02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਵਲੋਂ ਬਡਬਰ ਗਰਿਡ ਦਾ ਦੌਰਾ

ਧਨੌਲਾ, 1 ਅਗਸਤ (ਜਤਿੰਦਰ ਸਿੰਘ ਧਨੌਲਾ)-ਪੀ. ਐਸ.

Ad Position 21
No active advertisement
ਅਜੀਤ ਡੈਸਕ 02-08-2026
ਧਨੌਲਾ, 1 ਅਗਸਤ (ਜਤਿੰਦਰ ਸਿੰਘ ਧਨੌਲਾ)-ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਸ੍ਰੀ ਬਸੰਤ ਗਰਗ ਵਲੋਂ 66 ਕੇ.ਵੀ. ਗਰਿਡ ਸਬ-ਸਟੇਸ਼ਨ ਬਡਬਰ ਵਿਖੇ ਦੌਰਾ ਕੀਤਾ ਗਿਆ। ਉਨਾਂ ਵਲੋਂ ਚਲਦੇ ਪੈਡੀ ਸੀਜ਼ਨ-2026 ਵਿਚ ਪੀ.ਐਸ.ਪੀ.ਸੀ.ਐਲ. ਦੇ ਸਮੂਹ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਸਬੰਧੀ ਚੈੱਕ ਕੀਤਾ ਗਿਆ। ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਚੀਫ ਇੰਜੀਨੀਅਰ ਆਰ.ਕੇ. ਮਿੱਤਲ, ਉੱਪ-ਮੁੱਖ ਇੰਜਨੀਅਰ ਸੰਜੀਵ ਗਰਗ, ਵਧੀਕ ਨਿਗਰਾਨ ਇੰਜੀਨੀਅਰ ਓ ਅਤੇ ਐਮ ਮੰਡਲ ਬਰਨਾਲਾ ਦੀਪ ਇੰਦਰ ਪ੍ਰਤਾਪ, ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਦਿਹਾਤੀ ਬਰਨਾਲਾ ਗਗਨਦੀਪ ਸਿੰਘ, ਸੀਨੀਅਰ ਕਾਰਜਕਾਰੀ ਇੰਜਨੀਅਰ ਸ਼ਹਿਰੀ ਮੰਡਲ ਬਰਨਾਲਾ ਵਿਕਾਸ ਸਿੰਗਲਾ ਹਾਜ਼ਰ ਸਨ। ਸੀ.ਐਮ.ਡੀ. ਬਸੰਤ ਗਰਗ ਵਲੋਂ ਪੌਦੇ ਲਗਾਏ ਗਏ ਅਤੇ ਸਮੂਹ ਖਪਤਕਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਨੂੰ ਨਿਰਵਿਗਨ ਸਪਲਾਈ ਦੇਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਸਕੂਲ ’ਚ ਏ. ਸੀ. ਭੇਟ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫਸਰਾਂ (ਸੀ.ਐੱਚ.ਓ.) ਨੇ ਸੰਕੇਤਕ ਭੁੱਖ ਹੜਤਾਲ ਰਾਹੀਂ ਸਰਕਾਰ ਨੂੰ ਦਿੱਤੀ ਚਿਤਵਾਨੀ
Ad Position 24
No active advertisement