07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਔਰਤਾਂ ਅਤੇ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਠੁੱਲੀਵਾਲ ਅੱਗੇ ਰੋਸ ਪ੍ਰਦਰਸ਼ਨ

ਮਹਿਲ ਕਲਾਂ, 3 ਅਗਸਤ (ਤਰਸੇਮ ਸਿੰਘ ਗਹਿਲ)-ਥਾਣਾ ਠੁੱਲੀਵਾਲ ਵਿਖੇ ਦਰਜ ਮੁਕੱਦਮੇ ਵਿਚ ਫ਼ਰਾਰ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁਕੱਦਮਾ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਵਲੋਂ ਮੁਲਜ਼ਮ ਵਿਅਕਤੀ ਦੀਆਂ ਦੋ ਵਿਆਹੁਤਾ ਭੈਣਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਰੋਸ ਵਜੋਂ ਭੜਕੇ ਪਿੰਡ ਹਮੀਦੀ ਅਤੇ ਗੰਗੋਹਰ ਦੇ ਵਾਸੀਆਂ ਵਲੋਂ ਪੁਲਿਸ ਥਾਣਾ ਠੁੱਲੀਵਾਲ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਹਮੀਦੀ ਨਾਲ ਸਬੰਧਿਤ ਦੋ ਪਰਿਵਾਰਾਂ ਵਿਚ ਆਪਸੀ ਲੜਾਈ ਹੋ ਗਈ ਸੀ, ਲੜਾਈ ਦੌਰਾਨ ਦੋਵਾਂ ਧਿਰਾਂ ਖ਼ਿਲਾਫ਼ ਮੁਕੱਦਮੇ ਵੀ ਦਰਜ ਹੋਏ।

Ad Position 21
No active advertisement
ਅਜੀਤ ਡੈਸਕ 04-08-2026
ਮਹਿਲ ਕਲਾਂ, 3 ਅਗਸਤ (ਤਰਸੇਮ ਸਿੰਘ ਗਹਿਲ)-ਥਾਣਾ ਠੁੱਲੀਵਾਲ ਵਿਖੇ ਦਰਜ ਮੁਕੱਦਮੇ ਵਿਚ ਫ਼ਰਾਰ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁਕੱਦਮਾ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਵਲੋਂ ਮੁਲਜ਼ਮ ਵਿਅਕਤੀ ਦੀਆਂ ਦੋ ਵਿਆਹੁਤਾ ਭੈਣਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਰੋਸ ਵਜੋਂ ਭੜਕੇ ਪਿੰਡ ਹਮੀਦੀ ਅਤੇ ਗੰਗੋਹਰ ਦੇ ਵਾਸੀਆਂ ਵਲੋਂ ਪੁਲਿਸ ਥਾਣਾ ਠੁੱਲੀਵਾਲ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਹਮੀਦੀ ਨਾਲ ਸਬੰਧਿਤ ਦੋ ਪਰਿਵਾਰਾਂ ਵਿਚ ਆਪਸੀ ਲੜਾਈ ਹੋ ਗਈ ਸੀ, ਲੜਾਈ ਦੌਰਾਨ ਦੋਵਾਂ ਧਿਰਾਂ ਖ਼ਿਲਾਫ਼ ਮੁਕੱਦਮੇ ਵੀ ਦਰਜ ਹੋਏ। ਮੁਕੱਦਮੇ ਵਿਚ ਨਾਮਜ਼ਦ ਵਿਅਕਤੀ ਜਸਵੀਰ ਸਿੰਘ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਸੀ। ਪੁਲਿਸ ਥਾਣਾ ਠੁੱਲੀਵਾਲ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਮੁਕੱਦਮੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੱਜ ਸਵੇਰ ਤੜਕਸਾਰ ਜਸਵੀਰ ਸਿੰਘ ਦੀਆਂ ਵਿਆਹੁਤਾ ਭੈਣਾਂ ਜੋ ਪਿੰਡ ਗੰਗੋਹਰ ਅਤੇ ਕਾਲੇਕੇ ਵਿਖੇ ਸ਼ਾਦੀਸ਼ੁਦਾ ਹਨ ਦੇ ਘਰਾਂ ਵਿਚ ਰੇਡ ਕਰ ਕੇ ਦੋ ਸ਼ਾਦੀਸ਼ੁਦਾ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ। ਜਦਕਿ ਉਕਤ ਔਰਤਾਂ ਅਤੇ ਬੱਚੇ ਉਕਤ ਮੁਕੱਦਮੇ ਵਿਚ ਨਾਮਜ਼ਦ ਨਹੀਂ ਸਨ, ਦੀ ਨਜਾਇਜ਼ ਹਿਰਾਸਤ ਹੋਣ ਕਰ ਕੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਥਾਣਾ ਠੁੱਲੀਵਾਲ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਗੀ ਭਾਈ ਜਸਪਾਲ ਸਿੰਘ ਹਮੀਦੀ ਨੇ ਕਿਹਾ ਕਿ ਬਿਨਾਂ ਮੁਕੱਦਮਾ ਔਰਤਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਵਲੋਂ ਬਿਨਾਂ ਮੁਕੱਦਮਾ ਨਜਾਇਜ਼ ਹਿਰਾਸਤ ਵਿਚ ਰੱਖੀਆਂ ਔਰਤਾਂ ਨੂੰ ਰਿਹਾਅ ਕਰਵਾਉਣ ਤੱਕ ਰੋਸ ਪ੍ਰਦਰਸ਼ਨ ਧਰਨਾਕਾਰੀਆਂ ਵਲੋਂ ਜਾਰੀ ਰੱਖਿਆ ਗਿਆ। ਪੁਲਿਸ ਵਲੋਂ ਨਜਾਇਜ਼ ਹਿਰਾਸਤ ਵਿਚ ਰੱਖੀਆਂ ਦੋ ਔਰਤਾਂ ਅਤੇ ਬੱਚਿਆਂ ਵਲੋਂ ਪੁਲਿਸ ਪਾਰਟੀ ਖ਼ਿਲਾਫ਼ ਨਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ, ਗਾਲ਼ੀ ਗਲੋਚ ਅਤੇ ਧਮਕਾਉਣ ਦਾ ਦੋਸ਼ ਵੀ ਲਗਾਇਆ ਗਿਆ। ਇਸ ਸਮੇਂ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਰਜ ਮੁਕੱਦਮਾ ਵਿਚ ਮੁਲਜ਼ਮ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮ ਦਾ ਉਕਤ ਔਰਤਾਂ ਨਾਲ ਪਰਿਵਾਰਕ ਸਬੰਧ ਹੋਣ ਦੇ ਕਾਰਨ ਇਨ੍ਹਾਂ ਨੂੰ ਪੁੱਛਗਿੱਛ ਲਈ ਪੁਲਿਸ ਥਾਣਾ ਵਿਖੇ ਬੁਲਾਇਆ ਗਿਆ ਸੀ, ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਕੋਈ ਮਾਮਲਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਧਨੇਰ ਦੇ ਸਰਪੰਚ ਦੀ ਮੁਅੱਤਲੀ ਤੋਂ ਬਾਅਦ ਅਧਿਕਾਰਤ ਪੰਚ ਨਾ ਚੁਣੇ ਜਾਣ ’ਤੇ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾ... ਅਗਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ 100 ਦੇ ਕਰੀਬ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
Ad Position 24