07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਨਵ-ਨਿਯੁਕਤ ਸੂਬਾ ਸਕੱਤਰ ਦਵਿੰਦਰ ਕੌਰ ਸ਼ਹਿਣਾ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸ਼ਹਿਣਾ, 28 ਮਈ (ਸੁਰੇਸ਼ ਗੋਗੀ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਜੱਥੇਬੰਦੀ ਵਲੋਂ ਦਵਿੰਦਰ ਕੌਰ ਸ਼ਹਿਣਾ ਨੂੰ ਪਾਰਟੀ ਦੇ ਇਸਤਰੀ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਉਪਰੰਤ ਜ਼ਿਲ੍ਹਾ ਆਗੂਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਪਾਰਟੀ ਵਲੋਂ ਜਾਰੀ ਕੀਤੀ 17 ਮੈਂਬਰੀ ਨੁਮਾਇੰਦਗੀ ਵਾਲੀ ਕਮੇਟੀ ਦੀ ਪਹਿਲੀ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਨੂੰ ਮਾਣ ਬਖ਼ਸ਼ਿਆ ਅਤੇ ਬੀਬੀ ਦਵਿੰਦਰ ਕੌਰ ਪਿ੍ੰਸੀਪਲ ਸ਼ਹਿਣਾ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ | ਇਸ ਨਾਲ ਜਿੱਥੇ ਬਰਨਾਲਾ ਜ਼ਿਲ੍ਹਾ ਨੂੰ ਮਾਣ ਮਿਲਿਆ, ਉੱਥੇ ਇਹ ਗੱਲ ਦੀ ਵੀ ਖ਼ੁਸ਼ੀ ਹੈ, ਕਿ ਸਾਡੀ ਪਾਰਟੀ ਔਰਤਾਂ ਨੂੰ ਸਿਆਸੀ ਸਫ਼ਾ ਵਿਚ ਅੱਗੇ ਲਿਆ ਕੇ ਪਾਰਟੀ ਅਤੇ ਪੰਥ ਦੀ ਸੇਵਾ ਕਰਨ ਦਾ ਮੌਕਾ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਬੀਬੀ ਦਵਿੰਦਰ ਕੌਰ ਸ਼ਹਿਣਾ ਸਿੱਖਿਆ ਦੇ ਖੇਤਰ ਵਿਚ ਪਹਿਲਾਂ ਨਾਮਣਾ ਖੱਟ ਚੱੁਕੇ ਹਨ | ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗਿੰਦੀ ਐਡਵੋਕੇਟ ਨੇ ਕਿਹਾ ਕਿ ਔਰਤਾਂ ਲਈ ਸਿਆਸਤ ਵਿਚ ਅੱਗੇ ਆ ਕੇ ਸਮਾਜ ਸੇਵਾ ਕਰਨ ਦੇ ਵਧੇਰੇ ਮੌਕੇ ਹਨ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਜਥੇਬੰਦੀ ਵਲੋਂ ਪਿ੍ੰਸੀਪਲ ਦਵਿੰਦਰ ਕੌਰ 'ਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨ ਕੀਤਾ | ਇਸ ਮੌਕੇ ਪਰਮਜੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ, ਸਵਿੰਦਰ ਕੌਰ, ਕਮਲਦੀਪ ਕੌਰ, ਨਿੱਕੀ ਕੌਰ, ਸੁਖਜੀਤ ਕੌਰ, ਗੁਰਮੇਲ ਕੌਰ, ਗੁਰਮੀਤ ਕੌਰ, ਤਰਸੇਮ ਕੌਰ, ਬੇਗ਼ਮ ਰੁਕਸਾਨਾ, ਬੀਬੀ ਬਸੀਰਾ, ਬੀਬੀ ਜਮੀਲਾ ਤੋਂ ਇਲਾਵਾ ਮਾ. ਭੋਲਾ ਸਿੰਘ, ਸੰਦੀਪ ਸਿੰਘ ਸੋਨੀ, ਡਾ. ਅੰਗਰੇਜ਼ ਸਿੰਘ, ਮਨਜਿੰਦਰ ਸਿੰਘ ਪੁਰਬਾ, ਬਲਵਿੰਦਰ ਸਿੰਘ, ਬੂਟਾ ਸਿੰਘ, ਜੱਸੀ ਗਿੱਲ ਕੋਠਾ, ਹਰਜੀਤ ਸਿੰਘ ਜੀਤੀ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰਾਂ ਅੱਗੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਬਣਿਆ ਸਿਰਦਰਦੀ <br/> ਅਗਲੀ ਖ਼ਬਰ ਮਜ਼ਦੂਰਾਂ ਨੇ ਮੰਡੀ 'ਚ ਲੱਗੇ ਕੂੜੇ ਦੇ ਢੇਰਾਂ ਨੂੰ ਲੈ ਕੇ ਕੀਤਾ ਰੋਸ ਪ੍ਰਗਟ <br/>
Ad Position 24