19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਨੀਸ਼ ਕੁਮਾਰ ਬਾਂਸਲ ਦੀ ਚੋਣ ਮੁਹਿੰਮ ਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ <br/>

Ad Position 21
No active advertisement
ਅਜੀਤ ਡੈਸਕ 25-05-2026
ਧਨੌਲਾ, 24 ਮਈ (ਜਤਿੰਦਰ ਸਿੰਘ ਧਨੌਲਾ)-ਵਾਰਡ ਨੰਬਰ 6 ਤੋਂ ਉਮੀਦਵਾਰ ਮਨੀਸ਼ ਕੁਮਾਰ ਬਾਂਸਲ ਨੂੰ ਵਾਰਡ ਨੰ 6 ਦੇ ਵੋਟਰਾਂ ਅਤੇ ਸਮਰਥਕਾਂ ਵਲੋਂ ਗੁਲਾਬ ਜਾਮਨਾਂ ਨਾਲ ਤੋਲਿਆ ਗਿਆ | ਮਨੀਸ਼ ਕੁਮਾਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ੍ਰੀ ਕਿ੍ਸ਼ਨ ਦੇ ਮੰਦਰ ਦੇ ਮੁੱਖ ਸੇਵਾਦਾਰ ਜਸਪਾਲ ਦਾਸ, ਦੁਰਗਾ ਮਾਤਾ ਮੰਦਿਰ ਦੇ ਸੇਵਾਦਾਰ ਜਗਦੀਪ ਦਾਸ, ਸ਼ਿਵ ਸ਼ੰਕਰ ਜੀ ਮੰਦਿਰ ਦੇ ਸੇਵਾਦਾਰ ਸ਼ਿੰਦਰ ਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਰਸ਼ ਅਤੇ ਔਰਤ ਸਮਰਥਕਾਂ ਅਤੇ ਵੋਟਰਾਂ ਵਲੋਂ ਮਨੀਸ਼ ਕੁਮਾਰ ਨੂੰ ਵੱਡੀ ਗਿਣਤੀ ਵਿਚ ਜਿੱਤ ਦਿਵਾਉਣ ਦਾ ਭਰੋਸਾ ਦਵਾਇਆ ਗਿਆ | ਮਨੀਸ਼ ਕੁਮਾਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਸ ਨੇ ਪਹਿਲਾਂ ਵੀ ਬਿਜਲੀ ਦੀਆਂ ਲਾਈਨਾਂ ਵਾਰਡ ਵਿਚੋਂ ਕਢਵਾ ਕੇ ਆਪਣਾ ਫ਼ਰਜ਼ ਅਦਾ ਕੀਤਾ ਹੈ | ਹੁਣ ਜਿਸ ਢੰਗ ਨਾਲ ਵਾਰਡ ਵਾਸੀ ਉਸ ਨੂੰ ਪਿਆਰ ਦੇ ਕੇ ਨਿਵਾਜ ਰਹੇ ਹਨ | ਉਹ ਦਿਨ ਰਾਤ ਇੱਕ ਕਰ ਕੇ ਵਾਰਡ ਨਿਵਾਸੀਆਂ ਦੀ ਧਿਰ ਬਣ ਕੇ ਵਿਚਰਦਾ ਨਜ਼ਰ ਆਵੇਗਾ | ਮਨੀਸ਼ ਕੁਮਾਰ ਨੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਆਖਿਆ ਕਿ ਉਹ ਲੋਕਲ ਬਾਡੀਜ਼ ਵਿਭਾਗ ਤੋਂ ਲੈ ਕੇ ਹੇਠਲੇ ਪੱਧਰ ਤੱਕ ਆਪਣੇ ਵਾਰਡ ਦੇ ਵੋਟਰਾਂ ਨੂੰ ਹੱਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੋਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤ ਤੇ ਪੁਰਸ਼ ਅਤੇ ਅÏਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਬਾਸੀ ਨੂੰ ਵੋਟਰਾਂ ਨੇ ਤੋਲਿਆ ਲੱਡੂਆਂ ਨਾਲ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਸਮੂਹ ਵਾਰਡਾਂ ਅੰਦਰ ਜਿੱਤ ਪ੍ਰਾਪਤ ਕਰਨਗੇ - ਬੀਬੀ ਬਾਲੀਆ <br/>
Ad Position 24