ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਹ ਤੀਆਂ ਦਾ ਤਿਉਹਾਰ ਕੁਲਦੀਪ ਕੌਰ ਔਰਗੇਨਾਈਜਰ, ਸਤਵੰਤ ਕੌਰ ਜੰਡੂ, ਮਾਤਾ ਕੁਲਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ, ਜਿਸ ਵਿਚ ਥਾਣਾ ਸ਼ਹਿਣਾ ਦੀ ਮੁਖੀ ਮੈਡਮ ਰੇਨੂੰ ਪਰੋਚਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਪ
ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਦੀ ਤਸਵੀਰ। ਅਜੀਤ ਤਸਵੀਰ
10-08-2026
ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਹ ਤੀਆਂ ਦਾ ਤਿਉਹਾਰ ਕੁਲਦੀਪ ਕੌਰ ਔਰਗੇਨਾਈਜਰ, ਸਤਵੰਤ ਕੌਰ ਜੰਡੂ, ਮਾਤਾ ਕੁਲਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ, ਜਿਸ ਵਿਚ ਥਾਣਾ ਸ਼ਹਿਣਾ ਦੀ ਮੁਖੀ ਮੈਡਮ ਰੇਨੂੰ ਪਰੋਚਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੀਆਂ ਦੇ ਤਿਉਹਾਰ ਵਿਚ ਗਾਇਕ ਅਲੀ ਹਿੰਮਤਪੁਰਾ, ਪ੍ਰੀਤ ਗਿੱਲ ਅਤੇ ਹੋਰ ਪਹੁੰਚੇ ਕਲਾਕਾਰਾਂ ਨੇ ਪੰਜਾਬੀ ਬੋਲੀਆਂ ਪਾਈਆਂ। ਜਿਸ ਨਾਲ ਗਿੱਧੇ ਵਿਚ ਆਈਆਂ ਮੁਟਿਆਰਾਂ ਨੇ ਖ਼ੂਬ ਅਨੰਦ ਮਾਣਿਆ ਗਿਆ। ਇਸ ਮੌਕੇ ਸਰਪੰਚ ਕਰਮਜੀਤ ਕੌਰ, ਪੰਚ ਰਾਣੀ ਕੌਰ ਅਤੇ ਵੱਡੀ ਗਿਣਤੀ ਵਿਚ ਪ੍ਰਬੰਧਕ ਅਤੇ ਪਿੰਡ ਦੀਆਂ ਔਰਤਾਂ ਹਾਜ਼ਰ ਸਨ।