05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਤਲਵਾਰਬਾਜ਼ੀ ਮੁਕਾਬਲੇ ’ਚ ਡੀ.ਏ.ਵੀ ਸਕੂਲ ਦੇ ਬੱਚੇ ਛਾਏ

Ad Position 21
No active advertisement
ਅਜੀਤ ਡੈਸਕ 24-07-2026

*ਸੋਨੇ ਦੇ 51 ਤਗਮੇ ਜਿੱਤੇ
ਸੁਨਾਮ ਊਧਮ ਸਿੰਘ ਵਾਲਾ,23 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) – ਪੰਜਾਬ ਸਕੂਲ ਖੇਲ੍ਹੋ ਤਲਵਾਰਬਾਜ਼ੀ ਜ਼ੋਨ- ਪੱਧਰੀ ਮੁਕਾਬਲੇ ਸਥਾਨਕ ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਚੇਅਰਮੈਨ ਅਨਿਰੁਧ ਵਸ਼ਿਸ਼ਟ ਦੀ ਅਗਵਾਈ ਵਿਚ ਅਧਿਆਪਕ ਸੰਜੀਵ ਜੋਸ਼ੀ ਅਤੇ ਹਰਦੀਪ ਸਿੰਘ ਦੀ ਦੇਖ-ਰੇਖ ਚ ਕਰਵਾਏ ਗਏ। ਡੀ.ਏ.ਵੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 51 ਤਗਮੇ ਜਿੱਤੇ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਵੀ ਚੁਣੇ ਗਏ। ਇੰਨ੍ਹਾਂ ਚੁਣੇ ਗਏ ਐਥਲੀਟਾਂ ’ਚੋਂ ਅੰਡਰ-14 ਵਰਗ ਵਿੱਚ 8 ਲੜਕੇ ਅਤੇ 12 ਲੜਕੀਆਂ, ਅੰਡਰ-17 ਵਰਗ ਵਿਚ 8 ਲੜਕੇ ਅਤੇ 8 ਲੜਕਿਆਂ, ਅਤੇ ਅੰਡਰ-19 ਵਰਗ ਵਿਚ 7 ਲੜਕੇ ਅਤੇ 8 ਲੜਕੀਆਂ ਨੇ ਸੋਨੇ ਦੇ ਤਗਮੇ ਜਿੱਤੇ, ਜਿਸ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਿਆ। ਸਕੂਲ ਡਾਇਰੈਕਟਰ ਇੰਜੀਨੀਅਰ ਪੀ.ਐਸ. ਧਾਲੀਵਾਲ, ਡਾ: ਡੌਲੀ ਰਾਏ, ਡਾ: ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ ਅਤੇ ਡਾ: ਅੰਬਰੀਸ਼ ਰਾਏ, ਪਿ੍ੰਸੀਪਲ ਵਿਜੇ ਪ੍ਰਕਾਸ਼ ਗੁਪਤਾ ਅਤੇ ਵਾਈਸ ਪਿ੍ੰਸੀਪਲ ਅੰਤੂ ਗਰਗ,ਕੋਚ ਅਰਵਿੰਦ ਚੱਠਾ ਅਤੇ ਹਰਗੁਨਦੀਪ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸਨ ਦੇ ਅਹੁਦੇਦਾਰਾਂ ਦੀ ਮੀਟਿੰਗ ਭਲਕੇ ਅਗਲੀ ਖ਼ਬਰ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਵਿਚਾਰ ਚਰਚਾ
Ad Position 24
No active advertisement