06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿੰਡ ਕਰਮਗੜ੍ਹ ਵਿਖੇ ਭੱਠਾ ਮਜ਼ਦੂਰਾਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-05-2026
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਭੱਠਾ ਵਰਕਰ ਯੂਨੀਅਨ ਬਰਨਾਲਾ ਦੇ ਸੱਦੇ 'ਤੇ ਭੱਠਾ ਪਿੰਡ ਕਰਮਗੜ੍ਹ ਵਿਖੇ ਇੱਟ-ਭੱਠੇ 'ਤੇ ਮਜ਼ਦੂਰਾਂ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਆਗੂ ਅਜੈਬ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਮਜ਼ਦੂਰ ਆਗੂ ਪ੍ਰੀਤਮ ਸਿੰਘ ਸਹਿਜੜਾ, ਮਾਨ ਸਿੰਘ, ਗੁਰਮੇਲ ਸਿੰਘ ਅਤੇ ਕਾਲਾ ਸਿੰਘ ਕਰਮਗੜ੍ਹ ਆਦਿ ਆਗੂਆਂ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਮਜ਼ਦੂਰਾਂ ਨਾਲ ਲਗਾਤਾਰ ਅਨਿਆਂ ਹੋ ਰਿਹਾ ਹੈ ਅਤੇ ਮਜ਼ਦੂਰੀ ਦਰਾਂ ਵਿਚ ਵਾਧਾ ਨਿਯਮ ਮਿਤੀ ਤੋਂ ਬਾਅਦ ਕਰ ਕੇ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਹਰ ਸਾਲ 30 ਮਾਰਚ ਤੱਕ ਮਜ਼ਦੂਰਾਂ ਦੀ ਨਵੀਂ ਰੇਟ ਲਿਸਟ ਜਾਰੀ ਕਰਨਾ ਲਾਜ਼ਮੀ ਹੁੰਦਾ ਹੈ, ਪਰ ਮੌਜੂਦਾ ਸਰਕਾਰ ਇਹ ਦਰਾਂ ਦੇਰੀ ਨਾਲ ਜਾਰੀ ਕਰਦੀ ਹੈ | ਇਸ ਕਾਰਨ ਮੌਸਮੀ ਮਜ਼ਦੂਰ ਜਦੋਂ ਤੱਕ ਆਪਣੇ ਸੂਬਿਆਂ ਜਾਂ ਵਿਦੇਸ਼ ਵਾਪਸ ਚਲੇ ਜਾਂਦੇ ਹਨ, ਉਸ ਤੋਂ ਬਾਅਦ ਰੇਟ ਵਧਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਰ ਮਜ਼ਦੂਰੀ ਦਰਾਂ ਤੈਅ ਕਰ ਦਿੰਦੀਆਂ ਸਨ, ਪਰ ਹੁਣ ਸਰਕਾਰ ਦੀ ਲਾਪਰਵਾਹੀ ਕਾਰਨ ਹਰ ਮਜ਼ਦੂਰ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਲੇਬਰ ਬੋਰਡ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਸਾਈਕਲਾਂ ਅਤੇ ਵਜ਼ੀਫ਼ੇ ਦਿੱਤੇ ਜਾਂਦੇ ਸਨ, ਪਰ ਹੁਣ ਫਾਰਮਾਂ 'ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਵਿਧਵਾ ਮਜ਼ਦੂਰ ਅÏਰਤਾਂ ਦੀ 2020–21 ਦੀ ਮਨਜ਼ੂਰਸ਼ੁਦਾ ਰਕਮ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਹੁੰਚੀ ਅਤੇ ਨਵੇਂ ਕੇਸ ਵੀ ਪਾਸ ਨਹੀਂ ਕੀਤੇ ਜਾ ਰਹੇ | ਸਰਕਾਰ ਵਲੋਂ ਲਗਾਈ ਗਈ ਨਵੀਂ ਸ਼ਰਤ ਕਿ ਵਿਧਵਾ ਮਜ਼ਦੂਰ ਅÏਰਤ ਜਿਸ ਘਰ ਵਿਚ ਕੰਮ ਕਰਦੀ ਹੈ, ਉਸ ਮਕਾਨ ਮਾਲਕ ਜਾਂ ਅਫ਼ਸਰ ਦਾ ਨਾਮ, ਮੋਬਾਈਲ ਨੰਬਰ ਅਤੇ ਪਤਾ ਦੇਣਾ ਲਾਜ਼ਮੀ ਹੈ, ਨੂੰ ਆਗੂਆਂ ਨੇ ਅਤਿ ਨਿੰਦਣਯੋਗ ਕਰਾਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਤਪਾ ਨੇ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਕੇ ਕੀਤਾ ਰੋਸ ਪ੍ਰਗਟ <br/> ਅਗਲੀ ਖ਼ਬਰ ਪਿੰਡ ਚੰਨਣਵਾਲ ਵਿਖੇ ਭਾਕਿਯੂ ਡਕੌਦਾ ਧਨੇਰ ਦੀ ਨਵੀਂ ਇਕਾਈ ਦਾ ਗਠਨ <br/>
Ad Position 24