ਭਦੌੜ, 20 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੈਮਿਸਟ ਐਸੋਸੀਏਸ਼ਨ ਭਦੌੜ ਵਲੋਂ ਆਨਲਾਈਨ ਦਵਾਈਆਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਕਰਦੇ ਹੋਏ ਪੰਜਾਬ ਕੈਮਿਸਟ ਦੇ ਸੱਦੇ ਉੱਪਰ ਅੱਜ ਕੈਮਿਸਟਾਂ ਦੀ ਸਮੂਹ ਦੁਕਾਨਾਂ ਬੰਦ ਰੱਖ ਕੇ ਕੇਂਦਰ ਸਰਕਾਰ ਦੀ ਇਸ ਨੀਤੀ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ | ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਇਕ ਕਾਰੋਬਾਰ ਨੂੰ ਆਪਣੀਆਂ ਨੀਤੀਆਂ ਵਿਚ ਢਾਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਹੀ ਅੱਜ ਦੇਸ਼ ਅੰਦਰ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ ਤੇ ਇਸ ਆਨਲਾਈਨ ਨੀਤੀ ਕਾਰਨ ਵੱਡੇ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ | ਉੱਥੇ ਬੇਰੁਜ਼ਗਾਰੀ ਵੀ ਲਗਾਤਾਰ ਵਧ ਰਹੀਂ ਹੈ ਜਿਸ ਕਰ ਕੇ ਅੱਜ ਕੈਮਿਸਟ ਐਸੋਸੀਏਸ਼ਨ ਵਲੋਂ ਦੇਸ਼ ਵਿਆਪੀ ਹੜਤਾਲ ਕਰ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਸਮੇਂ ਪਿੰ੍ਰਸ ਗੁਪਤਾ, ਵਿਨੋਦ ਕੁਮਾਰ ਗਰਗ, ਹਰਦੀਪ ਹੈਪੀ ਤਲਵਾੜ, ਰਾਕੇਸ਼ ਕੁਮਾਰ, ਗੁਰਤੇਜ ਸਿੰਘ ਧਾਲੀਵਾਲ, ਅਸ਼ਵਨੀ ਸਿੰਗਲਾ, ਗੁਰਜੀਤ ਸਿੰਘ, ਮੋਹਿਤ ਕੁਮਾਰ ਗਰਗ, ਰਾਜੀਵ ਕੁਮਾਰ ਰਿੰਕਾ, ਸ਼ੰਭੂ ਸਿੰਗਲਾ, ਪ੍ਰਭਜੋਤ ਸਿੰਘ, ਵਿਸ਼ਾਲ ਕੁਮਾਰ, ਮੇਜਰ ਸਿੰਘ, ਅੰਮਿਤ ਸਿੰਗਲਾ, ਬੱਬੂ ਸਿੰਗਲਾ, ਅਮਨਦੀਪ ਕੁਮਾਰ ਆਦਿ ਹਾਜ਼ਰ ਸਨ |