10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਨਜਾਇਜ਼ ਰਸਤਿਆਂ ਦੀ ਭਰਮਾਰ

ਰੂੜੇਕੇ ਕਲਾਂ, 9 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਵੱਖ-ਵੱਖ ਵਪਾਰਕ ਅਤੇ ਗੈਰ ਵਪਾਰਕ ਅਦਾਰਿਆਂ ਨੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸੈਂਕੜੇ ਨਜਾਇਜ਼ ਰਸਤੇ ਬਣਾ ਕੇ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਪਰ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਪਿਛਲੇ ਸਾਲਾਂ ਤੋਂ ਲੈ ਕੇ ਚੁੱਪਧਾਰੀ ਹੋਈ ਹੈ। ਵਣ ਵਿਭਾਗ ਪੰਜਾਬ ਦੇ ਉੱਚ ਪੱਧਰੀ ਅਧਿਕਾਰੀਆਂ ਵਲੋਂ ਕਾਰਵਾਈ ਦਾ ਭਰੋਸਾ ਦਿਵਾਉਣ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦੇਣ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ।

Ad Position 21
No active advertisement
ਵਿਭਾਗ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਨੂੂੰ ਟਿੱਚ ਜਾਣਦੇ ਨੇ ਜ਼ਿਲ੍ਹੇ ਦੇ ਅਧਿਕਾਰੀ ਬਰਨਾਲਾ–ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਨਜਾਇਜ਼ ਕਬਜ਼ਾ ਕਰ ਕੇ ਬਣਾਏ ਰਸਤੇ ’ਚ ਪਾਈਆਂ ਇੰਟਰਲਾਕ ਇੱਟਾਂ ਦੀ ਮੂੰਹ ਬੋਲਦੀ ਤਸਵੀਰ। ਤਸਵੀਰਾਂ : ਗੁਰਪ੍ਰੀਤ ਸਿੰਘ ਕਾਹਨੇਕੇ 10-08-2026
ਰੂੜੇਕੇ ਕਲਾਂ, 9 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਵੱਖ-ਵੱਖ ਵਪਾਰਕ ਅਤੇ ਗੈਰ ਵਪਾਰਕ ਅਦਾਰਿਆਂ ਨੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸੈਂਕੜੇ ਨਜਾਇਜ਼ ਰਸਤੇ ਬਣਾ ਕੇ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਪਰ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਪਿਛਲੇ ਸਾਲਾਂ ਤੋਂ ਲੈ ਕੇ ਚੁੱਪਧਾਰੀ ਹੋਈ ਹੈ। ਵਣ ਵਿਭਾਗ ਪੰਜਾਬ ਦੇ ਉੱਚ ਪੱਧਰੀ ਅਧਿਕਾਰੀਆਂ ਵਲੋਂ ਕਾਰਵਾਈ ਦਾ ਭਰੋਸਾ ਦਿਵਾਉਣ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦੇਣ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਕੁਲਦੀਪ ਸਿੰਘ, ਮੇਵਾ ਸਿੰਘ ਨੇ ਦੱਸਿਆ ਕਿ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਅਤੇ ਨੈਸ਼ਨਲ ਹਾਈਵੇ ਵਿਭਾਗ ਦੀ ਬਿਨਾਂ ਮਨਜ਼ੂਰੀ ਤੋਂ ਦਰਜਨਾਂ ਕਾਰੋਬਾਰੀ ਅਦਾਰਿਆਂ ਨੇ ਗੈਰਕਾਨੂੂੰਨੀ ਨਜਾਇਜ਼ ਰਸਤੇ ਬਣਾਏ ਹੋਏ ਹਨ। ਜਿਸ ਸਬੰਧੀ ਆਰ.ਟੀ.ਆਈ.ਐਕਟ ਤਹਿਤ ਮੰਗੀ ਗਈ ਸੂਚਨਾ ਦੇ ਜਵਾਬ ਰਾਹੀਂ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਨਜਾਇਜ਼ ਕਬਜ਼ੇ ਵਾਲੇ ਰਸਤੇ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਜਦੋਂਕਿ ਜ਼ਿਲ੍ਹਾ ਬਰਨਾਲਾ ਵਿਚ ਮਾਰਗਾਂ ਦੀਆਂ ਸਾਈਡਾਂ ’ਤੇ ਸੈਂਕੜੇ ਨਜਾਇਜ਼ ਰਸਤਿਆਂ ਨੂੰ ਪੱਕਾ ਕੀਤਾ ਹੋਇਆ ਹੈ। ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰੀ ਰੁੱਖਾਂ ਦਾ ਨੁਕਸਾਨ ਕਰ ਕੇ ਨਜਾਇਜ਼ ਰਸਤੇ ਬਣਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਇਹ ਕਹਿ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆਂ ਜਾ ਰਿਹਾ ਹੈ ਕਿ ਨਜਾਇਜ਼ ਰਸਤੇ ਕੱਚੇ ਹਨ ਕਬਜਾਧਾਰੀਆਂ ਨੇ ਪੱਕੇ ਨਹੀਂ ਕੀਤੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਜ਼ਿਲ੍ਹਾ ਭਰ ਵਿਚ ਨਜਾਇਜ਼ ਕਬਜ਼ੇ ਕਰ ਕੇ ਬਣਾਏ ਸੈਂਕੜਿਆਂ ਰਸਤਿਆਂ ਦੀ ਜਗ੍ਹਾ ਜੋ ਸੈਂਕੜੇ ਸਰਕਾਰੀ ਰੁੱਖ ਸਨ ਉਹ ਕਿਸ ਦੀ ਮਨਜ਼ੂਰੀ ਨਾਲ ਗ਼ਾਇਬ ਕੀਤੇ ਗਏ ਹਨ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਵਣ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਧਰਮਿੰਦਰ ਸ਼ਰਮਾ, ਮੁੱਖ ਵਣਪਾਲ ਪਲੇਨਜ ਪੰਜਾਬ ਨਿਧਿ ਸ੍ਰੀਵਾਸਤਵ ਆਈ.ਐਫ਼.ਐਸ, ਵਣਪਾਲ ਸਾਊਥ ਸਰਕਲ ਪੰਜਾਬ ਪਟਿਆਲਾ ਵਿਸ਼ਾਲ ਚੌਹਾਨ ਦੇ ਸਾਰਾ ਮਾਮਲਾ ਧਿਆਨ ਵਿਚ ਲਿਆਉਣ ’ਤੇ ਉਨ੍ਹਾਂ ਵਲੋਂ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਸਖ਼ਤ ਆਦੇਸ਼ ਦੇਣ ਦੇ ਬਾਵਜੂਦ ਨਜਾਇਜ਼ ਰਸਤਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਮਾਰਗਾਂ ਦੀਆਂ ਸਾਈਡਾਂ ’ਤੇ ਖੜ੍ਹੇ ਸਰਕਾਰੀ ਰੁੱਖਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਨਜਾਇਜ਼ ਰਸਤਿਆਂ ਦੀਆਂ ਬਣਦੀਆਂ ਫ਼ੀਸਾਂ ਵਣ ਵਿਭਾਗ ਪੰਜਾਬ ਅਤੇ ਨੈਸ਼ਨਲ ਹਾਈਵੇ ਵਿਭਾਗ ਕੋਲ ਜਮ੍ਹਾ ਨਾ ਹੋਣ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਿਆ ਹੈ। ਜਿਸ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਵਾਤਾਵਰਨ ਪੇ੍ਰਮੀਆਂ ਨੇ ਕਿਹਾ ਕਿ ਵਣ ਵਿਭਾਗ ਬਰਨਾਲਾ ਤੇ ਸੰਗਰੂਰ ਦੇ ਅਧਿਕਾਰੀਆਂ ਵਲੋਂ ਆਰ.ਟੀ.ਆਈ. ਐਕਟ ਤਹਿਤ ਨਜਾਇਜ਼ ਰਸਤਿਆਂ ਸਬੰਧੀ ਝੂਠੀ ਸੂਚਨਾ ਦੇਣ ਸਬੰਧੀ ਅਪੀਲ ਪਾਈ ਜਾਵੇਗੀ। ਜ਼ਿਲ੍ਹਾ ਭਰ ਦੇ ਮਾਰਗਾਂ ਦੀਆਂ ਸਾਈਡਾਂ ’ਤੇ ਸਰਕਾਰੀ ਰੁੱਖਾਂ ਦਾ ਨੁਕਸਾਨ ਕਰ ਕੇ ਬਣਾਏ ਗੈਰ ਕਾਨੂੰਨੀ ਰਸਤਿਆਂ ਤੇ ਮਾਰਗਾਂ ਦੀਆਂ ਸਾਈਡਾਂ ’ਤੇ ਫੈਲੀ ਗੰਦਗੀ ਸਬੰਧੀ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਅਤੇ ਹਾਈਕੋਰਟ ਵਿਖੇ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਵਣ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦੋਂ ਇਸ ਸਬੰਧੀ ਸਬੰਧੀ ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਣ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਧਰਮਿੰਦਰ ਸ਼ਰਮਾ, ਮੁੱਖ ਵਣਪਾਲ ਪਲੇਨਜ ਪੰਜਾਬ, ਨਿਧਿ ਸ੍ਰੀਵਾਸਤਵ ਆਈ.ਐਫ਼.ਐਸ, ਵਣਪਾਲ ਸਾਊਥ ਸਰਕਲ ਪੰਜਾਬ ਪਟਿਆਲਾ ਵਿਸ਼ਾਲ ਚੌਹਾਨ ਦੇ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੜਤਾਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਤੇ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਦੋ ਕਾਬੂ ਅਗਲੀ ਖ਼ਬਰ ਚੋਰ ਗਰੋਹ ਨੇ ਤਪਾ ਥਾਣੇ ਦੇ ਨਾਲ ਲਗਦੇ ਸਥਿਤ ਬਿਜਲੀ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ
Ad Position 24