਿੰਘ ਪੰਚ, ਕਾਲਾ ਚੀਮਾ ਪ੍ਰਧਾਨ ਸਹਿਕਾਰੀ ਸਭਾ, ਜਰਨੈਲ ਸਿੰਘ ਚੀਮਾ, ਨਰਿੰਦਰ ਰੜ੍ਹ, ਜੱਸਾ ਠੱੁਲੀਵਾਲ ਆਦਿ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਸਵ: ਮਾਤਾ ਬਲਜੀਤ ਕੌਰ ਯਾਦਗਾਰੀ ਟੂਰਨਾਮੈਂਟ ਕਮੇਟੀ ਦੇ ਪ੍ਰਮੁੱਖ ਆਗੂ ਗੁਰਾ ਧਾਲੀਵਾਲ, ਦਰਸਾ ਸੇਖੋ, ਸਰਪੰਚ ਕੁਲਦੀਪ ਸਿੰਘ, ਯਾਦੂ ਕੈਨੇਡਾ, ਲੱਭਾ ਸੇਖੋ, ਗੁਰਵਿੰਦਰ ਸਿੱਧੂ, ਕੀਪਾ ਸਿੱਧੂ, ਯੋਧਾ ਸਿੱਧੂ, ਗੁਰਵਿੰਦਰ ਸੇਖੋ, ਸਾਬਕਾ ਮੈਂਬਰ ਬੰਟੀ ਸੇਖੋ, ਸੇਬੂ ਪ੍ਰਧਾਨ, ਟਿੰਕੂ ਦੁੱਗਲ ਸਰਪੰਚ, ਵਰਿੰਦਰ ਸਿੱਧੂ, ਵਾਰਿਸਦੀਪ ਸੇਖੋਂ, ਹੈਵਨ ਧਾਲੀਵਾਲ, ਹਰਵੀਰ ਸਿੰਘ ਰਾਏ, ਯੋਧਾ ਸਿੰਘ ਸੇਖੋਂ ਆਦਿ ਵਲੋਂ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਸਟੇਜ ਦੇ ਫ਼ਰਜ਼ ਡਾ: ਬਲਵੰਤ ਸਿੰਘ ਭੱਟੀ ਵਲੋਂ ਨਿਭਾਏ ਗਏ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਮਹਿਲ ਕਲਾਂ ਅਤੇ ਕਰਮਗੜ੍ਹ ਵਿਚ ਵਿਸ਼ੇਸ਼ ਜਾਗਰੂਕਤਾ ਅਤੇ ਜਾਂਚ ਕੈਂ... ਅਗਲੀ ਖ਼ਬਰ ਵਾਈ. ਐਸ. ਸਕੂਲ ਵਿਖੇ ਸਕੂਲ ਮਨਿਸਟਰ ਅਤੇ ਡਿਪਟੀ ਸਕੂਲ ਮਨਿਸਟਰ ਲਈ ਵੋਟਿੰਗ ਕਰਵਾਈ
Ad Position 24