05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਧੁਨਿਕ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਸ਼ਹਿਰ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ

Ad Position 21
No active advertisement
ਅਜੀਤ ਡੈਸਕ 12-07-2026
ਤਪਾ ਮੰਡੀ, 11 ਜੁਲਾਈ (ਪ੍ਰਵੀਨ ਗਰਗ)-ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਜਿੱਥੇ ਇੱਕ ਪਾਸੇ ਸਫ਼ਾਈ ਸੇਵਕ ਲਗਾਤਾਰ ਹੜਤਾਲ ’ਤੇ ਚੱਲ ਰਹੇ ਹਨ, ਉੱਥੇ ਦੂਜੇ ਪਾਸੇ ਤਪਾ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ ਹੋ ਜਾਣ ਕਾਰਨ ਇਲਾਕੇ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰਨ ਲੱਗ ਪਈਆਂ ਹਨ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ। ਅਗਰ ਕੁੱਝ ਦਿਨ ਇਹੀ ਹਾਲ ਰਿਹਾ ਤਾਂ ਸ਼ਹਿਰ ਦੇ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ’ਚ ਆ ਜਾਣਗੇ। ਜਦ ਇਸ ਸਬੰਧੀ ਸ਼ਹਿਰ ਦੇ ਕੁੱਝ ਪਤਵੰਤਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਸਫ਼ਾਈ ਸੇਵਕ ਪਿਛਲੇ ਤਿੰਨ ਕੁ ਦਿਨਾਂ ਦੇ ਹੜਤਾਲ ’ਤੇ ਚਲੇ ਗਏ ਹਨ ਪ੍ਰੰਤੂ ਉਸ ਤੋਂ ਪਹਿਲਾਂ ਵੀ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫ਼ੇਲ੍ਹ ਰਿਹਾ ਹੈ। ਨਗਰ ਕੌਂਸਲ ਤਪਾ ਵਿਖੇ ਆਧੁਨਿਕ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਇਸ ਗੰਦੇ ਪਾਣੀ ਦੇ ਓਵਰਫ਼ਲੋ ਹੋਣ ਦੀ ਸਮੱਸਿਆ ਦਰੁਸਤ ਨਹੀਂ ਹੋਈ, ਜਿਸ ਦਾ ਖ਼ਮਿਆਜ਼ਾ ਹੁਣ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ। ਜਦਕਿ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਤੋਂ ਪਹਿਲਾਂ ਸੀਵਰੇਜ ਦੇ ਡੱਗ ਵਿਚੋਂ ਕਾਫੀ ਗੰਦਗੀ ਬਾਹਰ ਕੱਢੀ ਗਈ ਸੀ ਪ੍ਰੰਤੂ ਉਹ ਕੱਢੀ ਹੋਈ ਗੰਦਗੀ ਜਿਉਂ ਦੀ ਤਿਉਂ ਸੜਕਾਂ ’ਤੇ ਹੀ ਪਈ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਇਸ ਕਦਰ ਭਿਆਨਕ ਬਦਬੂ ਮਾਰਦੀ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਦੁਕਾਨਾਂ ਅੰਦਰ ਬੈਠਣਾ ਦੁੱਭਰ ਹੋ ਗਿਆ ਹੈ ਅਤੇ ਖੜੇ ਪਾਣੀ ਉੱਪਰ ਮੱਛਰਾਂ ਦੀ ਭਰਮਾਰ ਵਧਦੀ ਜਾ ਰਹੀ ਹੈ, ਜਿਸ ਵੱਲ ਨਗਰ ਕੌਂਸਲ ਪ੍ਰਬੰਧਕਾਂ ਦਾ ਕੋਈ ਧਿਆਨ ਨਹੀਂ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਸੀਵਰੇਜ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਆਧੁਨਿਕ ਮਸ਼ੀਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਏ ਅਤੇ ਜਿੱਥੇ-ਜਿੱਥੇ ਸੀਵਰੇਜ ਜਾਮ ਹੈ, ਉੱਥੇ ਤੁਰੰਤ ਸਫ਼ਾਈ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ’ਚ ਮੋਟਰਸਾਈਕਲ ਸਵਾਰਾਂ ਨੇ ਹਥਿਆਰ ਵਿਖਾ ਕੇ ਕਿਸਾਨ ਤੋਂ ਲੁੱਟੇ 62 ਹਜ਼ਾਰ ਰੁਪਏ ਅਗਲੀ ਖ਼ਬਰ ਆਰੀਆ ਭੱਟਾ ਕਾਲਜ ਦਾ ਐਮ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24
No active advertisement