ਬਾਜ਼ੀਗਰ ਬਰਾਦਰੀ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਕਾਂਗਰਸ ਨਾਲ ਜੋੜਿਆ ਜਾਵੇਗਾ - ਸੁਰਜੀਤ ਸਿੰਘ ਭਗਤਪੁਰਾ
ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਨੇ ਪਛੜੇ ਵਰਗਾਂ ਨੂੰ ਸਹੂਲਤਾਂ ਦੇਣ ਦੀ ਪਹਿਲ ਕੀਤੀ। ਜਿਸ ਸਦਕਾ ਪਛੜੇ ਵਰਗ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ।
ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਨੇ ਪਛੜੇ ਵਰਗਾਂ ਨੂੰ ਸਹੂਲਤਾਂ ਦੇਣ ਦੀ ਪਹਿਲ ਕੀਤੀ। ਜਿਸ ਸਦਕਾ ਪਛੜੇ ਵਰਗ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਇਹ ਸ਼ਬਦ ਸੁਰਜੀਤ ਸਿੰਘ ਭਗਤਪੁਰਾ ਜ਼ਿਲ੍ਹਾ ਚੇਅਰਮੈਨ ਬਾਜ਼ੀਗਰ ਸੈਲ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਿਰਾਦਰੀ ਦੇ ਨੌਜਵਾਨ ਤੇ ਪੜੇ ਲਿਖੇ ਆਗੂਆਂ ਨਾਲ ਰਾਬਤਾ ਕਾਇਮ ਕਰ ਕੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕੱਤਰ ਕੀਤਾ ਜਾ ਰਿਹਾ ਹੈ, ਤਾਂ ਜੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਵਿਚ ਪਿੰਡਾਂ ਦੇ ਵੱਡੀ ਗਿਣਤੀ ਵਿਚ ਬਾਜ਼ੀਗਰ ਬਿਰਾਦਰੀ ਦੇ ਆਗੂ ਕਾਂਗਰਸ ਪਾਰਟੀ ਨੂੰ ਸਪੋਟ ਕਰ ਰਹੇ ਹਨ। 2 ਬੀਐਨਐਲ9 ਸੁਰਜੀਤ ਸਿੰਘ ਭਗਤਪੁਰਾ