ਸੀਰੇ ਵਾਲੀ ਵਿਵਾਦਤ ਜਗ੍ਹਾ ਲਈ ਬਣਾਏ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਗੁਰੂ ਘਰ ਕਮੇਟੀ ਨੇ ਕੀਤਾ ਨਾ ਮਨਜ਼ੂਰ
ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੇ ਦਿਨੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋ ਦਹਾਕਿਆ ਤੋਂ ਚਲੇ ਆ ਰਹੇ ਸੀਰੇ ਵਾਲੀ ਵਿਵਾਦਤ ਜਗ੍ਹਾ ਦੇ ਹੱਲ ਕਰਨ ਦੇ ਮੰਤਵ ਨਾਲ ਪਹਿਲਕਦਮੀ ਕਰਦਿਆ ਸਥਾਨਕ ਪਹਿਲੀ ਪਾਤਸ਼ਾਹੀ ਗੁਰੂ ਘਰ ਵਿੱਚ ਕੰਬੋਜ ਭਾਈਚਾਰੇ ਦੇ ਇਕ ਵੱਡੇ ਇਕੱਠ ਵਿਚ ਉਕਤ ਜਗ੍ਹਾ ‘ਤੇ ਸਮੁੱਚੇ ਸ਼ਹਿਰਵਾਸੀਆ ਲਈ ਨਹਿਰ ਦਾ ਸ਼ੁੱਧ ਪਾਣੀ ਉਪਲਬੱਧ ਕਰਵਾਉਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਕਈ ਹੋਰ ਵੀ ਪ੍ਰੋਜੈਕਟਾ ਬਾਰੇ ਦੱਸ ਕੇ ਭਾਈਚਾਰੇ ਦੀ ਸਹਿਮਤੀ ਦੀ ਮੰਗ ਕੀਤੀ ਸੀ । ਮੰਤਰੀ ਅਮਨ ਅਰੋੜਾ ਨੇ ਇਹ ਵੀ ਦੱਸਿਆ ਸੀ ਉਕਤ ਪ੍ਰੋਜੈਕਟਾ ਲਈ ਪੰਜਾਬ ਸਰਕਾਰ ਨੇ 56 ਕਰੋੜ ਰੁਪਏ ਦੀ ਰਕਮ ਮਨਜੂਰ ਵੀ ਕਰ ਦਿੱਤੀ ਹੈ।
ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੇ ਦਿਨੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋ ਦਹਾਕਿਆ ਤੋਂ ਚਲੇ ਆ ਰਹੇ ਸੀਰੇ ਵਾਲੀ ਵਿਵਾਦਤ ਜਗ੍ਹਾ ਦੇ ਹੱਲ ਕਰਨ ਦੇ ਮੰਤਵ ਨਾਲ ਪਹਿਲਕਦਮੀ ਕਰਦਿਆ ਸਥਾਨਕ ਪਹਿਲੀ ਪਾਤਸ਼ਾਹੀ ਗੁਰੂ ਘਰ ਵਿੱਚ ਕੰਬੋਜ ਭਾਈਚਾਰੇ ਦੇ ਇਕ ਵੱਡੇ ਇਕੱਠ ਵਿਚ ਉਕਤ ਜਗ੍ਹਾ ‘ਤੇ ਸਮੁੱਚੇ ਸ਼ਹਿਰਵਾਸੀਆ ਲਈ ਨਹਿਰ ਦਾ ਸ਼ੁੱਧ ਪਾਣੀ ਉਪਲਬੱਧ ਕਰਵਾਉਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਕਈ ਹੋਰ ਵੀ ਪ੍ਰੋਜੈਕਟਾ ਬਾਰੇ ਦੱਸ ਕੇ ਭਾਈਚਾਰੇ ਦੀ ਸਹਿਮਤੀ ਦੀ ਮੰਗ ਕੀਤੀ ਸੀ ।ਮੰਤਰੀ ਅਮਨ ਅਰੋੜਾ ਨੇ ਇਹ ਵੀ ਦੱਸਿਆ ਸੀ ਉਕਤ ਪ੍ਰੋਜੈਕਟਾ ਲਈ ਪੰਜਾਬ ਸਰਕਾਰ ਨੇ 56 ਕਰੋੜ ਰੁਪਏ ਦੀ ਰਕਮ ਮਨਜੂਰ ਵੀ ਕਰ ਦਿੱਤੀ ਹੈ।