ਗੋਦਾਮ ’ਚੋਂ ਕਣਕ ਦੇ 35 ਗੱਟੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ
ਬਰਨਾਲਾ, 3 ਅਗਸਤ (ਰਾਜ ਪਨੇਸਰ)-ਕੋਠੇ ਸਰਾਂ ਲਿੰਕ ਰੋਡ ਨਜ਼ਦੀਕ ਇੱਕ ਰਾਈਸ ਐਂਡ ਜਨਰਲ ਮਿੱਲ ਦੇ ਪਨਗ੍ਰੇਨ ਗੋਦਾਮ ’ਚੋਂ 35 ਗੱਟੇ ਕਣਕ ਦੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦੱਈ ਪ੍ਰੀਤਮਹਿੰਦਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਸ਼ਕਤੀ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਪਨਗ੍ਰੇਨ ਬਰਨਾਲਾ ਵਿਖੇ ਬਤੌਰ ਇੰਸਪੈਕਟਰ ਤਾਇਨਾਤ ਹੈ।
ਬਰਨਾਲਾ, 3 ਅਗਸਤ (ਰਾਜ ਪਨੇਸਰ)-ਕੋਠੇ ਸਰਾਂ ਲਿੰਕ ਰੋਡ ਨਜ਼ਦੀਕ ਇੱਕ ਰਾਈਸ ਐਂਡ ਜਨਰਲ ਮਿੱਲ ਦੇ ਪਨਗ੍ਰੇਨ ਗੋਦਾਮ ’ਚੋਂ 35 ਗੱਟੇ ਕਣਕ ਦੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦੱਈ ਪ੍ਰੀਤਮਹਿੰਦਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਸ਼ਕਤੀ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਪਨਗ੍ਰੇਨ ਬਰਨਾਲਾ ਵਿਖੇ ਬਤੌਰ ਇੰਸਪੈਕਟਰ ਤਾਇਨਾਤ ਹੈ। ਪਨਗ੍ਰੇਨ ਵਲੋਂ ਲਿੰਕ ਰੋਡ ਕੋਠੇ ਸਰਾਂ ਹੰਡਿਆਇਆ ਵਿਖੇ ਅਰੋੜਾ ਰਾਈਸ ਐਂਡ ਜਨਰਲ ਮਿਲ ਬਤੌਰ ਗੋਦਾਮ ਵਿਖੇ ਵਿਭਾਗ ਵਲੋਂ ਸਾਲ 2026 ਅਤੇ 20 27 ਲਈ ਕਣਕ ਸਟੋਰ ਕੀਤੀ ਗਈ ਸੀ। ਸਕਿਉਰਿਟੀ ਗਾਰਡ ਸੁਖਦੀਪ ਸਿੰਘ ਵਲੋਂ ਮੁੱਦਈ ਨੂੰ ਫ਼ੋਨ ਕੀਤਾ ਗਿਆ ਕਿ ਗੋਦਾਮ ਦੇ ਪਿਛਲੇ ਪਾਸਿਉਂ ਕਣਕ ਦੇ ਚੱਕੇ ਵਿਚੋਂ ਕਾਫ਼ੀ ਗੱਟੇ ਗ਼ਾਇਬ ਹਨ। ਚੈੱਕ ਕਰਨ ’ਤੇ ਪਤਾ ਲੱਗਾ ਕਿ 35 ਦੇ ਕਰੀਬ ਕਣਕ ਦੇ ਗੱਟੇ ਚੋਰੀ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਖੁਸ਼ਪ੍ਰੀਤ ਸਿੰਘ ਵਾਸੀ ਸੇਖਾ, ਸਚਿਨ ਸਿੰਘ, ਰਾਜਵੀਰ ਸਿੰਘ ਵਾਸੀ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।