07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਰਸਾਤ ਦਾ ਮੌਸਮ ਸ਼ੁਰੂ ਧਨੌਲਾ ਡਰੇਨ ਗਾਦ ਤੇ ਬੂਟੀ ਨਾਲ ਨੱਕੋ-ਨੱਕ ਭਰੀ, ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ

Ad Position 21
No active advertisement
ਅਜੀਤ ਡੈਸਕ 25-07-2026
ਰੂੜੇਕੇ ਕਲਾਂ, 24 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਮੀਹਾਂ ਦੇ ਪਾਣੀ ਦੀ ਨਿਕਾਸੀ ਲਈ ਬਣੀ ਧਨੌਲਾ ਡਰੇਨ ਪਿਛਲੇ ਸਾਲ ਤੋਂ ਲੈ ਕੇ ਗਾਦ ਨਾਲ ਨੱਕੋ ਨੱਕ ਭਰੀ ਹੋਈ ਹੈ। ਜਿਸ ਵਿਚ ਪੈਦਾ ਹੋਈ ਵੱਡੀ ਮਾਤਰਾ ਵਿਚ ਹਰੀ ਬੂਟੀ ਨੇ ਡਰੇਨ ਨੂੰ ਬਿਲਕੁਲ ਬੰਦ ਕਰ ਕੇ ਪਾਣੀ ਦਾ ਨਿਕਾਸ ਬੰਦ ਕੀਤਾ ਹੋਇਆ ਹੈ। ਪਿਛਲੇ ਸਾਲ ਉਕਤ ਡਰੇਨ ਟੁੱਟ ਜਾਣ ਕਰ ਕੇ ਧੌਲਾ ਤੇ ਹੰਡਿਆਇਆ ਦੇ ਕਿਸਾਨਾਂ ਦੀਆਂ ਫ਼ਸਲਾਂ ’ਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਡਰੇਨ ਦੀ ਗਾਦ ਵਿਚ ਫਸ ਜਾਣ ਕਰ ਕੇ ਗੁਜ਼ਰਾਂ ਦੀਆਂ 10 ਮੱਝਾਂ ਦੀ ਮੌਤ ਹੋ ਗਈ ਸੀ। ਕਰੀਬ 15 ਦਿਨ ਪਹਿਲਾਂ ਪਿੰਡ ਧੌਲਾ ਤੇ ਹੰਡਿਆਇਆ ਦੇ ਕਿਸਾਨਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਡਰੇਨ ਦੀ ਸਫ਼ਾਈ ਕਰਨ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੀਆਂ ਫ਼ਸਲਾਂ ਤੇ ਜ਼ਮੀਨਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਜ਼ਾਹਿਰ ਕੀਤਾ ਗਿਆ ਸੀ। ਮੀਂਹ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਪ੍ਰੰਤੂ ਸਬੰਧਿਤ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਡਰੇਨ ਵਿਚ ਬੂਟੀ ਪੂਰੀ ਤਰ੍ਹਾਂ ਫੈਲੀ ਹੋਈ ਹੈ। ਡਰੇਨ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕ ਤੇ ਕਾਸ਼ਤਕਾਰ ਕਿਸਾਨ ਧਰਮ ਸਿੰਘ ਧੌਲਾ, ਸਾਗਰ ਸਿੰਘ ਧੌਲਾ, ਹਰਬੰਸ ਸਿੰਘ ਧੌਲਾ, ਮਨਜਿੰਦਰ ਸਿੰਘ ਹੰਡਿਆਇਆ, ਅਮਰਜੀਤ ਸਿੰਘ ਹੰਡਿਆਇਆ, ਗੁਰਵਿੰਦਰ ਸਿੰਘ ਹੰਡਿਆਇਆ, ਗੁਰਜੰਟ ਸਿੰਘ ਹੰਡਿਆਇਆ, ਗੁਰਪਿਆਰ ਸਿੰਘ, ਨਿਰਭੈ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ, ਨਵਦੀਪ ਸਿੰਘ, ਜਰਨੈਲ ਸਿੰਘ, ਬਾਰਾ ਸਿੰਘ, ਬੇਅੰਤ ਸਿੰਘ, ਜਗਰਾਜ ਸਿੰਘ, ਭਿੰਦਰ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਡਰੇਨ ਦੀ ਸਫ਼ਾਈ ਸਹੀ ਸਮੇਂ ’ਤੇ ਨਾ ਹੋਣ ਕਰ ਕੇ ਜਦੋਂ ਡਰੇਨ ਉਨ੍ਹਾਂ ਦੇ ਖੇਤਾਂ ਵਿਚ ਟੁੱਟ ਜਾਂਦੀ ਹੈ ਤਾਂ ਡਰੇਨ ਵਿਚ ਫੈਲੀ ਬੂਟੀ ਤੇ ਗਾਦ ਉਨ੍ਹਾਂ ਦੀਆਂ ਫ਼ਸਲਾਂ ਅਤੇ ਜ਼ਮੀਨ ਦਾ ਨੁਕਸਾਨ ਕਰਦੀ ਹੈ। ਸਬੰਧਿਤ ਵਿਭਾਗ ਦੇ ਅਧਿਕਾਰੀ ਜਾਣਬੁੱਝ ਕੇ ਸਹੀ ਸਮੇਂ ’ਤੇ ਡਰੇਨ ਦੀ ਸਫ਼ਾਈ ਨਹੀਂ ਕਰਵਾਉਂਦੇ ਕਿੳਂੁਕਿ ਹੁਣ ਜਦੋਂ ਮੀਂਹ ਪੈਣੇ ਸ਼ੁਰੂ ਹੋ ਚੁੱਕੇ ਹਨ ਤਾਂ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਦੀ ਖਾਨਾਪੂਰਤੀ ਕੀਤੀ ਜਾਂਦੀ ਹੈ। ਜ਼ਿਆਦਾ ਮੀਂਹ ਪੈਣ ਨਾਲ ਸਫ਼ਾਈ ਕਰਨ ਦਾ ਕੰਮ ਅਧਵਿਚਕਾਰ ਹੀ ਰੁਕ ਜਾਂਦਾ ਹੈ। ਅਣਗਹਿਲੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਹੁੰਦੀ ਹੈ ਜਿਸ ਦਾ ਨਤੀਜਾ ਡਰੇਨ ਨਾਲ ਜ਼ਮੀਨਾਂ ਤੇ ਕਾਸ਼ਤ ਕਰਦੇ ਕਿਸਾਨਾਂ ਨੂੰ ਭੁਗਤਣਾ ਪੈਦਾ ਹੈ। ਉਕਤ ਕਿਸਾਨਾਂ ਨੇ ਕਿਹਾ ਕਿ ਜੇਕਰ ਸਬੰਧਿਤ ਵਿਭਾਗ ਨੇ ਡਰੇਨ ਦੀ ਸਫ਼ਾਈ ਸਹੀ ਢੰਗ ਨਾਲ ਕਰਵਾਉਣੀ ਹੋਵੇ ਤਾਂ ਕਈ ਮਸ਼ੀਨਾਂ ਲਾ ਕੇ ਸਫ਼ਾਈ ਦੋ ਦਿਨਾਂ ਵਿਚ ਵੀ ਮੁਕੰਮਲ ਹੋ ਸਕਦੀ ਹੈ। ਪ੍ਰੰਤੂ ਡਰੇਨ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਸਫ਼ਾਈ ਧੀਮੀ ਗਤੀ ਨਾਲ ਚਲਾ ਕੇ ਜ਼ਿਆਦਾ ਮੀਂਹ ਦੀ ਉਡੀਕ ਕੀਤੀ ਜਾਂਦੀ ਹੈ। ਜਦੋਂ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਡਰੇਨ ਦੀ ਸਫ਼ਾਈ ਦਾ ਕੰਮ ਅਧਵਿਚਕਾਰ ਹੀ ਛੱਡ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਡਰੇਨ ਟੁੱਟਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਤਾਂ ਮੁਆਵਜ਼ਾ ਲੈਣ ਲਈ ਅਣਮਿਥੇ ਸਮੇਂ ਲਈ ਮੁੱਖ ਮਾਰਗ ਜਾਮ ਕਰ ਦਿੱਤੇ ਜਾਣਗੇ ਕਿੳਂੁਕਿ ਹਰ ਸਾਲ ਉਨ੍ਹਾਂ ਦੀਆਂ ਫ਼ਸਲਾਂ ਤੇ ਜ਼ਮੀਨਾਂ ਦਾ ਨੁਕਸਾਨ ਹੋਵੇ ਉਹ ਝੱਲਣ ਤੋਂ ਅਸਮਰਥ ਹਨ। ਪਿੰਡ ਧੌਲਾ ਤੇ ਹੰਡਿਆਇਆ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਡਰੇਨ ਦੀ ਸਫ਼ਾਈ ਘੱਟੋ ਘੱਟ 10 ਮਸ਼ੀਨਾਂ ਦਾ ਪ੍ਰਬੰਧ ਕਰ ਕੇ ਤੇਜ਼ੀ ਨਾਲ ਕਰਵਾਈ ਜਾਵੇ ਅਤੇ ਡਰੇਨ ਦੀ ਸਫ਼ਾਈ ਲੇਟ ਹੋਣ ਦੀ ਪੜਤਾਲ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਉੱਪਰ ਸਰਕਾਰ ਅਤੇ ਪੁਲਿਸ ਵਲੋਂ ਕੀਤੀ ਗਈ ਜ਼ਾਲਮਾਨਾ ਕਾਰਵਾਈ ਬਹੁਤ ਨਿੰਦਣਯੋਗ-ਬਾਪੂ ਤਰਸੇਮ ਸਿੰਘ ਅਗਲੀ ਖ਼ਬਰ ਸਰਕਾਰੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫ਼ੂਕ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ’ਚ ਸਿਰਫ਼ ਇਕ ਅਧਿਆਪਕ ਮੌਜੂਦ, ਬਾਕੀ ਅਸਾਮੀਆ...
Ad Position 24
No active advertisement