07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਲਾਕ ਸ਼ਹਿਣਾ ਦੇ ਸਰਕਾਰੀ ਸਕੂਲਾਂ ਵਿਚ ਡੀ.ਟੀ.ਐੱਫ਼. ਵਲੋਂ 12 ਅਗਸਤ ਦਾਣਾ ਮੰਡੀ ਮਹਿਲ ਕਲਾਂ ਤਿਆਰੀ ਮੁਹਿੰਮ ਸ਼ੁਰੂ

ਸ਼ਹਿਣਾ, 3 ਅਗਸਤ (ਸੁਰੇਸ਼ ਗੋਗੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੀ ਅਗਵਾਈ ਵਿਚ ਅਧਿਆਪਕਾਂ ਦੀ ਸੰਘਰਸ਼ਸ਼ੀਲ ਸਿਰਮੌਰ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ 12 ਅਗਸਤ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਸ਼ੁਰੂ ਕਰ ਦਿੱਤੀਆਂ ਹਨ। ਬਲਾਕ ਸ਼ਹਿਣਾ ਵਿਚ ਯਾਦਗਾਰ ਕਮੇਟੀ ਮਹਿਲ ਕਲਾਂ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ ਅਤੇ ਡੀ.

Ad Position 21
No active advertisement
ਅਜੀਤ ਡੈਸਕ 04-08-2026
ਸ਼ਹਿਣਾ, 3 ਅਗਸਤ (ਸੁਰੇਸ਼ ਗੋਗੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੀ ਅਗਵਾਈ ਵਿਚ ਅਧਿਆਪਕਾਂ ਦੀ ਸੰਘਰਸ਼ਸ਼ੀਲ ਸਿਰਮੌਰ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ 12 ਅਗਸਤ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਸ਼ੁਰੂ ਕਰ ਦਿੱਤੀਆਂ ਹਨ। ਬਲਾਕ ਸ਼ਹਿਣਾ ਵਿਚ ਯਾਦਗਾਰ ਕਮੇਟੀ ਮਹਿਲ ਕਲਾਂ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ ਅਤੇ ਡੀ.ਟੀ.ਐਫ਼. ਬਲਾਕ ਸ਼ਹਿਣਾ ਦੇ ਪ੍ਰਧਾਨ ਸਤਪਾਲ ਬਾਂਸਲ ਦੀ ਅਗਵਾਈ ਵਿਚ ਸੁਖਪੁਰਾ, ਮੌੜ, ਉੱਗੋਕੇ ਆਦਿ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ 29 ਸਾਲ ਦੇ ‘ਜ਼ਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ-ਮਹਿਲ ਕਲਾਂ ਲੋਕ ਘੋਲ ਦੇ ਵਿਗਿਆਨ ਦੀ ਵਿਸਥਾਰਤ ਜਾਣਕਾਰੀ ਦਿੱਤੀ। ਵੱਖ-ਵੱਖ ਵਿਚਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਰੱਖਿਆ ਅਤੇ ਘੋਲ ਦਾ ਵਿਸ਼ਾਲ ਤੋਂ ਵਿਸ਼ਾਲ ਕੀਤਾ। ਆਗੂਆਂ ਦੱਸਿਆ ਕਿ ਕਿਵੇਂ ਇਸ ਘੋਲ ਨੂੰ ਅਨੇਕਾਂ ਮੋੜਾਂ ਘੋੜਾਂ ਵਿਚੋਂ ਗੁਜ਼ਰਨਾ ਪਿਆ। ‘ਜਿੱਥੇ ਜਬਰ ਹੈ ਉੱਥੇ ਟੱਕਰ ਹੈ’ ਦੀ ਇਤਿਹਾਸਕ ਸਚਾਈ ਤਹਿਤ ਲੋਕਾਂ ਉੱਤੇ ਟੇਕ ਰੱਖ ਕੇ ਅੱਗੇ ਵਧਣ ਦੀ ਠੀਕ ਸਮਝ ਨਾਲ ਹਰ ਮੁਸ਼ਕਲ ਦਾ ਟਾਕਰਾ ਕੀਤਾ। ਨਾ ਸਿਰਫ਼ ਟਾਕਰਾ ਕੀਤਾ ਸਗੋਂ ਸੁਪਰੀਮ ਕੋਰਟ ਵਲੋਂ ਲੋਕ ਆਗੂਆਂ ਨੂੰ ਸੁਣਾਈਆਂ ਨਹੱਕੀਆਂ ਉਮਰ ਕੈਦ ਸਜ਼ਾਵਾਂ ਰੱਦ ਕਰ ਕੇ ਨਵਾਂ ਇਤਿਹਾਸ ਸਿਰਜਿਆ। ਇਸ ਮੌਕੇ ਰਕੇਸ਼ ਕੁਮਾਰ ਹੈੱਡ ਮਾਸਟਰ ਉੱਗੋਕੇ, ਰਮਨਦੀਪ ਕੌਰ ਪ੍ਰਿੰਸੀਪਲ, ਰਤਨਦੀਪ ਸਿੰਘ, ਪ੍ਰਿੰਸੀਪਲ ਰਕੇਸ਼ ਸ਼ਰਮਾ ਸੁਖਪੁਰ , ਮੈਡਮ ਕਮਲਦੀਪ ਕੌਰ ਪੂਰਨ ਸਹਿਯੋਗ ਦਿੰਦਿਆਂ ਆਗੂਆਂ ਦਾ ਧੰਨਵਾਦ ਕੀਤਾ। ਅੱਜ ਵੀ ਔਰਤਾਂ ਖ਼ਿਲਾਫ਼ ਜ਼ਬਰ ਜ਼ੁਲਮ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਗੰਗਾਨਗਰ ਵਿਚ ਇੱਕ 13 ਸਾਲ ਦੀ ਬੱਚੀ ਨੂੰ 32 ਦਰਿੰਦਿਆਂ ਨੇ ਸਮੂਹਿਕ ਜ਼ਬਰ ਦਾ ਸ਼ਿਕਾਰ ਬਣਾਇਆ। ਇਸ ਲਈ ਔਰਤਾਂ ਉੱਤੇ ਜ਼ੁਲਮਾਂ ਨੂੰ ਵਿਸ਼ਾਲ ਜਥੇਬੰਦਕ ਏਕਾ ਹੀ ਠੱਲ੍ਹ ਪਾ ਸਕਦਾ ਹੈ। ਅਧਿਆਪਕਾਂ ਆਗੂਆਂ ਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 29ਵੇਂ ਯਾਦਗਾਰੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੁਹਿੰਮ ਦੌਰਾਨ ਅਧਿਆਪਕਾਂ ਵਲੋਂ ਫ਼ੰਡ ਸਰਗਰਮੀ ਵਿਚ ਵੀ ਸਰਗਰਮ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਦੀ ਐਲਾਨੀ ਕੋਰ ਕਮੇਟੀ ਵਿਚ ਸੰਦੌੜ ਸਰਕਲ ਦੇ ਅਕਾਲੀ ਆਗੂਆਂ ਨੂੰ ਮਿਲੀ ਨਵੀਂ ਜਿੰਮੇਵਾਰੀ ਅਗਲੀ ਖ਼ਬਰ ਆਜ਼ਾਦੀ ਦਿਵਸ ਸਮਾਗਮ ਸੰਬੰਧੀ ਪਹਿਲੀ ਰਿਹਰਸਲ ਕਰਵਾਈ
Ad Position 24
No active advertisement