08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੂਬੇ ਦੇ ਮੁੱਖ ਮੰਤਰੀ ਦੋਗਲੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ–ਐਡਵੋਕੇਟ ਰਾਹੀ

Ad Position 21
No active advertisement
ਅਜੀਤ ਡੈਸਕ 25-07-2026
ਸ਼ਹਿਣਾ, 24 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਦੇ ਮੁੱਖ ਮੰਤਰੀ ਦੂਹਰੀ ਰਣਨੀਤੀ ਅਪਣਾ ਕੇ ਲੋਕਾਂ ਨੂੰ ਮੂਰਖ ਬਣਾਉਣ ’ਤੇ ਲੱਗੇ ਹੋਏ ਹਨ। ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਦ ਕਾਕਰੋਚ ਪਾਰਟੀ ਵਲੋਂ ਕੀਤੇ ਜਾਂਦੇ ਪ੍ਰਦਰਸ਼ਨ ਸਮੇਂ ਪੁਲਿਸ ਵਲੋਂ ਲਾਠੀਚਾਰਜ ਕੀਤਾ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਨਿਖੇਧੀ ਕਰਦੇ ਹਨ, ਜਦਕਿ ਪੰਜਾਬ ਵਿਚ ਪੁਲਿਸ ਪ੍ਰਸ਼ਾਸਨ ਦੇ ਬਲ ’ਤੇ ਸਰਕਾਰ ਹਰ ਥਾਂ ਡਾਂਗਾਂ ਮਾਰ ਰਹੀ ਹੈ। ਪਿਛਲੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਸੇਵਕਾ ਨੂੰ ਕੁੱਟਿਆ ਗਿਆ। ਇਸੇ ਤਰ੍ਹਾਂ ਜੋ ਵੀ ਕੱਚੇ ਮੁਲਾਜ਼ਮ ਪੱਕੇ ਹੋਣ ਦੀ ਆਸ ਵਿਚ ਆਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਨੂੰ ਪੁਲਿਸ ਦੀ ਮਦਦ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਸਟਰ, ਡਾਕਟਰ, ਨਰੇਗਾ ਮੁਲਾਜ਼ਮ ਜਿਵੇਂ ਕਿ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਸੇ ਸਮੇਂ ਧਰਨਿਆਂ ਵਿਚ ਜਾ ਕੇ ਖ਼ੁਦ ਸ਼ਾਮਿਲ ਹੁੰਦੇ ਸਨ, ਪਰ ਜਦ ਖ਼ੁਦ ਸੱਤਾ ’ਤੇ ਆਏ ਤਾਂ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਚੁੱਕੇ ਹਨ। ਐਡਵੋਕੇਟ ਰਾਹੀ ਨੇ ਕਿਹਾ ਕਿ ਸਾਢੇ ਚਾਰ ਸਾਲ ਤੱਕ ਲੋਕਾਂ ਨੂੰ ਸਿਆਸੀ ਵਿਰੋਧੀਆਂ ’ਤੇ ਵਿਅੰਗ ਕਸ ਕੇ ਮੂਰਖ ਬਣਾਇਆ ਗਿਆ। ਅੱਜ ਪਿੰਡਾਂ ਵਿਚ ਲੋਕ ਖ਼ੁਦ ਸਰਕਾਰ ਨੂੰ ਕੋਸਣ ਲੱਗੇ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਦੇ ਵੱਡੇ ਪਿੰਡਾਂ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਕੁੱਝ ਨਹੀਂ ਕੀਤਾ ਅਤੇ ਵਿਕਾਸ ਦੇ ਫੋਕੇ ਦਾਅਵੇ ਜਤਾਏ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਉੱਪਰ ਕੀਤੇ ਲਾਠੀਚਾਰਜ ਦੀ ਯੂਥ ਆਗੂਆਂ ਵਲੋਂ ਜ਼ੋਰਦਾਰ ਨਿਖੇਧੀ ਅਗਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਹੜਤਾਲ ਕਾਰਨ ਕਿਸਾਨਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ
Ad Position 24