02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਭੈਣੀ ਫੱਤਾ ਵਿਖੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਰਾਤ ਸਮੇਂ ਲੱਗੀ ਅੱਗ, ਰੁਮਾਲਾ ਸਾਹਿਬ ਤੇ ਸਾਮਾਨ ਅਗਨ ਭੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ’ ਤੇ ਸੱਦਿਆ ਜਾਵੇਗਾ ਬਰੀਕੀ ਨਾਲ ਹੋਵੇਗੀ ਪੜ੍ਹਤਾਲ - ਜਥੇਦਾਰ ਟੇਕ ਸਿੰਘ ਧਨੌਲਾ

ਰੂੜੇਕੇ ਕਲਾਂ 2 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਫੱਤਾ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਦਰਬਾਰ ਸਾਹਿਬ ਵਿਚ ਰਾਤ ਸਮੇਂ ਅਚਾਨਕ ਅੱਗ ਲੱਗਣ ਕਾਰਨ ਦਰਬਾਰ ਸਾਹਿਬ ਦੇ ਅੰਦਰ ਲੱਕੜ ਦੀ ਅਲਮਾਰੀ ਵਿਚ ਰੱਖੇ ਰੁਮਾਲਾ ਸਾਹਿਬ, ਲੱਕੜ ਦੀ ਅਲਮਾਰੀ ਤੇ ਹੋਰ ਸਮਾਨ ਦੇ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ। ਇਕੱਤਰ ਕੀਤੀ ਗਈ ਜਾਣਕਾਰੀ ਦੌਰਾਨ ਪ੍ਰਬੰਧਕਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਕੁਲਵੰਤ ਸਿੰਘ ਭੈਣੀ ਫੱਤਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਪਿਛਲੀ ਰਾਤ ਬਿਜਲੀ ਟਰਾਂਸਫ਼ਾਰਮਰ ਦੀ ਖ਼ਰਾਬੀ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪੈ ਗਿਆ ਸੀ।

Ad Position 21
No active advertisement
ਗੁਰਦੁਆਰਾ ਸਾਹਿਬ ਭੈਣੀ ਫੱਤਾ ਵਿਖੇ ਦਰਬਾਰ ਸਾਹਿਬ ਵਿਚ ਅੱਗ ਲੱਗਣ ਕਾਰਨ ਅਗਨ ਭੇਟ ਹੋਇਆ ਸਮਾਨ ਤੇ ਜਾਣਕਾਰੀ ਦਿੰਦੇ ਹੋਏ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ। 03-08-2026
ਰੂੜੇਕੇ ਕਲਾਂ 2 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਫੱਤਾ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਦਰਬਾਰ ਸਾਹਿਬ ਵਿਚ ਰਾਤ ਸਮੇਂ ਅਚਾਨਕ ਅੱਗ ਲੱਗਣ ਕਾਰਨ ਦਰਬਾਰ ਸਾਹਿਬ ਦੇ ਅੰਦਰ ਲੱਕੜ ਦੀ ਅਲਮਾਰੀ ਵਿਚ ਰੱਖੇ ਰੁਮਾਲਾ ਸਾਹਿਬ, ਲੱਕੜ ਦੀ ਅਲਮਾਰੀ ਤੇ ਹੋਰ ਸਮਾਨ ਦੇ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ। ਇਕੱਤਰ ਕੀਤੀ ਗਈ ਜਾਣਕਾਰੀ ਦੌਰਾਨ ਪ੍ਰਬੰਧਕਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਕੁਲਵੰਤ ਸਿੰਘ ਭੈਣੀ ਫੱਤਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਪਿਛਲੀ ਰਾਤ ਬਿਜਲੀ ਟਰਾਂਸਫ਼ਾਰਮਰ ਦੀ ਖ਼ਰਾਬੀ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪੈ ਗਿਆ ਸੀ। ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਿਚ ਲੱਗੇ ਟਾਈਮ ਪੀਸ ਸਾਂਟ ਸਰਕਟ ਕਾਰਨ ਸੜ ਗਿਆ। ਜਿਸ ਤੋ ਕਿ ਅੱਗੇ ਅੱਗ ਫੈਲ ਗਈ। ਦਰਬਾਰ ਵਿਚ ਅੱਗ ਲੱਗਣ ਕਾਰਨ ਦਰਬਾਰ ਸਾਹਿਬ ਵਿਚ ਲੱਕੜ ਦੀ ਅਲਮਾਰੀ ਵਿਚ ਪਏ ਰੁਮਾਲਾ ਸਾਹਿਬ ਸਮੇਤ ਅਲਮਾਰੀ ਦੇ ਸੜ ਕੇ ਸੁਆਹ ਹੋ ਗਏ। ਦਰਬਾਰ ਸਾਹਿਬ ਵਿਚ ਲੱਗੇ ਗੱਦਿਆਂ ਦਾ ਵੀ ਅੱਗ ਕਾਰਨ ਨੁਕਸਾਨ ਹੋ ਗਿਆ ਹੈ। ਦਰਬਾਰ ਸਾਹਿਬ ਵਿਚ ਲੱਗੇ ਚੰਦੋਆ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਵੀ ਅੱਗ ਦੀ ਕਾਲਖ ਲੱਗੀ ਹੈ। ਦਰਬਾਰ ਸਾਹਿਬ ਅਤੇ ਸੱਚਖੰਡ ਵਿਖੇ ਸ਼੍ਰੀ ਗੁਰੂ ਸਾਹਿਬ ਜੀ ਦੇ 6 ਪਾਵਨ ਸਰੂਪ, ਕਰੀਬ 20 ਗੁਟਕਾ ਸਾਹਿਬ, 7 ਗੁਰਬਾਣੀ ਦੇ ਪੋਥੀ ਸਾਹਿਬ ਸੁਰੱਖਿਅਤ ਹਨ। ਜਿਨ੍ਹਾਂ ਦਾ ਕਿ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਕਤ ਘਟਨਾ ਸਬੰਧੀ ਪਿੰਡ ਵਾਸੀਆਂ ਤੇ ਸਿੱਖ ਸੰਗਤਾਂ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਸਿੰਘ ਸਾਹਿਬਾਨ ਬਾਬਾ ਟੇਕ ਸਿੰਘ ਧਨੌਲਾ ਅਤੇ ਧਰਮ ਪ੍ਰਚਾਰ ਕਮੇਟੀ ਦਮਦਮਾ ਸਾਹਿਬ ਵਿਖੇ ਸੂਚਿਤ ਕੀਤਾ ਗਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਦਰਬਾਰ ਸਾਹਿਬ ਵਿਚ ਬਿਜਲੀ ਸਰਕਟ ਕਾਰਨ ਅੱਗ ਦੀਆਂ ਘਟਨਾਵਾਂ ਪਿਛਲੇ ਸਮੇਂ ਤੋਂ ਲੈ ਕੇ ਵਾਪਰ ਰਹੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਰਾਤ ਸਮੇਂ ਦਰਬਾਰ ਵਿਚ ਮੌਜੂਦ ਬਿਜਲੀ ਦੇ ਯੰਤਰਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇ। ਦਰਬਾਰ ਸਾਹਿਬ ਵਿਚ ਦਿਨ ਰਾਤ ਨਿਗਰਾਨੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ । ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਭੈਣੀ ਫੱਤਾ ਵਿਖੇ ਰਾਤ ਸਮੇਂ ਲੱਗੀ ਅਚਾਨਕ ਅੱਗ ਦੀ ਵਿਸ਼ੇਸ਼ ਪੜਤਾਲ ਕਰਵਾਈ ਜਾਵੇਗੀ। ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੱਦ ਕੇ ਧਾਰਮਿਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ, ਦਰਬਾਰ ਸਾਹਿਬ ਵਿਖੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਜੇਕਰ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਦੀ ਪ੍ਰਬੰਧਾਂ ਵਿਚ ਅਣਗਹਿਲੀ ਲਾਪਰਵਾਹੀ ਸਾਹਮਣੇ ਆਵੇਗੀ ਤਾਂ ਉਹਨਾਂ ਖ਼ਿਲਾਫ਼ ਧਾਰਮਿਕ ਮਰਿਆਦਾ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਤੁਰੰਤ ਸਮੀਖਿਆ ਕਰਨ। ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਦਰਬਾਰ ਦੀ ਸਫ਼ਾਈ ਦੀ ਸੇਵਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਜੰਗੀਆਣਾ ਵਿਖੇ ਹੋਇਆ ਗੁਰੂ ਜੀ... ਅਗਲੀ ਖ਼ਬਰ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ‘ਨਸ਼ਾ ਮੁਕਤ ਨੌਜਵਾਨ–ਵਿਕਸਤ ਭਾਰਤ’ ਪ੍ਰੋਗਰਾਮ ਅਤੇ ਜਾਗਰੂਕਤਾ ਰੈ...
Ad Position 24
No active advertisement