07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੁੱਖ ਮਾਰਗ ’ਤੇ ਖੜ੍ਹਾ ਡੇਢ-ਡੇਢ ਫੁੱਟ ਨਿਕਾਸੀ ਪਾਣੀ ਹਾਦਸਿਆਂ ਨੂੰ ਦੇ ਰਿਹਾ ਸੱਦਾ

ਧਨੌਲਾ, 3 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ ਤੋਂ ਬਰਨਾਲਾ ਜਾਣ ਸਮੇਂ ਸਰਸਾ ਸਤਸੰਗ ਘਰ ਦੇ ਨਜ਼ਦੀਕ ਓਵਰਬ੍ਰਿਜ ਦੇ ਖੱਬੇ ਪਾਸੇ ਪੂਰੀ ਸੜਕ ’ਤੇ ਡੇਢ ਫੁੱਟ ਦੇ ਕਰੀਬ ਨਿਕਾਸੀ ਗੰਦਾ ਪਾਣੀ ਖੜ੍ਹਾ ਹੈ। ਇਹ ਮਾਮਲਾ ਅਨੇਕਾਂ ਵਾਰ ਖ਼ਬਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 04-08-2026
ਧਨੌਲਾ, 3 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ ਤੋਂ ਬਰਨਾਲਾ ਜਾਣ ਸਮੇਂ ਸਰਸਾ ਸਤਸੰਗ ਘਰ ਦੇ ਨਜ਼ਦੀਕ ਓਵਰਬ੍ਰਿਜ ਦੇ ਖੱਬੇ ਪਾਸੇ ਪੂਰੀ ਸੜਕ ’ਤੇ ਡੇਢ ਫੁੱਟ ਦੇ ਕਰੀਬ ਨਿਕਾਸੀ ਗੰਦਾ ਪਾਣੀ ਖੜ੍ਹਾ ਹੈ। ਇਹ ਮਾਮਲਾ ਅਨੇਕਾਂ ਵਾਰ ਖ਼ਬਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ। ਪ੍ਰੰਤੂ ਸਬੰਧਿਤ ਅਧਿਕਾਰੀ ਕੁੰਭਕਰਨੀ ਦੀ ਨੀਂਦ ਸੁੱਤੇ ਦਿਖਾਈ ਦੇ ਰਹੇ ਹਨ। ਅਨੇਕਾਂ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਪ੍ਰੰਤੂ ਹਾਲੇ ਤੱਕ ਇਸ ਮਸਲੇ ਦਾ ਹੱਲ ਕਰਨ ਲਈ ਕੋਈ ਵਾਲੀ ਵਾਰਸ ਨਜ਼ਰ ਨਹੀਂ ਆਇਆ। ਕਰੀਬ 20 ਤੋਂ ਉੱਪਰ ਪਿੰਡਾਂ ਅਤੇ ਸਬ ਤਹਿਸੀਲ ਧਨੌਲਾ ਦੇ ਲੋਕਾਂ ਨੂੰ ਬਰਨਾਲਾ ਨਾਲ ਜੋੜਨ ਲਈ ਇਹੀ ਰਾਹ ਅਖ਼ਤਿਆਰ ਕਰਨਾ ਪੈਂਦਾ ਹੈ। ਇਲਾਕਾ ਭਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਸੰਜੀਦਾ ਮਸਲੇ ਨੂੰ ਪ੍ਰਮੁੱਖਤਾ ਨਾਲ ਹੱਲ ਕਰ ਕੇ ਆਵਾਜਾਈ ਸਰਲ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਬੂਟਿਆਂ ਦਾ ਲੰਗਰ ਲਾਇਆ ਅਗਲੀ ਖ਼ਬਰ ਪੀ.ਆਰ.ਟੀ.ਸੀ., ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਸੂਬਾ ਪੱਧਰੀ ਹੜਤਾਲ ਸ਼ੁਰੂ
Ad Position 24
No active advertisement