ਗੁਰਦੁਆਰਾ ਪਹਿਲੀ ਪਾਤਸ਼ਾਹੀ ਦੀ ਪ੍ਰਬੰਧਕ ਕਮੇਟੀ ਵੱਲੋਂ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਸੀਰੇ ਵਾਲੀ ਵਿਵਾਦਤ ਜਗ੍ਹਾ ਵਿੱਚ ਪ੍ਰੋਜੈਕਟ ਤਿਆਰ ਕਰਨ ਦੀ ਸਕੀਮ ਦੇ ਉਕਤ ਪ੍ਰਸਤਾਵ ਨੂੰ ਹਾਮੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਦਿਨੀ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਨੇੜੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਵਿਖੇ ਪਹੁੰਚ ਕੇ ਸੀਰੇ ਵਾਲੀ ਜਗ੍ਹਾ ਦਾ ਮਾਸਟਰ ਪਲਾਨ ਸਕਰੀਨ ਤੇ ਦਿਖਾਇਆ ਸੀ ਅਤੇ ਉਮੀਦ ਜਾਹਿਰ ਕੀਤੀ ਸੀ ਨੂੰ ਜੇਕਰ ਕੰਬੋਜ ਭਾਈਚਾਰਾ ਇਸ ‘ਤੇ ਸਹਿਮਤੀ ਦੇਵੇ ਅਤੇ ਮਾਮਲੇ ਨਾਲ ਸਬੰਧਤ 9 ਵਿਅਕਤੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚੋਂ ਕੇਸ ਵਾਪਸ ਲੈ ਲੈਣ ਤਾਂ ਇਹ ਦਹਾਕਿਆਂ ਦਾ ਚੱਲ ਰਿਹਾ ਜਮੀਨ ਦਾ ਝਗੜਾ ਸੁਲਝ ਸਕਦਾ ਹੈ। ਇਸ ਸਮੇਂ ਗੁਰੂ ਘਰ ਇਕੱਤਰ ਹੋਈ ਸੰਗਤ ਨੇ ਮੰਤਰੀ ਨੂੰ ਕਿਹਾ ਕਿ ਉਹ ਇਸ ਪ੍ਰਸਤਾਵ ‘ਤੇ ਵਿਚਾਰ ਕਰਕੇ ਦੱਸ ਦੇਣਗੇ।ਸ਼ਹੀਦ ਊਧਮ ਸਿੰਘ ਦੇ ਰਾਜ ਪੱਧਰੀ ਸਮਾਗਮ ਤੋਂ ਅਗਲੇ ਦਿਨ ਪਹਿਲੀ ਅਗਸਤ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਲੈਟਰ ਪੈਡ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜੋ ਪਿਛਲੇ ਦਿਨੀ ਕੰਬੋਜ ਭਾਈਚਾਰਾ ਵਿੱਚ ਏਕਾ ਨਾ ਹੋਣ ਦੀਆਂ ਜੋ ਅਫਵਾਹਾਂ ਫੈਲਾਈਆਂ ਜਾ ਰਹੀਆ ਸਨ, ਉਸ ਞਿੱਚ ਕੋਈ ਸੱਚਾਈ ਨਹੀਂ ਅਤੇ ਇਸ ਮਸਲੇ ਨੂੰ ਲੈਕੇ ਕੰਬੋਜ ਭਾਈਚਾਰਾ ਇਕਮੁੱਠ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਵਾਦਤ ਥਾਂ ਵਿੱਚ ਲਗਾਉਣ ਲਈ ਸੁਝਾਏ ਗਏ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਸੰਗਤ ਨੇ ਰੱਦ ਕਰ ਦਿੱਤਾ ਹੈ।ਮਾਮਲੇ ਦੀ ਪੈਰਵਾਈ ਲਈ ਆਉਂਦੇ ਦਿਨਾ ‘ਚ ਸੰਗਤ ਦਾ ਜਨਰਲ ਇਜਲਾਸ ਬਲਾਉਣ ਦੀ ਵੀ ਗੱਲ ਵੀ ਦੱਸੀ ਜਾ ਰਹੀ ਹੈ।