02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸਬੰਧ ’ ਚ ਕਲਸ਼ ਅਤੇ ਧਵਜ਼ਾ ਯਾਤਰਾ ਕੱਢੀ

ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸੰਘ ਤਪਾ ਵਲੋਂ ਨਗਰ ਸਹਿਯੋਗ ਨਾਲ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸ਼ੁੱਭ ਆਰੰਭ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ਹਨ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ ਸੁਹਾਗਣਾ ਵਲੋਂ ਕਲਸ਼ ਅਤੇ ਧਵਜ਼ਾ ਯਾਤਰਾ ਕੱਢੀ ਗਈ। ਇਸ ਮੌਕੇ ਕਲਸ਼ ਪੂਜਨ ਦੀ ਰਸਮ ਕੌਂਸਲਰ ਸੁਨੀਤਾ ਰਾਣੀ, ਝੰਡੇ ਦੀ ਰਸਮ ਸ੍ਰੀਮਤੀ ਦੇਵਕੀ ਦੇਵੀ ਮੌੜ ਅਤੇ ਹੇਮ ਰਾਜ ਸ਼ੰਟੀ ਮੌੜ, ਬੇਲ ਪੱਤਰ ਪੂਜਣ ਦੀ ਰਸਮ ਮਨੀਸ਼ ਗਰਗ, ਮੀਤ ਪ੍ਰਧਾਨ ਨਗਰ ਕੌਂਸਲ ਤਪਾ ਅਤੇ ਜੋਤੀ ਪੂਜਨ ਦੀ ਰਸਮ ਕੌਂਸਲਰ ਸਰਸਵਤੀ ਦੇਵੀ ਵਲੋਂ ਅਦਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 03-08-2026
ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸੰਘ ਤਪਾ ਵਲੋਂ ਨਗਰ ਸਹਿਯੋਗ ਨਾਲ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸ਼ੁੱਭ ਆਰੰਭ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ਹਨ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ ਸੁਹਾਗਣਾ ਵਲੋਂ ਕਲਸ਼ ਅਤੇ ਧਵਜ਼ਾ ਯਾਤਰਾ ਕੱਢੀ ਗਈ। ਇਸ ਮੌਕੇ ਕਲਸ਼ ਪੂਜਨ ਦੀ ਰਸਮ ਕੌਂਸਲਰ ਸੁਨੀਤਾ ਰਾਣੀ, ਝੰਡੇ ਦੀ ਰਸਮ ਸ੍ਰੀਮਤੀ ਦੇਵਕੀ ਦੇਵੀ ਮੌੜ ਅਤੇ ਹੇਮ ਰਾਜ ਸ਼ੰਟੀ ਮੌੜ, ਬੇਲ ਪੱਤਰ ਪੂਜਣ ਦੀ ਰਸਮ ਮਨੀਸ਼ ਗਰਗ, ਮੀਤ ਪ੍ਰਧਾਨ ਨਗਰ ਕੌਂਸਲ ਤਪਾ ਅਤੇ ਜੋਤੀ ਪੂਜਨ ਦੀ ਰਸਮ ਕੌਂਸਲਰ ਸਰਸਵਤੀ ਦੇਵੀ ਵਲੋਂ ਅਦਾ ਕੀਤੀ ਗਈ। ਯਾਤਰਾ ਮੌਕੇ ਸੰਤ ਬਾਬਾ ਭਗਵਾਨ ਦਾਸ ਜੀ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਵਾਈ। ਇਹ ਕਲਸ਼ ਯਾਤਰਾ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਦਰ ਬਾਜ਼ਾਰ, ਅਨਾਜ ਮੰਡੀ, ਬਾਲਮੀਕੀ ਚੌਂਕ ਤੋਂ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿਖੇ ਸਮਾਪਤ ਹੋਈ। ਕਥਾ ਦੇ ਸ਼ੁੱਭ ਆਰੰਭ ਕੁਲ 3 ਅਗਸਤ ਦਿਨ ਸੋਮਵਾਰ ਨੂੰ ਕੀਤੇ ਜਾਣਗੇ ਜਿਸ ਵਿਚ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲੇ) ਸ਼ਾਮ ਸਮੇਂ 7:30 ਤੋਂ ਲੈ ਕੇ 10:30 ਵਜੇ ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਜਿਸ ਦੇ ਭੋਗ 12 ਅਗਸਤ ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ ਅਤੇ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਅਨਿਲ ਸਿੰਗਲਾ, ਦੀਪਕ ਬਾਂਸਲ, ਐਸਲੇ ਬਾਂਸਲ, ਨੀਰਜ ਸਿੰਗਲਾ, ਗੋਲਡੀ ਮਹਿਤਾ, ਸੌਰਵ ਬਾਂਸਲ, ਪੰਕਜ ਬਾਂਸਲ, ਅੰਕਿਤ ਗੋਇਲ, ਲਕਸ਼ਯ ਗੋਇਲ, ਸਾਹਿਲ ਗਰਗ, ਰਮਨ ਬਾਂਸਲ, ਦੀਪਕ ਗੋਇਲ ਗੱਗ, ਗੌਰਵ ਬਾਂਸਲ, ਪੁਨੀਤ ਗਰਗ, ਸ਼ੁਭਮ ਸਿੰਗਲਾ, ਕ੍ਰਿਸ਼ਨ ਗੋਇਲ, ਮੋਨੂੰ ਮੌੜ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਇਕੱਤਰਤਾ ਹੋਈ
Ad Position 24
No active advertisement