ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਮਿੱਟੀ ਕਲਸ਼ ਯਾਤਰਾ ਦੀ ਸ਼ੁਰੂਆਤ
ਬਰਨਾਲਾ, 3 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਮਿੱਟੀ ਕਲਸ਼ ਯਾਤਰਾ ਦੀ ਸ਼ੁਰੂਆਤ ਬਰਨਾਲਾ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤੀ ਗਈ। ਵਾਰਾਨਸੀ ਤੋਂ ਆਏ ਪਾਵਨ ਮਿੱਟੀ ਦੇ ਕਲਸ਼ਾਂ ਦਾ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ।
ਬਰਨਾਲਾ, 3 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਮਿੱਟੀ ਕਲਸ਼ ਯਾਤਰਾ ਦੀ ਸ਼ੁਰੂਆਤ ਬਰਨਾਲਾ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤੀ ਗਈ। ਵਾਰਾਨਸੀ ਤੋਂ ਆਏ ਪਾਵਨ ਮਿੱਟੀ ਦੇ ਕਲਸ਼ਾਂ ਦਾ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ। ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਦੀ ਟੀਮ ਨੇ ਸ਼ਰਧਾ ਨਾਲ ਕਲਸ਼ ਪ੍ਰਾਪਤ ਕੀਤੇ। ਬਰਨਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਦਸਮੇਸ਼ ਨਗਰ ਬਰਨਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿੱਥੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰ ਗਰਗ ਨੀਟਾ ਦੀ ਅਗਵਾਈ ਹੇਠ ਸਮੂਹ ਮੰਡਲ ਪ੍ਰਧਾਨਾਂ ਨੂੰ ਕਲਸ਼ ਸੌਂਪੇ ਗਏ। ਇਸ ਮੌਕੇ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸੰਦੇਸ਼ ਬਰਾਬਰੀ, ਭਾਈਚਾਰੇ ਅਤੇ ਮਨੁੱਖੀ ਸੇਵਾ ਦੀ ਪ੍ਰੇਰਨਾ ਦਿੰਦਾ ਹੈ। ਇਹ ਪਾਵਨ ਕਲਸ਼ ਸੰਗਤਾਂ ਲਈ ਆਸਥਾ ਦਾ ਕੇਂਦਰ ਹਨ ਅਤੇ ਇਨ੍ਹਾਂ ਦੀ ਸੇਵਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੰਡਲ ਪ੍ਰਧਾਨ ਆਪੋ-ਆਪਣੇ ਖੇਤਰਾਂ ਵਿਚ ਧਾਰਮਿਕ ਸਥਾਨਾਂ ਵਿਖੇ ਇਹ ਕਲਸ਼ ਸੁਸ਼ੋਭਿਤ ਕਰਨਗੇ, ਜਿੱਥੇ ਸੰਗਤਾਂ ਨੂੰ ਪਾਵਨ ਮਿੱਟੀ ਦੇ ਦਰਸ਼ਨ ਕਰਨ ਦਾ ਸੁਭਾਗ ਮਿਲੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਕੌਂਸਲਰ ਧਰਮ ਸਿੰਘ ਫ਼ੌਜੀ, ਕੌਂਸਲਰ ਸੁਖਦਿਆਲ ਕੌਰ, ਕੌਂਸਲਰ ਰਾਜੂ ਚੌਧਰੀ, ਕੌਂਸਲਰ ਬਾਰੂ ਸਿੰਘ, ਜਸਵੀਰ ਸਿੰਘ ਗੱਖੀ, ਪ੍ਰੇਮ ਪ੍ਰੀਤਮ ਜਿੰਦਲ, ਰਾਜਿੰਦਰ ਉੱਪਲ, ਸੋਮਨਾਥ ਸਹੌਰੀਆ, ਪ੍ਰਵੀਨ ਬਾਂਸਲ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਜਵੰਧਾ, ਮਨੀਸ਼ ਬਾਂਸਲ, ਭਰਤ ਕਾਂਸਲ, ਰਵੀ ਬਾਂਸਲ, ਅਸ਼ੀਸ਼ ਗੋਇਲ ਆਦਿ ਆਗੂ ਹਾਜ਼ਰ ਸਨ।