20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਰਨਾਲਾ ਨਗਰ ਨਿਗਮ ਚੋਣਾਂ ਦੇ ਮੈਦਾਨ 'ਚ ਉੱਤਰੇ ਪਰਿਵਾਰਕ ਰਿਸ਼ਤਿਆਂ ਨੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਾਇਆ

Ad Position 21
No active advertisement
ਅਜੀਤ ਡੈਸਕ 19-05-2026
ਬਰਨਾਲਾ, 18 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਹੁਣ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ | ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ ਅਤੇ ਬਰਨਾਲਾ ਸ਼ਹਿਰ ਦੀਆਂ ਚੋਣਾਂ ਦਾ ਸਿਆਸੀ ਦਿ੍ਸ਼ ਕੁੱਝ ਵੱਖਰਾ ਅਤੇ ਬੇਹੱਦ ਦਿਲਚਸਪ ਨਜ਼ਰ ਆ ਰਿਹਾ ਹੈ | ਇਸ ਵਾਰ ਚੋਣਾਂ ਵਿਚ ਸਿਰਫ਼ ਸਿਆਸੀ ਪਾਰਟੀਆਂ ਹੀ ਨਹੀਂ, ਸਗੋਂ ਪਰਿਵਾਰਕ ਰਿਸ਼ਤੇ ਵੀ ਚੋਣ ਮੈਦਾਨ ਵਿਚ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ, ਜਿਸ ਨੇ ਸ਼ਹਿਰ ਦੇ ਸਿਆਸੀ ਪਾਰੇ ਨੂੰ ਹੋਰ ਵੀ ਗਰਮਾ ਦਿੱਤਾ ਹੈ | ਜਿੱਥੇ ਕਈ ਵੱਖ-ਵੱਖ ਵਾਰਡਾਂ ਤੋਂ ਪਤੀ ਅਤੇ ਪਤਨੀ ਚੋਣ ਲੜ ਰਹੇ ਹਨ ਉੱਥੇ ਕਈ ਵਾਰਡਾਂ ਵਿਚ ਮਾਂ ਅਤੇ ਪੁੱਤਰ ਦੋਵੇਂ ਹੀ ਚੋਣ ਮੈਦਾਨ ਵਿਚ ਉੱਤਰੇ ਹਨ | ਇੱਕੋ ਘਰ ਵਿਚੋਂ ਦੋ-ਦੋ ਉਮੀਦਵਾਰ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਦੀ ਚੋਣ ਮੁਹਿੰਮ ਸ਼ਹਿਰ ਵਾਸੀਆਂ ਲਈ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਹ ਉਮੀਦਵਾਰ ਆਪਣੇ-ਆਪਣੇ ਵਾਰਡਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ | ਦੱਸਣਯੋਗ ਹੈ ਕਿ ਵਾਰਡ ਨੰਬਰ 8 ਤੋਂ ਕੁਲਦੀਪ ਕੁਮਾਰ ਧਰਮਾ (ਆਪ) ਤੇ ਵਾਰਡ ਨੰਬਰ 9 ਤੋਂ ਉਨ੍ਹਾਂ ਦੀ ਪਤਨੀ ਰੇਨੂੰ ਰਾਣੀ ਧਰਮਾ (ਆਪ) ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਵਾਰਡ ਨੰ: 16 ਤੋਂ ਗੁਰਬਾਜ ਸਿੰਘ (ਆਜ਼ਾਦ) ਤੇ ਵਾਰਡ ਨੰ: 15 ਤੋਂ ਉਨ੍ਹਾਂ ਦੀ ਪਤਨੀ ਸਵਰਨਜੀਤ ਕੌਰ (ਆਜ਼ਾਦ), ਵਾਰਡ ਨੰ: 28 ਤੋਂ ਧਰਮ ਸਿੰਘ ਫ਼ੌਜੀ (ਭਾਜਪਾ) ਤੇ ਵਾਰਡ ਨੰਬਰ 27 ਤੋਂ ਉਨ੍ਹਾਂ ਦੀ ਪਤਨੀ ਸੁਖਦਿਆਲ ਕੌਰ (ਭਾਜਪਾ), ਵਾਰਡ ਨੰਬਰ 32 ਤੋਂ ਹੇਮਰਾਜ ਗਰਗ (ਆਜ਼ਾਦ) ਤੇ ਵਾਰਡ ਨੰਬਰ 33 ਤੋਂ ਉਨ੍ਹਾਂ ਦੀ ਪਤਨੀ ਉਰਮਿਲਾ ਦੇਵੀ ਅਤੇ ਵਾਰਡ ਨੰਬਰ 40 ਤੋਂ ਸੁਖਪਾਲ ਸਿੰਘ ਰੁਪਾਣਾ (ਸ਼ੋ੍ਰਮਣੀ ਅਕਾਲੀ ਦਲ) ਤੇ ਵਾਰਡ ਨੰਬਰ 45 ਤੋਂ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਰੁਪਾਣਾ (ਸ਼ੋ੍ਰਮਣੀ ਅਕਾਲੀ ਦਲ) ਚੋਣ ਮੈਦਾਨ ਵਿਚ ਹਨ | ਇਨ੍ਹਾਂ ਤੋਂ ਇਲਾਵਾ ਵਾਰਡ ਨੰਬਰ 14 ਤੋਂ ਸਾਹਿਲ ਸ਼ਰਮਾ (ਕਾਂਗਰਸ) ਤੇ ਵਾਰਡ ਨੰਬਰ 13 ਤੋਂ ਉਨ੍ਹਾਂ ਦੀ ਮਾਤਾ ਰਮਾ ਸ਼ਰਮਾ (ਕਾਂਗਰਸ) ਅਤੇ ਵਾਰਡ ਨੰਬਰ 30 ਤੋਂ ਮਹੇਸ਼ ਕੁਮਾਰ ਲੋਟਾ (ਕਾਂਗਰਸ) ਤੇ ਵਾਰਡ ਨੰਬਰ 29 ਤੋਂ ਉਨ੍ਹਾਂ ਦੀ ਮਾਤਾ ਊਸ਼ਾ ਰਾਣੀ ਚੋਣ ਲੜ ਰਹੇ ਹਨ | ਇਨ੍ਹਾਂ ਚੋਣਾਂ ਵਿਚ ਰੌਚਕ ਟੱਕਰ ਉਨ੍ਹਾਂ ਦੋ ਵਾਰਡਾਂ ਵਿਚ ਦੇਖਣ ਨੂੰ ਵੀ ਮਿਲ ਰਹੀ ਹੈ ਜਿੱਥੇ 'ਦਰਾਣੀ ਅਤੇ ਜੇਠਾਣੀ' ਇਕ-ਦੂਜੇ ਦੇ ਆਹਮੋ-ਸਾਹਮਣੇ ਚੋਣ ਮੈਦਾਨ ਵਿਚ ਉੱਤਰੀਆਂ ਹਨ | ਇਨ੍ਹਾਂ ਵਿਚ ਵਾਰਡ ਨੰਬਰ 9 ਤੋਂ ਰੇਨੂ ਰਾਣੀ ਗੋਇਲ (ਆਪ) ਤੇ ਬਬੀਤਾ ਰਾਣੀ (ਭਾਜਪਾ) ਅਤੇ ਵਾਰਡ ਨੰਬਰ 35 ਤੋਂ ਪੂਜਾ ਰਾਣੀ (ਕਾਂਗਰਸ) ਤੇ ਬੇਬੀ ਰਾਣੀ (ਭਾਜਪਾ) ਆਹਮੋ ਸਾਹਮਣੇ ਹਨ | ਸੋ ਬਰਨਾਲਾ ਨਗਰ ਨਿਗਮ ਦੀਆਂ ਇਨ੍ਹਾਂ ਚੋਣਾਂ ਨੇ ਨਾ ਸਿਰਫ਼ ਸਿਆਸੀ ਗਰਮਾਹਟ ਵਧਾ ਦਿੱਤੀ ਹੈ, ਸਗੋਂ ਪਰਿਵਾਰਕ ਰਿਸ਼ਤਿਆਂ ਦੇ ਇਸ ਸਿਆਸੀ ਦੰਗਲ ਨੇ ਆਮ ਲੋਕਾਂ ਲਈ ਚੋਣਾਂ ਨੂੰ ਇਕ ਵੱਡੇ ਮਨੋਰੰਜਨ ਅਤੇ ਦਿਲਚਸਪੀ ਦਾ ਵਿਸ਼ਾ ਬਣਾ ਦਿੱਤਾ ਹੈ | ਆਉਣ ਵਾਲੇ ਦਿਨਾਂ ਵਿਚ ਜਿਵੇਂ-ਜਿਵੇਂ ਚੋਣ ਪ੍ਰਚਾਰ ਤੇਜ਼ ਹੋਵੇਗਾ, ਇਹ ਮੁਕਾਬਲੇ ਹੋਰ ਵੀ ਤਿੱਖੇ ਹੋਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਤੇਲ ਅਤੇ ਗੈਸ ਕੀਮਤਾਂ ਵਿਚ ਵਾਧਾ ਗ਼ਰੀਬ ਅਤੇ ਮੱਧ ਵਰਗ 'ਤੇ ਮਹਿੰਗਾਈ ਦਾ ਬੋਝ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸਵਰਨਜੀਤ ਕੌਰ ਨੇ ਚੋਣ ਦਫ਼ਤਰ ਖੋਲਿ੍ਹਆ
Ad Position 24