24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿੰਡ ਜੋਧਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਤੀਆਂ ਦਾ ਤਿਉਹਾਰ ਸੁਖਵਿੰਦਰ ਕੌਰ ਰਾਣੀ ਦੁੱਗਲ ਸਮਾਜ ਸੇਵੀ ਇਸਤਰੀ ਆਗੂ ਦੀ ਅਗਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ। ਐਮ.

Ad Position 21
No active advertisement
ਅਜੀਤ ਡੈਸਕ 25-08-2026
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਤੀਆਂ ਦਾ ਤਿਉਹਾਰ ਸੁਖਵਿੰਦਰ ਕੌਰ ਰਾਣੀ ਦੁੱਗਲ ਸਮਾਜ ਸੇਵੀ ਇਸਤਰੀ ਆਗੂ ਦੀ ਅਗਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ। ਐਮ.ਪੀ ਮੀਤ ਹੇਅਰ ਦੀ ਮਾਤਾ ਮਨਜੀਤ ਕੌਰ, ਪਤਨੀ ਗੁਰਵੀਨ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਭੰਗੂ ਦੀ ਪਤਨੀ ਰਮਨਦੀਪ ਕੌਰ ਭੰਗੂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਮੁੱਖ ਮਹਿਮਾਨਾਂ ਨੇ ਨੌਜਵਾਨ ਪੀੜ੍ਹੀ ਨੂੰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਦੂਰ ਰਹਿ ਕੇ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਤਿਉਹਾਰ ਦੌਰਾਨ ਔਰਤਾਂ ਨੇ ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਸੱਭਿਆਚਾਰਕ ਮੇਲੇ ਉਤਸ਼ਾਹ ਨਾਲ ਜਾਰੀ ਰੱਖਣ ਦਾ ਪ੍ਰਣ ਕੀਤਾ। ਇਸ ਮੌਕੇ ਜਿੱਥੇ ਔਰਤਾਂ ਨੇ ਰਿਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ ਕੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਪੀਂਘਾਂ ਝੂਟ ਕੇ ਪੁਰਾਤਨ ਵਿਰਸੇ ਦੀ ਸ਼ਾਨਦਾਰ ਝਲਕ ਪੇਸ਼ ਕੀਤੀ। ਮੁਟਿਆਰਾਂ ਵਲੋਂ ਲੋਕ ਨਾਚ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਕੌਰ ਰਾਣੀ ਦੁੱਗਲ ਦੀ ਅਗਵਾਈ ਵਿਚ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਲੱਛਮੀ ਬਲਾਕ ਇੰਚਾਰਜ, ਮਨਜੀਤ ਕੌਰ ਸਰਪੰਚ ਬਾਜਵਾ ਪੱਤੀ, ਸੰਦੀਪ ਕੌਰ ਬਲਾਕ ਪ੍ਰਧਾਨ, ਦਵਿੰਦਰਪਾਲ ਕਾਕਾ, ਕੈਪਟਨ ਜਗਤਾਰ ਸਿੰਘ ਤੋਂ ਇਲਾਵਾ ਪਿੰਡ ਦੇ ਕਲੱਬਾਂ ਅਤੇ ਐਨ. ਆਰ. ਆਈਜ਼ ਨੇ ਵਿਸ਼ੇਸ਼ ਸਹਿਯੋਗ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ... ਅਗਲੀ ਖ਼ਬਰ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦਾ ਹਿਮਾਚਲ ਪ੍ਰਦੇਸ਼ ਦੇ ਪ੍ਰਬੰਧਕਾਂ ਵਲੋਂ ਸਨਮਾਨ
Ad Position 24