ਆਰੀਆਭੱਟਾ ਕਾਲਜ ਬਰਨਾਲਾ ਦੀਆਂ ਹੋਣਹਾਰ ਵਿਦਿਆਰਥਣਾਂ।
ਆਰੀਆਭੱਟਾ ਕਾਲਜ ਦਾ ਐਮ.ਕਾਮ. ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
ਬਰਨਾਲਾ, 2 ਅਗਸਤ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦਾ ਐਮ. ਕਾਮ.
ਬਰਨਾਲਾ, 2 ਅਗਸਤ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦਾ ਐਮ.ਕਾਮ. ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਇੰਜ. ਆਰ. ਕੇ. ਗੁਪਤਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਕੁਸ਼ਮ ਨੇ 8.89 ਸੀ.ਜੀ.ਪੀ.ਏ ਅੰਕ ਹਾਸਲ ਕਰ ਕੇ ਪਹਿਲਾ, ਅਮਨਦੀਪ ਕੌਰ ਤੇ ਸੁਮਨਪ੍ਰੀਤ ਕੌਰ ਨੇ 8.70 ਸੀ.ਜੀ.ਪੀ.ਏ ਅੰਕ ਹਾਸਲ ਕਰ ਕੇ ਦੂਜਾ, ਕਮਲਜੀਤ ਕੌਰ ਨੇ 8.63 ਸੀ.ਜੀ.ਪੀ.ਏ ਅੰਕ ਹਾਸਲ ਕਰ ਕੇ ਤੀਜਾ ਸਥਾਨ ਲਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਇੰਜ. ਆਰ. ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕ ਡਾ: ਭਵੇਤ, ਡਾ: ਜਸ਼ਨ ਜੋਤ, ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਸ੍ਰੀਮਤੀ ਭਵੁਕਤਾ ਸ਼ਰਮਾ, ਰਾਜਨੇਸ਼ ਨਰੂਲਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।