10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਵੀ ਸ਼ਹਿਰ ਅੰਦਰ ਕੂੜੇ ਅਤੇ ਗਾਰ ਦੇ ਢੇਰ ਬਰਕਰਾਰ

ਤਪਾ ਮੰਡੀ, 9 ਅਗਸਤ (ਪ੍ਰਵੀਨ ਗਰਗ)-ਪਿਛਲੇ ਕੁੱਝ ਦਿਨਾਂ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਭਾਵੇਂ ਖ਼ਤਮ ਹੋ ਗਈ ਹੈ ਪ੍ਰੰਤੂ ਅਜੇ ਤੱਕ ਸ਼ਹਿਰ ਅੰਦਰ ਕੂੜੇ ਅਤੇ ਗਾਰ ਦੇ ਢੇਰ ਬਰਕਰਾਰ ਹਨ, ਜਿਸ ਕਾਰਨ ਜਿੱਥੇ ਇੱਕ ਪਾਸੇ ਸ਼ਹਿਰ ਵਾਸੀ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ, ਉੱਥੇ ਦੂਜੇ ਪਾਸੇ ਸੀਵਰੇਜ ਦੇ ਨੀਵੇਂ ਅਤੇ ਟੁੱਟੇ ਢੱਕਣ ਦੋ ਪਹੀਆਂ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜਿਨ੍ਹਾਂ ਵੱਲ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਦਾ ਕੋਈ ਵੀ ਧਿਆਨ ਨਹੀਂ ਹੈ, ਜੋ ਸਿਰਫ਼ ਦਫ਼ਤਰਾਂ ਤੱਕ ਹੀ ਸੀਮਤ ਰਹਿ ਗਏ ਹਨ ਜਦਕਿ ਗਰਾਊਂਡ ਲੇਬਲ ’ਤੇ ਇਸ ਦੀ ਤਸਵੀਰ ਕੁੱਝ ਹੋਰ ਹੀ ਹੈ।

Ad Position 21
No active advertisement
ਸ਼ਹਿਰ ਦੇ ਨਾਮਦੇਵ ਮਾਰਗ ’ਤੇ ਸੀਵਰੇਜ ਦੇ ਇੱਕ ਹੌਦ ਦਾ ਨੀਵਾਂ ਅਤੇ ਟੁੱਟਿਆ ਹੋਇਆ ਢੱਕਣ। ਤਸਵੀਰ : ਪ੍ਰਵੀਨ ਗਰਗ 10-08-2026
ਤਪਾ ਮੰਡੀ, 9 ਅਗਸਤ (ਪ੍ਰਵੀਨ ਗਰਗ)-ਪਿਛਲੇ ਕੁੱਝ ਦਿਨਾਂ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਭਾਵੇਂ ਖ਼ਤਮ ਹੋ ਗਈ ਹੈ ਪ੍ਰੰਤੂ ਅਜੇ ਤੱਕ ਸ਼ਹਿਰ ਅੰਦਰ ਕੂੜੇ ਅਤੇ ਗਾਰ ਦੇ ਢੇਰ ਬਰਕਰਾਰ ਹਨ, ਜਿਸ ਕਾਰਨ ਜਿੱਥੇ ਇੱਕ ਪਾਸੇ ਸ਼ਹਿਰ ਵਾਸੀ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ, ਉੱਥੇ ਦੂਜੇ ਪਾਸੇ ਸੀਵਰੇਜ ਦੇ ਨੀਵੇਂ ਅਤੇ ਟੁੱਟੇ ਢੱਕਣ ਦੋ ਪਹੀਆਂ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜਿਨ੍ਹਾਂ ਵੱਲ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਦਾ ਕੋਈ ਵੀ ਧਿਆਨ ਨਹੀਂ ਹੈ, ਜੋ ਸਿਰਫ਼ ਦਫ਼ਤਰਾਂ ਤੱਕ ਹੀ ਸੀਮਤ ਰਹਿ ਗਏ ਹਨ ਜਦਕਿ ਗਰਾਊਂਡ ਲੇਬਲ ’ਤੇ ਇਸ ਦੀ ਤਸਵੀਰ ਕੁੱਝ ਹੋਰ ਹੀ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਕਈ ਕਈ ਵਾਰ ਕਹਿਣ ਦੇ ਬਾਵਜੂਦ ਵੀ ਕੂੜੇ ਦੇ ਢੇਰ ਨਹੀਂ ਚੁਕਵਾਏ ਜਾ ਰਹੇ ਬਲਕਿ ਉਸੇ ਤਰ੍ਹਾਂ ਬਰਕਰਾਰ ਹਨ, ਜਦ ਕਿ ਬਰਸਾਤ ਦੇ ਮੌਸਮ ਚੱਲ ਰਿਹਾ ਹੈ ਅਗਰ ਜ਼ਿਆਦਾ ਬਾਰਸ਼ ਪੈਂਦੀ ਹੈ ਤਾਂ ਇਹ ਕੂੜੇ ਦੇ ਢੇਰ ਪਾਣੀ ਨਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਫਿਰ ਸੀਵਰੇਜ ਦੇ ਅੰਦਰ ਚਲੇ ਜਾਣਗੇ, ਜਿਸ ਕਾਰਨ ਸੀਵਰੇਜ ਦਾ ਪਾਣੀ ਰੁਕਣ ਦੀ ਸੰਭਾਵਨਾ ਵੱਧ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅੰਦਰਲੇ ਬੱਸ ਸਟੈਂਡ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਤੱਕ ਸੀਵਰੇਜ ਦੇ ਹੌਦਾ ਦੇ ਢੱਕਣ ਇੰਨੇ ਜ਼ਿਆਦਾ ਨੀਵੇਂ ਹੋ ਗਏ ਹਨ ਕਿ ਥੋੜ੍ਹੀ ਜਿਹੀ ਬਰਸਾਤ ਪੈਣ ’ਤੇ ਹੀ ਸੜਕ ਉੱਪਰ ਪਾਣੀ ਜਮਾ ਹੋ ਜਾਂਦਾ ਹੈ ਜਿਸ ਕਾਰਨ ਇਹ ਨੀਵੇਂ ਢੱਕਣ ਦਿਖਾਈ ਨਹੀਂ ਦਿੰਦੇ ਅਤੇ ਮੋਟਰਸਾਈਕਲ ਸਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਰੋਜ਼ਾਨਾ ਹੀ ਇਸ ਸੜਕ ਉੱਪਰੋਂ ਨਗਰ ਕੌਂਸਲ ਦੇ ਅਧਿਕਾਰੀ, ਕਰਮਚਾਰੀ ਗੁਜ਼ਰਦੇ ਹਨ। ਪ੍ਰੰਤੂ ਉਹ ਇਨ੍ਹਾਂ ਨੂੰ ਠੀਕ ਕਰਨ ਦੀ ਬਜਾਏ ਅੱਖੋਂ ਪਰੋਖੇ ਕਰ ਕੇ ਚਲੇ ਜਾਂਦੇ ਹਨ, ਸ਼ਾਇਦ ਉਹ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹਨ। ਲੋਕਾਂ ਨੇ ਸੂਬਾ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਅੰਦਰੋਂ ਕੂੜੇ ਦੇ ਢੇਰੇ ਚੁਕਵਾਉਣ ਤੋਂ ਇਲਾਵਾ ਇਨ੍ਹਾਂ ਸੀਵਰੇਜ ਦੇ ਹੌਦਾ ਦੇ ਨੀਵੇਂ ਢੱਕਣਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਚੋਰ ਗਰੋਹ ਨੇ ਤਪਾ ਥਾਣੇ ਦੇ ਨਾਲ ਲਗਦੇ ਸਥਿਤ ਬਿਜਲੀ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਹਲਕਾ ਭਦੌੜ ਵਿਚ ਕਾਂਗਰਸ ਦਾ ਇੰਚਾਰਜ ਨਾ ਹੋਣ ਕਾਰਨ ਵਰਕਰਾਂ ਨੂੰ ਹੋ ਰਹੀਆਂ ਮੁਸ਼ਕਿਲਾਂ, ਪਾਰਟੀ ਦੇ ਗਰਾਫ਼ ਨੂੰ ਲੈ ਕੇ ਕਾਫ਼...
Ad Position 24