ਟੱਲੇਵਾਲ, 12 ਜੁਲਾਈ (ਸੋਨੀ ਚੀਮਾ)-ਪਿੰਡ ਵਿਧਾਤੇ ਡੇਰਾ ਨਹਿਰ ਵਾਲਾ ਵਿਖੇ ਮਹਾਨ ਤਪੱਸਵੀ ਪਰਮਯੋਗੀ ਤਿਆਗ ਦੀ ਮੂਰਤ ਸ੍ਰੀਮਾਨ 1008 ਸਿੱਧ ਬਾਬਾ ਸਤਨਾਮ ਦਾਸ ਦਿਗੰਬਰੀ ਦੀ ਸਾਲਾਨਾ 97ਵੀਂ ਬਰਸੀ ਅਤੇ ਸ੍ਰੀਮਾਨ 108 ਸਿੱਧ ਬਾਬਾ ਕਰਤਾਰ ਦਾਸ ਜੀ ਦੀ 18ਵੀਂ ਬਰਸੀ ਦੇ ਤਿੰਨ ਰੋਜ਼ਾ ਧਾਰਮਿਕ ਸਮਾਗਮ 15 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਹੰਤ ਰਮੇਸਵਰ ਮੁਨੀ ਵਿਧਾਤੇ ਵਾਲਿਆਂ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਗ੍ਰਾਮ ਪੰਚਾਇਤ ਵਿਧਾਤੇ ਦੇ ਸਹਿਯੋਗ ਸਦਕਾ ਉਕਤ ਧਾਰਮਿਕ ਸਮਾਗਮ 15 ਜੁਲਾਈ 31 ਹਾੜ ਨੂੰ ਸ੍ਰੀ ਅਖੰਡ ਪਾਠ ਸਾਹਿਬ ਨੂੰ ਸ਼ੁਰੂ ਹੋਣਗੇ ਅਤੇ 17 ਜੁਲਾਈ 2 ਸਾਉਣ ਨੂੰ ਭੋਗ ਪਾਏ ਜਾਣਗੇ। ਜਿਸ ਦੌਰਾਨ ੳੁੱਘੇ ਕਵੀਸ਼ਰ ਸੋਮਨਾਥ ਰੋਡਿਆਂ ਵਾਲੇ ਸੰਗਤਾਂ ਨੂੰ ਪ੍ਰਸੰਗ ਸੁਣਾ ਕੇ ਨਿਹਾਲ ਕਰਨਗੇ। ਸਮਾਗਮ ਮੌਕੇ ਮਹੰਤ ਗੰਗਾ ਦਾਸ ਕੋਠਾ ਗੁਰੂ, ਮਹੰਤ ਕਰਨ ਦਾਸ ਜੰਗੀਆਣਾ, ਮਹੰਤ ਨੌਮੀਂ ਦਾਸ ਪੱਖੋਕੇ, ਮਹੰਤ ਗੁਰਮੇਲ ਦਾਸ ਬਰਨਾਲਾ, ਮਹੰਤ ਭਿਰਗੂ ਦਾਸ ਮੁੂੁੰਮ, ਸੰਤ ਕਪਿਲ ਮੁਨੀ ਵਿਧਾਤੇ ਤੋਂ ਇਲਾਵਾ ਹੋਰ ਧਾਰਮਿਕ ਅਤੇ ਸਿਆਸੀ ਆਗੂ ਹਾਜ਼ਰੀ ਲਗਵਾਉਣਗੇ।