ਬਰਨਾਲਾ, 13 ਜੁਲਾਈ (ਰਾਜ ਪਨੇਸਰ)-ਅਨਾਜ ਮੰਡੀ ਬਰਨਾਲਾ ਵਿਖੇ ਪੁਲਿਸ ਵਲੋਂ ਇਕ ਵਿਅਕਤੀ ਨੂੰ 706 ਗ੍ਰਾਮ ਨਸ਼ੀਲੇ ਪਾਊਡਰ ਅਤੇ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਸੂਰਜ ਵਰਮਾ ਉਰਫ਼ ਸੋਨੂ ਪੁੱਤਰ ਮਨਜੀਤ ਸਿੰਘ ਵਾਸੀ ਖੱਤਰੀਆਂ ਵਾਲੀ ਗਲੀ ਕੇ.ਸੀ. ਰੋਡ ਬਰਨਾਲਾ ਜੋ ਕਿ ਨਸ਼ਾ ਵੇਚਣ ਦਾ ਆਦੀ ਹੈ। ਅੱਜ ਵੀ ਭਾਰੀ ਮਾਤਰਾ ’ਚ ਨਸ਼ਾ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹੈ। ਜਿਸ ਨੂੰ ਬੁਲਟ ਮੋਟਰਸਾਈਕਲ ਨੰ: ਪੀ.ਬੀ. 11 ਬੀ.ਐਨ.-7864 ’ਤੇ ਅਨਾਜ ਮੰਡੀ ਬਰਨਾਲਾ ਵਿਖੇ ਘੁੰਮਦਾ ਦੇਖਿਆ ਗਿਆ ਹੈ। ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਸੂਰਜ ਵਰਮਾ ਨੂੰ 706 ਗ੍ਰਾਮ ਨਸ਼ੀਲੇ ਪਦਾਰਥ ਅਤੇ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਬਰਨਾਲਾ ਵਿਚ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
706 ਗ੍ਰਾਮ ਨਸ਼ੀਲੇ ਪਦਾਰਥ ਅਤੇ ਬੁਲਟ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ
ਅਜੀਤ ਡੈਸਕ
14-07-2026