31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਚੌਥੇ ਸਾਲਾਨਾ ਸਾਹਿਤਕ ਸਮਾਗਮ 6 ਨੂੰ

ਬਰਨਾਲਾ, 31 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮੀਡੀਆ ਇੰਚ.

Ad Position 21
No active advertisement
ਅਜੀਤ ਡੈਸਕ 01-09-2026
ਬਰਨਾਲਾ, 31 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮੀਡੀਆ ਇੰਚ. ਰੁਪਿੰਦਰ ਕੌਰ ਸ਼ਹਿਣਾ ਨੇ ਦੱਸਿਆ ਕਿ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਸਭਾ ਦਾ ਚੌਥਾ ਸਾਲਾਨਾ ਸਾਹਿਤਕ ਸਮਾਗਮ 6 ਸਤੰਬਰ ਨੂੰ ਸਕੂਲ ਆਫ਼ ਐਂਮੀਨੈਂਸ ਬਰਨਾਲਾ ਵਿਖੇ ਕਰਵਾਇਆ ਜਾਏਗਾ। ਇਹ ਸਮਾਗਮ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਸ੍ਰੀ ਹਸਨ ਭਾਰਦਵਾਜ, ਪ੍ਰਿੰਸੀਪਲ ਸ੍ਰੀ ਹਰੀਸ਼ ਕੁਮਾਰ, ਡਾ: ਦੀਪਕ ਸਿੰਗਲਾ ਭਦੌੜ ਅਤੇ ਮੋਹਨੀਸ਼ ਮੀਸ਼ਾ (ਡਾਇਰੈਕਟਰ ਸੁਪਰੀਮ ਕਾਨਵੈਂਟ ਸਕੂਲ ਮਹਿਲ ਕਲਾਂ), ਸ੍ਰੀ ਬਲਜੀਤ ਸਿੰਘ ਸਿੱਧੂ (ਬੈਂਕ ਮੈਨੇਜਰ ਸੈਂਟਰਲ ਬੈਂਕ ਆਫ਼ ਇੰਡੀਆ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਬੱਚਿਆਂ ਦੇ ਸਾਹਿਤ ਸਿਰਜਣ ਅਤੇ ਕਲਾਤਮਿਕ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਵਿਚ ਪ੍ਰਾਇਮਰੀ ਵਰਗ ਦੇ ਮੁਕਾਬਲੇ (4-5 ਵੀਂ ਜਮਾਤ ਲਈ) ਸੁੰਦਰ ਲਿਖਾਈ, ਪੇਂਟਿੰਗ ਹੈ। ਮਿਡਲ ਵਰਗ (6ਵੀਂ ਤੋਂ8ਵੀਂ ਜਮਾਤ ਅਤੇ ਸੈਕੰਡਰੀ ਵਰਗ (9ਵੀਂ-12ਵੀਂ ਜਮਾਤ) ਲਈ ਸੁੰਦਰ ਲਿਖਾਈ, ਪੇਂਟਿੰਗ, ਕਵਿਤਾ ਸਿਰਜਣ, ਕਹਾਣੀ ਸਿਰਜਣ, ਵਾਰਤਕ, ਮੌਲਿਕ ਕਵਿਤਾ ਉਚਾਰਨ/ਗੀਤ ਗਾਇਨ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਇਸ ਵਾਰ ਗ੍ਰੈਜੂਏਸ਼ਨ ਵਰਗ ਦੇ ਕਵਿਤਾ ਸਿਰਜਣ, ਕਵਿਤਾ ਉਚਾਰਨ, ਕਹਾਣੀ ਸਿਰਜਣ, ਗੀਤ ਗਾਇਨ, ਪੇਂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਵਿਚ ਪਹਿਲੀਆਂ ਚਾਰ ਪੁਜ਼ੀਸ਼ਨਾਂ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ, ਤਗਮੇ ਅਤੇ ਹੋਰ ਪੜਾਈ ਸਮੱਗਰੀ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੀਬੀ ਮਨਦੀਪ ਕੌਰ ਸੋਢੀ ਨੂੰ ਇਸਤਰੀ ਵਿੰਗ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕ... ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24