02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਮੌੜਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ

Ad Position 21
No active advertisement
ਅਜੀਤ ਡੈਸਕ 23-06-2026
ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)- ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਮੌੜਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਨੇ ਸ਼ਾਨਾਮੱਤੀ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸ ਲਈ ਬਿਜਲੀ ਤੇ ਨਹਿਰੀ ਪਾਣੀ ਖੇਤੀ ਲਈ ਦੋਵੇਂ ਅਹਿਮ ਹਨ। ਸਰਕਾਰ ਨੇ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਅਤੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਤੀਰਥ ਯਾਤਰਾ ਦਾ ਗ਼ਰੀਬ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ, ਜੋ ਵਿਚਾਰੇ ਆਰਥਿਕ ਸਥਿਤੀ ਕਾਰਨ ਜਾਂ ਸਾਧਨਾ ਦੀ ਕਮੀ ਕਾਰਨ ਨਹੀਂ ਜਾ ਸਕਦੇ ਸਨ, ਉਨ੍ਹਾਂ ਨੂੰ ਸਰਕਾਰ ਨੇ ਤੀਰਥ ਯਾਤਰਾ ਦਾ ਵੱਡਾ ਲਾਭ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ’ਤੇ ਟਿੱਪਣੀ ਕਰਦੀਆਂ ਸਨ, ਕਿ ਔਰਤਾਂ ਸਰਕਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਦੇ ਵੀ ਨਹੀਂ ਦੇ ਸਕਦੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਯੋਜਨਾ ਨੂੰ ਵੀ ਲਾਗੂ ਕਰ ਦਿੱਤਾ, ਜੋ ਇਕ ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਰਾਸ਼ਨ ਕਿੱਟਾਂ ਦੀ ਸਕੀਮ ਵੀ ਲੋੜਵੰਦ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਸਰਕਾਰ ਖ਼ਿਲਾਫ਼ ਕੋਈ ਮੁੱਦਾ ਨਹੀਂ ਰਿਹਾ। ਇਸ ਮੌਕੇ ਹਲਕਾ ਕੁਆਰਡੀਨੇਟਰ ਸਰਪੰਚ ਹਰਚਰਨ ਸਿੰਘ ਮਾਨ, ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਸਰਪੰਚ ਮਲਕੀਤ ਸਿੰਘ ਮੌੜ, ਸਰਪੰਚ ਬਲਜੀਤ ਸਿੰਘ ਗਿੱਲ ਪ੍ਰਧਾਨ ਪੰਚਾਇਤ ਯੂਨੀਅਨ, ਅੰਮ੍ਰਿਤ ਸਿੰਘ ਢਿੱਲਵਾਂ ਚੇਅਰਮੈਨ, ਸਿਕੰਦਰ ਸਿੰਘ ਮੌੜ, ਗੁਰਪ੍ਰੀਤ ਸਿੰਘ ਮੌੜ, ਜੱਗਾ ਸਿੰਘ ਪੰਚ, ਸੁਖਦੇਵ ਸਿੰਘ ਸੁੱਖੀ, ਬੌਬੀ ਸਿੰਘ, ਗਾਜਾ ਸਿੰਘ, ਗੁਰਜੰਟ ਸਿੰਘ, ਭੋਲਾ ਸਿੰਘ, ਮਨਜੀਤ ਕੌਰ, ਮਨਜੀਤ ਕੌਰ ਮਾਣੇ ਸੰਮਤੀ ਮੈਂਬਰ, ਸੂਬਾ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ. ਐਚ. ਐਮ. ਕਰਮਚਾਰੀਆਂ ਵਲੋਂ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਐਲਾਨ ਅਗਲੀ ਖ਼ਬਰ ਨਾਬਾਲਗ ਬੱਚੀ ਨੂੰ ਲੱਭਣ ਲਈ ਡੀ.ਸੀ. ਅਤੇ ਐਸ.ਐਸ. ਨੂੰ ਦਿੱਤਾ ਮੰਗ-ਪੱਤਰ
Ad Position 24
No active advertisement