02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਖੱਬੇ ਪੱਖੀ ਪਾਰਟੀਆਂ ਵਲੋਂ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 23-06-2026
ਬਰਨਾਲਾ, 22 ਜੂਨ (ਅਸ਼ੋਕ ਭਾਰਤੀ)-ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਪੰਜਾਬ ਵਲੋਂ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੂਬਾ ਪੱਧਰੀ ਸੱਦੇ ’ਤੇ ਬਰਨਾਲਾ ਵਿਖੇ ਲੇਬਰ ਚੌਂਕ ਬਰਨਾਲਾ ਵਿਖੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਸੀ.ਪੀ.ਆਈ. ਦੇ ਜ਼ਿਲ੍ਹਾ ਕਾਮਰੇਡ ਖੁਸ਼ੀਆਂ ਸਿੰਘ ਬਰਨਾਲਾ, ਆਰ.ਐਮ.ਪੀ.ਆਈ ਦੇ ਆਗੂ ਸੁਰਿੰਦਰ ਸ਼ਰਮਾ, ਸੀ.ਪੀ.ਆਈ.ਐਮ.ਐਲ ਨਿਊ ਡੈਮੋਕਰੇਸੀ ਦੇ ਆਗੂ ਭੈਣ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਕਮਿਊਨਿਸਟ ਪਾਰਟੀਆਂ ਖੇਤੀ ਤੇ ਪ੍ਰਚੂਨ ਖੇਤਰ ਨੂੰ ਤਬਾਹ ਕਰਨ ਵਾਲੇ ਵਪਾਰ ਸਮਝੌਤੇ ਨੂੰ ਰੱਦ ਕਰਨ, ਬੇਰੁਜ਼ਗਾਰੀ ਅਤੇ ਪੇਪਰ ਲੀਕ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ਮੁੱਖ ਜ਼ਿੰਮੇਵਾਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਰਖ਼ਾਸਤ ਕਰਨ, ਸਾਰੀਆਂ ਖੇਤੀ ਜਿਨਸਾਂ ਦੀ ਐਮ.ਐਸ.ਪੀ. ਉੱਤੇ ਖ਼ਰੀਦ ਦੀ ਗਾਰੰਟੀ ਕਰਨ, ਚਾਰ ਕਿਰਤ ਕੋਡਾਂ ਦੀ ਬਜਾਏ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਕੇਂਦਰ ਸਰਕਾਰ ਵਲੋਂ ਸੂਬਿਆਂ ਦੀ ਖ਼ੁਦਮੁਖ਼ਤਾਰੀ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕਰਨ, ਚੰਡੀਗੜ੍ਹ ਨੂੰ ਪੰਜਾਬ ਦਾ ਹਵਾਲੇ ਕੀਤੇ ਜਾਣ, ਸੂਬੇ ਦੇ ਦਰਿਆਈ ਪਾਣੀਆਂ ਦੀ ਵੰਡ ਰੀਪੇਅਰੀਅਨ ਅਸੂਲ ਦੀ ਆਧਾਰ ’ਤੇ ਕੀਤੇ ਜਾਣ, ਪੰਜਾਬੀ ਬੋਲੀ ਨੂੰ ਦੇਸ਼ ਵਿਚ ਬਣਦਾ ਸਥਾਨ ਦਿੱਤੇ ਜਾਣ, ਪੰਜਾਬ ਦੇ ਡੈਮਾਂ ਤੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਘੱਟੋ ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਕੰਮ ਦਿਹਾੜੀ ਕਾਨੂੰਨਨ 8 ਘੰਟੇ ਦੀ ਲਾਗੂ ਕੀਤੇ ਜਾਣ ਅਤੇ ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਵਰਗੇ ਮੁੱਦੇ ਉਠਾਉਣਗੀਆਂ। ਇਸ ਮੌਕੇ ਜਗਰਾਜ ਰਾਮਾਂ, ਸੁਖਦੀਪ ਸਿੰਘ, ਸ਼ਿੰਦਰ ਸਿੰਘ ਧੌਲਾ, ਮਲਕੀਤ ਸਿੰਘ ਬਰਨਾਲਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਬੱਚੀ ਨੂੰ ਲੱਭਣ ਲਈ ਡੀ.ਸੀ. ਅਤੇ ਐਸ.ਐਸ. ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਸ਼ਹਿਣਾ ਪੁਲਿਸ ਨੇ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਸੁਰੱਖਿਅਤ ਕੱਢਿਆ
Ad Position 24
No active advertisement