03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਰੈਗੂਲਰ ਅਤੇ ਆਊਟਸੋਰ­ਸ ਮਿਊਂਸਪਲ ਕਾਮਿਆਂ ਵਲੋਂ ਅੱਜ ਤੋਂ ਕਲਮਛੋੜ ਹੜਤਾਲ ਦਾ ਐਲਾਨ

Ad Position 21
No active advertisement
ਅਜੀਤ ਡੈਸਕ 24-07-2026
ਬਰਨਾਲਾ, 23 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਮਿਊਂਸਪਲ ਕਰਮਚਾਰੀ ਦਲ ਅਤੇ ਦੀ ਪੰਜਾਬ ਮਿਊਂਸਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਨਗਰ ਨਿਗਮ ਬਰਨਾਲਾ ਦੇ ਕਲੈਰੀਕਲ (ਆਉਟਸੋਰਸ ਅਤੇ ਰੈਗੂਲਰ) ਸਟਾਫ਼ ਵਲੋਂ ਮਿਤੀ 24 ਜੁਲਾਈ ਤੋਂ ਕਲਮਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਵੇਂ ਯੂਨੀਅਨਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਰਨਾਲਾ ਅਤੇ ਅਮਨਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਸਰਕਾਰ ਵਲੋਂ ਸਮੇਂ-ਸਮੇਂ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੱਕੇ ਮੁਲਾਜ਼ਮਾਂ ਦੀਆਂ ਡੀ.ਏ. ਦੀ ਬਕਾਇਆ ਕਿਸ਼ਤਾਂ ਜਾਰੀ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਆਦਿ ਮੰਗਾਂ ਨੂੰ ਪੂਰਾ ਕਰਨ ਦੇ ਸਿਰਫ਼ ਵਾਅਦੇ ਕੀਤੇ ਗਏ ਹਨ ਪਰੰਤੂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਮਿਤੀ 24 ਜੁਲਾਈ ਨੂੰ ਅਰਥੀ ਫੂਕ ਮੁਜ਼ਾਹਰਾ ਅਤੇ ਮਿਤੀ 27 ਜੁਲਾਈ ਤੋਂ ਅਣਮਿਥੇ ਸਮੇਂ ਲਈ ਪੂਰੇ ਸੂਬੇ ਵਿਚ ਹੜਤਾਲ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਬਰਨਾਲਾ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਠੇਸ ਹੱਲ ਕੱਢਣ ਦੀ ਬਜਾਏ ਨਗਰ ਨਿਗਮ ਬਰਨਾਲਾ ਦੇ ਸਫ਼ਾਈ ਸੇਵਕਾਂ ਉੱਪਰ ਬੀਤੇ ਦਿਨ ਪ੍ਰਸ਼ਾਸਨ ਬਰਨਾਲਾ ਦੀ ਸ਼ਹਿ ’ਤੇ ਪੁਲਿਸ ਦੇ ਡੀ.ਐਸ.ਪੀ. ਅਤੇ ਐਸ.ਐਚ.ਓ. ਵਲੋਂ ਐਸ.ਡੀ. ਕਾਲਜ ਅਤੇ ਹੰਡਿਆਇਆ ਬਾਜ਼ਾਰ ਨੇੜੇ ਕੀਤੇ ਗਏ ਲਾਠੀਚਾਰਜ ਵਿਚ ਵੱਡੀ ਗਿਣਤੀ ਔਰਤਾਂ ਸਮੇਤ ਕਈ ਸਫ਼ਾਈ ਸੇਵਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਬਰਨਾਲਾ ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਤੇ ਸੰਵਿਧਾਨਿਕ ਹੱਕਾਂ ਦੀ ਘੋਰ ਉਲੰਘਣਾ ਕੀਤੀ ਗਈ, ਜਿਸ ਦੇ ਰੋਸ ਵਜੋਂ ਨਗਰ ਨਿਗਮ ਬਰਨਾਲਾ ਦੇ ਸਮੂਹ ਕਾਮਿਆਂ ਵਲੋਂ ਮਿਤੀ 24 ਜੁਲਾਈ ਤੋਂ ਹੀ ਪੂਰਨ ਤੌਰ ਤੇ ਕਲਮ-ਛੋੜ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਸਕੱਤਰ ਜਗਜੀਤ ਸਿੰਘ ਕੱਟੂ, ਰਾਜਵੀਰ ਕੌਰ ਮਾਨ, ਮੀਤ ਪ੍ਰਧਾਨ ਅਰਵਿੰਦਰ ਸਿੰਘ, ਪ੍ਰੈਸ ਸਕੱਤਰ ਨਵਕਿਰਨ ਸਿੰਘ ਚੰਗਾਲ, ਖ਼ਜ਼ਾਨਚੀ ਜਸਕਰਨ ਸਿੰਘ, ਗੁਰਮੀਤ ਸਿੰਘ ਧਨੌਲਾ, ਲਖਵਿੰਦਰ ਸਿੰਘ ਏ.ਟੀ.ਪੀ., ਸਲੀਮ ਮੁਹੰਮਦ ਏ.ਐਮ.ਈ., ਮਨਸਾਹਿਬਪ੍ਰੀਤ ਸਿੰਘ ਡੀ.ਐਮ., ਸੂਰਤ ਸਿੰਘ ਡੀ.ਐਮ., ਨਿਖਿਲ ਕੁਮਾਰ ਜੇ.ਈ., ਸੁਭਾਸ਼ ਕੁਮਾਰ ਜੇ.ਈ., ਸੱਤਪਾਲ ਇੰਸਪੈਕਟਰ, ਕਮਲਜੀਤ ਸਿੰਘ ਇੰਸਪੈਕਟਰ, ਨਰੇਸ਼ ਕੁਮਾਰ ਕਲਰਕ, ਗੋਬਿੰਦ ਪਾਲ ਕਲਰਕ, ਗੁਰਕਿਰਪਾਲ ਸਿੰਘ ਪ੍ਰਿੰਸ, ਅਨਿਲ ਕੁਮਾਰ, ਰਿਸ਼ੀ ਰਾਮ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਮਨਦੀਪ ਸੈਣੀ ਕਲਰਕ, ਵਿਪਿਨ ਕੁਮਾਰ, ਗੁਰਪ੍ਰੀਤ ਕੌਰ, ਨਵਨੀਤ ਹਨੀ, ਨਵਦੀਪ ਕੌਰ, ਨਵਨੀਤ ਕੌਰ ਇੰਸਪੈਕਟਰ, ਰੇਨੂੰ ਰਾਣੀ ਸੇਵਾਦਾਰ, ਬਿੰਦੂ ਦੇਵੀ, ਮੋਨੂੰ, ਅਸ਼ੀਸ਼ ਕੁਮਾਰ ਬੇਲਦਾਰ ਆਦਿ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਵਲੋਂ ਬਰਨਾਲਾ ਦੇ ਡੀ.ਐੱਸ.ਪੀ. ਬੈਂਸ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ, ਹੜਤਾਲ 16ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਬਸਪਾ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਨੇ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਸੇਵਕਾਂ ਦਾ ਹਾਲ-ਚਾਲ ਜਾਣਿਆ
Ad Position 24
No active advertisement