02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵੇਂ ਬਣੇ ਬੱਸ ਸਟੈਂਡ ਵਿਚ ਬੱਸਾਂ ਦਾ ਨਾ ਆਉਣਾ ਲੋਕਾਂ ਲਈ ਬਣ ਰਹੀ ਵੱਡੀ ਪ੍ਰੇਸ਼ਾਨੀ ਬੱਸ ਸਟੈਂਡ ਅੰਦਰ ਬੱਸਾਂ ਦੀ ਆਵਾਜਾਈ ਸ਼ੁਰੂ ਕਰਵਾ ਕੇ ਲੋਕਾਂ ਨੂੰ ਰਾਹਤ ਦੇਵੇ ਸਰਕਾਰ - ਆਗੂ

ਭਦੌੜ, 2 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਧਾਨ ਸਭਾ ਹਲਕਾ ਭਦੌੜ ਦੇ ਮੁੱਖ ਕਸਬੇ ਭਦੌੜ ਅੰਦਰ ਨਵੇਂ ਬਣੇ ਬੱਸ ਸਟੈਂਡ ਨੂੰ ਕਿਸੇ ਦੀ ਬੁਰੀ ਨਜ਼ਰ ਬਹੁਤ ਹੀ ਬੁਰੀ ਤਰ੍ਹਾਂ ਲੱਗੀ ਹੋਈ ਜਾਪਦੀ ਹੈ ਜੋ ਬੱਸ ਸਟੈਂਡ ਨੂੰ ਚੱਲਣ ਹੀ ਨਹੀਂ ਦੇ ਰਹੀ ਜਿਸ ਦੇ ਤਿੰਨ ਨੀਂਹ ਪੱਧਰ ਰੱਖੇ ਜਾਂ ਚੁੱਕੇ ਹਨ ਪਰ ਭਾਗ ਅਜੇ ਤੱਕ ਜਾਗੇ ਨਹੀਂ। ਦੱਸਣਯੋਗ ਹੈ ਕਿ ਚੰਨੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਬੱਸ ਸਟੈਂਡ ਬਣਾਉਣ ਲਈ 2 ਕਰੋੜ 16 ਲੱਖ ਦੀ ਗਰਾਂਟ ਜਾਰੀ ਕਰ ਕੇ 23 ਦਸੰਬਰ 2021 ਨੂੰ ਉਸ ਸਮੇਂ ਤਤਕਾਲੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਨੀਂਹ ਪੱਧਰ ਰੱਖ ਕੇ 6 ਮਹੀਨਿਆਂ ਅੰਦਰ ਬੱਸ ਸਟੈਂਡ ਤਿਆਰ ਕਰ ਕੇ ਲੋਕਾਂ ਹਵਾਲੇ ਕਰਨ ਦਾ ਵਾਅਦਾ ਕੀਤਾ ਸੀ।

Ad Position 21
No active advertisement
ਬੱਸ ਸਟੈਂਡ ਅੰਦਰ ਬੱਸਾਂ ਦੀ ਆਵਾਜਾਈ ਸ਼ੁਰੂ ਕਰਵਾਉਣ ਸੰਬੰਧੀ ਆਪਣੇ ਵਿਚਾਰ ਦੇਣ ਵਾਲੇ ਆਗੂ। ਤਸਵੀਰਾਂ : ਰਜਿੰਦਰ ਬੱਤਾ 03-08-2026
ਭਦੌੜ, 2 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਧਾਨ ਸਭਾ ਹਲਕਾ ਭਦੌੜ ਦੇ ਮੁੱਖ ਕਸਬੇ ਭਦੌੜ ਅੰਦਰ ਨਵੇਂ ਬਣੇ ਬੱਸ ਸਟੈਂਡ ਨੂੰ ਕਿਸੇ ਦੀ ਬੁਰੀ ਨਜ਼ਰ ਬਹੁਤ ਹੀ ਬੁਰੀ ਤਰ੍ਹਾਂ ਲੱਗੀ ਹੋਈ ਜਾਪਦੀ ਹੈ ਜੋ ਬੱਸ ਸਟੈਂਡ ਨੂੰ ਚੱਲਣ ਹੀ ਨਹੀਂ ਦੇ ਰਹੀ ਜਿਸ ਦੇ ਤਿੰਨ ਨੀਂਹ ਪੱਧਰ ਰੱਖੇ ਜਾਂ ਚੁੱਕੇ ਹਨ ਪਰ ਭਾਗ ਅਜੇ ਤੱਕ ਜਾਗੇ ਨਹੀਂ। ਦੱਸਣਯੋਗ ਹੈ ਕਿ ਚੰਨੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਬੱਸ ਸਟੈਂਡ ਬਣਾਉਣ ਲਈ 2 ਕਰੋੜ 16 ਲੱਖ ਦੀ ਗਰਾਂਟ ਜਾਰੀ ਕਰ ਕੇ 23 ਦਸੰਬਰ 2021 ਨੂੰ ਉਸ ਸਮੇਂ ਤਤਕਾਲੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਨੀਂਹ ਪੱਧਰ ਰੱਖ ਕੇ 6 ਮਹੀਨਿਆਂ ਅੰਦਰ ਬੱਸ ਸਟੈਂਡ ਤਿਆਰ ਕਰ ਕੇ ਲੋਕਾਂ ਹਵਾਲੇ ਕਰਨ ਦਾ ਵਾਅਦਾ ਕੀਤਾ ਸੀ। ਸੂਬੇ ਦੀ ਸੱਤਾ ਵਿਚ ਆਮ ਆਦਮੀ ਪਾਰਟੀ ਦੇ ਰੂਪ ਵਿਚ ਆਈ ਤਬਦੀਲੀ ਨੇ ਭਾਵੇਂ ਚੰਨੀ ਸਰਕਾਰ ਦੀਆਂ ਗਰਾਂਟਾਂ ਉਪਰ ਰੋਕ ਲਗਾ ਦਿੱਤੀ ਪਰ ਉਸ ਸਮੇਂ ਦੇ ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਅੱਧ ਵਿਚਕਾਰ ਲਟਕ ਰਹੇ ਬੱਸ ਅੱਡੇ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੁੜ ਗਰਾਂਟ ਜਾਰੀ ਕਰਵਾਉਣ ਵਿਚ ਕਾਮਯਾਬ ਹੋਏ ਤੇ ਭਾਰੀ ਮਸ਼ੱਕਤ ਨਾਲ ਸਾਢੇ ਚਾਰ ਸਾਲਾਂ ਅੰਦਰ ਬੱਸ ਅੱਡੇ ਨੂੰ ਤਿਆਰ ਕਰਨ ਵਿਚ ਸਫਲ ਹੋਏ ਪਰ ਅਜੇ ਲਾਈਟਾਂ, ਗੇਟ, ਸਾਈਨ ਬੋਰਡ ਸਮੇਤ ਕੁੱਝ ਥਾਵਾਂ ਉਪਰ ਫ਼ਰਸ਼ਾਂ ਦਾ ਕੰਮ ਹੋਣਾ ਬਾਕੀ ਹੈ, ਪੁਰ ਹੋਈਆਂ ਸਹੂਲਤਾਂ ਦਾ ਕੋਈ ਰੱਖ ਰਖਾਅ ਨਾ ਹੋਣ ਕਾਰਨ ਖ਼ਰਾਬ ਹੋ ਰਹੀਆਂ ਹਨ ਤੇ ਸੋਹਣਾ ਹੋਇਆ ਰੰਗ ਰੋਗਨ ਉਦਘਾਟਨ ਤੋਂ ਪਹਿਲਾਂ ਹੀ ਮੱਧਮ ਪੈਂਦਾ ਜਾ ਰਿਹਾ ਹੈ। ਆਪ ਸਰਕਾਰ ਅੰਦਰ ਭਾਵੇਂ ਹਲਕਾ ਵਿਧਾਇਕ ਵਲੋਂ ਇਸ ਬੱਸ ਸਟੈਂਡ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਕੇ 6 ਮਹੀਨਿਆਂ ਅੰਦਰ ਕੰਮ ਪੂਰਾ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਕੰਮ ਦੌਰਾਨ ਬਣਦੀਆਂ ਕਿਸ਼ਤਾਂ ਦਾ ਸਮੇਂ ਸਿਰ ਜਾਰੀ ਨਾ ਹੋਣਾ ਕਰ ਕੇ ਕੰਮ ਵਿਚ ਵੱਡੀ ਰੁਕਾਵਟ ਬਣੀਆਂ। ਇਸ ਬੱਸ ਸਟੈਂਡ ਅੰਦਰ ਬੱਸਾਂ ਲਿਆਉਣ ਲਈ ਭਾਵੇਂ ਸਾਬਕਾ ਪ੍ਰਧਾਨ ਵਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਨੂੰ ਮਿਲ ਕੇ ਬੱਸਾਂ ਅੰਦਰ ਭੇਜਣ ਦੀ ਅਪੀਲ ਕੀਤੀ ਗਈ ਪਰ ਉਸ ਅੱਗੇ ਮੇਨ ਬੱਸ ਸਟੈਂਡ ਸੜਕ ਦਾ ਨਾ ਬਣਨਾ, ਬੇਤਰਤੀਬੇ ਵਾਹਨਾਂ ਕਾਰਨ ਪੈਂਦਾ ਹੋਈ ਟਰੈਫ਼ਿਕ ਸਮੱਸਿਆ ਕਾਰਨ ਬੱਸਾਂ ਦਾ ਅੰਦਰ ਨਾ ਆਉਣਾ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ਜਿਸ ਦੇ ਅੱਗੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੀ ਬੇਵੱਸ ਹੀ ਨਜ਼ਰ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਅਖੀਰਲੇ ਸਾਲ ਵਿਚ ਦੀ ਗੁਜ਼ਰ ਰਹੀ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ, ਜਿਸ ਕਰ ਕੇ ਲੋਕ ਆਸਵੰਦ ਹਨ ਕਿ ਮੁੱਖ ਮੰਤਰੀ ਜੀ ਨੇ ਬੀਬੀਆਂ ਦੇ ਫੋਨਾਂ ਤੇ ਟੂੰ-ਟ ੂੰ ਤਾਂ ਕਰਵਾ ਦਿੱਤੀ ਪਰ ਭਦੌੜ ਬੱਸ ਸਟੈਂਡ ਅੰਦਰ ਬੱਸਾਂ ਦੀ ਟੈਂ-ਟੈਂ ਕਦੋਂ ਕਰਵਾਉਣਗੇ। ਇਸ ਸਬੰਧੀ ਵਪਾਰੀ ਆਗੂ ਤੇ ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਸਾਬਕਾ ਪ੍ਰਧਾਨ ਸੁਰਿੰਦਰਪਾਲ ਗਰਗ, ਜਵਾਹਰ ਲਾਲ ਸਿੰਗਲਾ ਆੜ੍ਹਤੀਆ, ਕ੍ਰਾਂਤੀ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮੀਕਾ, ਹਲਕਾ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸੀਤਲ, ਰਾਸ਼ਟਰਪਤੀ ਐਵਾਰਡੀ ਸੁਰਜੀਤ ਸਿੰਘ ਗੋਂਦਾਰਾ ਨੇ ਕਿਹਾ ਕਿ ਭਦੌੜ ਬੱਸ ਸਟੈਂਡ ਦੀ ਉਸਾਰੀ ਦੇ ਕੁੱਝ ਮਹੀਨਿਆਂ ਦੇ ਕੰਮ ਉਪਰ ਬਹੁਤ ਸਮਾਂ ਲੱਗ ਗਿਆ ਹੈ ਜਿਸ ਨਾਲ ਆਮ ਲੋਕਾਂ ਅਤੇ ਵਪਾਰੀ ਵਰਗ ਉਪਰ ਕਾਫੀ ਮਾੜਾ ਅਸਰ ਪਿਆ ਹੈ। ਤਿੰਨ ਕੋਣੀ ਬਾਈਪਾਸ ’ਤੇ ਜਾਣ ਲਈ ਪਹਿਲਾਂ 40 ਰੁਪਏ ਪ੍ਰਤੀ ਸਵਾਰੀ ਆਟੋ ਰਿਕਸ਼ਾ ਵਾਲਿਆਂ ਨੂੰ ਆਉਣ ਜਾਣ ਦਾ ਦੇਣਾ ਪੈਂਦਾ ਉੱਥੇ ਇਸ ਸਮੱਸਿਆਵਾਂ ਨਾਲ ਲਾਗਲੇ ਪਿੰਡਾਂ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜੋ ਲੋਕ ਸਿਰਫ਼ ਬੱਸ ਕਰਾਏ ਨਾਲ ਵਾਪਸ ਮੁੜ ਜਾਂਦੇ ਸੀ ਪਰ ਹੁਣ 40 ਤੋਂ 50 ਰੁਪਏ ਵਾਧੂ ਲੱਗਣ ਨਾਲ ਲੋਕ ਬਹੁਤ ਨਿਰਾਸ਼ ਹਨ, ਹੁਣ ਮੇਨ ਬੱਸ ਸਟੈਂਡ ਰੋਡ ਸਾਰੀਆਂ ਸੜਕਾਂ ਵੀ ਬਣ ਚੁੱਕੀਆਂ ਹਨ ਜਿਸ ਕਰ ਕੇ ਅਸੀਂ ਡਿਪਟੀ ਕਮਿਸ਼ਨ ਬਰਨਾਲਾ ਅਤੇ ਐੱਸ.ਡੀ.ਐਮ. ਤਪਾ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਸੱਤ ਮਹੀਨਿਆਂ ਤੋਂ ਤਿਆਰ ਬੱਸ ਸਟੈਂਡ ਅੰਦਰ ਬੱਸਾਂ ਦਾ ਆਉਣਾ ਜਾਣਾ ਚਾਲੂ ਕਰਵਾ ਕੇ ਇਸ ਸਮੱਸਿਆ ਤੋਂ ਲੋਕਾਂ ਨੂੰ ਜਲਦੀ ਰਾਹਤ ਦਿਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ‘ਨਸ਼ਾ ਮੁਕਤ ਨੌਜਵਾਨ–ਵਿਕਸਤ ਭਾਰਤ’ ਪ੍ਰੋਗਰਾਮ ਅਤੇ ਜਾਗਰੂਕਤਾ ਰੈ... ਅਗਲੀ ਖ਼ਬਰ ਕਾਂਗਰਸ ਸਰਕਾਰ ਬਣਨ ’ ਤੇ ਸਫ਼ਾਈ ਸੇਵਕਾਂ ਦੀ ਤਨਖ਼ਾਹ 50 ਹਜ਼ਾਰ ਰੁਪਏ ਕੀਤੀ ਜਾਵੇਗੀ - ਭੂਪੇਸ਼ ਬਘੇਲ ਭੂਪੇਸ਼ ਬਘੇਲ , ਰਾਜਾ...
Ad Position 24
No active advertisement