02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜਦੋਂ ਡਲਿਵਰੀ ਦੇਣ ਆਏ ਨੌਜਵਾਨ ਨੇ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦੀ ਕੀਤੀ ਕੋਸ਼ਿਸ਼

ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਲਿਵਰੀ ਦੇਣ ਆਏ ਇੱਕ ਨੌਜਵਾਨ ਵਲੋਂ ਮਹਿਜ਼ ਇੱਕ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਡਲਿਵਰੀ ਦੇਣ ਆ ਰਹੇ ਇਨ੍ਹਾਂ ਨੌਜਵਾਨਾਂ ਤੋਂ ਚੁਕੰਨੇ ਰਹਿਣ ਦੀ ਜ਼ਰੂਰਤ ਹੈ।

Ad Position 21
No active advertisement
ਤਪਾ ਵਿਖੇ ਪਾਰਸਲ ’ਚੋਂ ਨਿਕਲੀ ਭਾਂਡੇ ਮਾਂਜਣ ਵਾਲੀ ਟਿੱਕੀ ਦਿਖਾਉਂਦਾ ਹੋਇਆ ਨੌਜਵਾਨ। 03-08-2026
ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਲਿਵਰੀ ਦੇਣ ਆਏ ਇੱਕ ਨੌਜਵਾਨ ਵਲੋਂ ਮਹਿਜ਼ ਇੱਕ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਡਲਿਵਰੀ ਦੇਣ ਆ ਰਹੇ ਇਨ੍ਹਾਂ ਨੌਜਵਾਨਾਂ ਤੋਂ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਜਾਣਕਾਰੀ ਅਨੁਸਾਰ ਤਪਾ ਦੇ ਪੰਕਜ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਘਰ ਇੱਕ ਡਲਿਵਰੀ ਬੁਆਏ ਅਜਿਹਾ ਪਾਰਸਲ ਲੈ ਕੇ ਪਹੁੰਚ ਗਿਆ, ਜਿਸ ਸਬੰਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਵਲੋਂ ਕੋਈ ਆਰਡਰ ਨਹੀਂ ਕੀਤਾ ਗਿਆ ਸੀ। ਪਰਿਵਾਰ ਮੁਤਾਬਿਕ ਨਾ ਤਾਂ ਉਨ੍ਹਾਂ ਨੇ ਕੋਈ ਸਮਾਨ ਬੁੱਕ ਕਰਵਾਇਆ ਸੀ ਅਤੇ ਨਾ ਹੀ ਇਸ ਡਲਿਵਰੀ ਲਈ ਆਪਣਾ ਪਤਾ ਦਿੱਤਾ ਸੀ। ਇਸ ਦੇ ਬਾਵਜੂਦ ਡਲਿਵਰੀ ਬੁਆਏ ਵਲੋਂ ਪਾਰਸਲ ਦੀ ਡਲਿਵਰੀ ਕਰਨ ਬਦਲੇ ਕਰੀਬ 500 ਰੁਪਏ ਲੈ ਲਏ ਗਏ। ਪਰਿਵਾਰ ਵਲੋਂ ਡਲਿਵਰੀ ਬੁਆਏ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਣ ’ਤੇ ਉਸ ਵਿਚ ਭਾਂਡੇ ਮਾਂਜਣ ਵਾਲੀ ਇੱਕ ਛੋਟੀ ਜਿਹੀ ਸਾਬਣ ਦੀ ਟਿੱਕੀ ਨਿਕਲੀ, ਜਿਸ ਦੀ ਕੀਮਤ ਮਹਿਜ਼ 10 ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਵਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਮ, ਪਤਾ ਅਤੇ ਮੋਬਾਈਲ ਨੰਬਰ ਡਲਿਵਰੀ ਲਈ ਕਿਸ ਤਰ੍ਹਾਂ ਵਰਤਿਆ ਗਿਆ। ਪੰਕਜ ਮਿੱਤਲ ਨੇ ਦੱਸਿਆ ਕਿ ਮਾਮਲਾ ਤਕਰਾਰ ਤੱਕ ਪਹੁੰਚ ਗਿਆ ਅਤੇ ਪਰਿਵਾਰ ਵਲੋਂ ਆਪਣੇ ਜਾਣਕਾਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਕਾਫ਼ੀ ਦੇਰ ਤੱਕ ਚੱਲੀ ਗੱਲਬਾਤ ਤੋਂ ਬਾਅਦ ਪਰਿਵਾਰ ਵਲੋਂ ਡਲਿਵਰੀ ਬੁਆਏ ਨੇ 500 ਰੁਪਏ ਵਾਪਸ ਦੇ ਕੇ ਖਹਿੜਾ ਛੁਡਵਾਇਆ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਆਰਡਰ ਕੀਤੀ ਕਿਸੇ ਵੀ ਡਲਿਵਰੀ ਨੂੰ ਬਿਨਾਂ ਜਾਂਚ ਕੀਤੇ ਸਵੀਕਾਰ ਨਾ ਕੀਤਾ ਜਾਵੇ। ਪਾਰਸਲ ਲੈਣ ਤੋਂ ਪਹਿਲਾਂ ਆਰਡਰ, ਭੇਜਣ ਵਾਲੇ ਦੀ ਜਾਣਕਾਰੀ ਅਤੇ ਸਮਾਨ ਦੀ ਪੁਸ਼ਟੀ ਕੀਤੀ ਜਾਵੇ ਅਤੇ ਸ਼ੱਕ ਹੋਣ ’ਤੇ ਪਾਰਸਲ ਨਾ ਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਸਬੰਧਿਤ ਵਿਭਾਗ ਵਲੋਂ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਡਲਿਵਰੀ ਸੇਵਾਵਾਂ ਦੀ ਆੜ ਵਿਚ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦਫ਼ਤਰ ਵਿਖੇ ਸਫ਼ਾਈ ਸੇਵਕਾਂ ਦਾ ਧਰਨਾ ਅਤੇ ਹੜਤਾਲ ਲਗਾਤਾਰ ਜਾਰੀ ਅਗਲੀ ਖ਼ਬਰ ਜ਼ਿਲ੍ਹੇ ’ਚ ਪੋਲਿੰਗ ਬੂਥਾਂ ਦੀ ਗਿਣਤੀ ਵਧ ਕੇ ਹੋਈ 560-ਜ਼ਿਲ੍ਹਾ ਚੋਣ ਅਫ਼ਸਰ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਮਹਿਲ ਕਲਾਂ ਵ...
Ad Position 24
No active advertisement