ਆਈ.ਬੀ.ਡੀ.ਏ.-2026 ਵਿਚ ਟਰਾਈਡੈਂਟ ਗਰੁੱਪ ਨੇ ਪੰਜਵੀਂ ਵਾਰ ਜਿੱਤਿਆ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ
ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਹੋਮ ਟੈਕਸਟਾਈਲ, ਪੇਪਰ, ਕੈਮੀਕਲ ਅਤੇ ਊਰਜਾ ਦੇ ਖੇਤਰ ਵਿਚ ਮੋਹਰੀ ਗਲੋਬਲ ਨਿਰਮਾਤਾ ਅਤੇ ਨਿਰਯਾਤਕ ਟਰਾਈਡੈਂਟ ਗਰੁੱਪ ਨੂੰ ਡਿਜ਼ਾਈਨ ਦੇ ਖੇਤਰ ਵਿਚ ਸ਼ਾਨਦਾਰ ਉਪਲਬਧੀ ਲਈ ਇੱਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ। ਮਿਤੀ 29 ਅਗਸਤ ਨੂੰ ਪੁਣੇ ਦੇ ਵੈਸਟਿਨ ਵਿਖੇ ਕਰਵਾਏ ਗਏ ਇੰਡੀਆਜ਼ ਬੈਸਟ ਡਿਜ਼ਾਈਨ ਐਵਾਰਡਜ਼ (ਆਈ.
‘
‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ ਹਾਸਿਲ ਕਰਦੇ ਹੋਏ ਟਰਾਈਡੈਂਟ ਗਰੁੱਪ ਦੇ ਅਧਿਕਾਰੀ। ਅਜੀਤ ਤਸਵੀਰ
02-09-2026
ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਹੋਮ ਟੈਕਸਟਾਈਲ, ਪੇਪਰ, ਕੈਮੀਕਲ ਅਤੇ ਊਰਜਾ ਦੇ ਖੇਤਰ ਵਿਚ ਮੋਹਰੀ ਗਲੋਬਲ ਨਿਰਮਾਤਾ ਅਤੇ ਨਿਰਯਾਤਕ ਟਰਾਈਡੈਂਟ ਗਰੁੱਪ ਨੂੰ ਡਿਜ਼ਾਈਨ ਦੇ ਖੇਤਰ ਵਿਚ ਸ਼ਾਨਦਾਰ ਉਪਲਬਧੀ ਲਈ ਇੱਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ। ਮਿਤੀ 29 ਅਗਸਤ ਨੂੰ ਪੁਣੇ ਦੇ ਵੈਸਟਿਨ ਵਿਖੇ ਕਰਵਾਏ ਗਏ ਇੰਡੀਆਜ਼ ਬੈਸਟ ਡਿਜ਼ਾਈਨ ਐਵਾਰਡਜ਼ (ਆਈ.ਬੀ.ਡੀ.ਏ.)-2026 ਦੇ 11ਵੇਂ ਐਡੀਸ਼ਨ ਵਿਚ ਟਰਾਈਡੈਂਟ ਗਰੁੱਪ ਨੇ ਵੱਕਾਰੀ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ ਹਾਸਲ ਕੀਤਾ। ਇਹ ਐਵਾਰਡ ਡਿਜ਼ਾਈਨ ਇੰਡੀਆ ਸ਼ੋਅ ਦੇ 11ਵੇਂ ਐਡੀਸ਼ਨ ਦੌਰਾਨ ਪ੍ਰਦਾਨ ਕੀਤਾ ਗਿਆ ਅਤੇ ਟਰਾਈਡੈਂਟ ਗਰੁੱਪ ਨੇ ਇਹ ਸਨਮਾਨ ਪੰਜਵੀਂ ਵਾਰ ਆਪਣੇ ਨਾਮ ਕਰ ਕੇ ਡਿਜ਼ਾਈਨ ਇਨੋਵੇਸ਼ਨ ਅਤੇ ਰਚਨਾਤਮਿਕ ਉੱਤਮਤਾ ਦੇ ਖੇਤਰ ਵਿਚ ਆਪਣੀ ਮਜ਼ਬੂਤ ਪਛਾਣ ਨੂੰ ਹੋਰ ਪੱਕਾ ਕੀਤਾ ਹੈ। ਟਰਾਈਡੈਂਟ ਗਰੁੱਪ ਦੀ ਇਸ ਉਪਲਬਧੀ ਵਿਚ ਇਸ ਦੇ ਇਨ-ਹਾਊਸ ਡਿਜ਼ਾਈਨ ਸਟੂਡੀਓ ਦੀ ਅਹਿਮ ਭੂਮਿਕਾ ਹੈ। ਸਟੂਡੀਓ ਵਿਚ ਐਨ.ਆਈ.ਡੀ., ਐਨ.ਆਈ.ਐਫ.ਟੀ. ਅਤੇ ਪ੍ਰਸਿੱਧ ਅੰਤਰਰਾਸ਼ਟਰੀ ਡਿਜ਼ਾਈਨ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ 40 ਤੋਂ ਵੱਧ ਡਿਜ਼ਾਈਨਰ ਕੰਮ ਕਰ ਰਹੇ ਹਨ। ਵੱਖ-ਵੱਖ ਸੱਭਿਆਚਾਰਾਂ, ਵਿਚਾਰਾਂ ਅਤੇ ਵਿਸ਼ੇਸ਼ ਮੁਹਾਰਤਾਂ ਨਾਲ ਸੰਪੰਨ ਇਹ ਟੀਮ ਵਿਸ਼ਵ ਪੱਧਰ ’ਤੇ ਉੱਭਰ ਰਹੇ ਰੁਝਾਨਾਂ ਅਤੇ ਖਪਤਕਾਰਾਂ ਦੀ ਪਸੰਦ ਨੂੰ ਸਮਝਦਿਆਂ, ਸਥਿਰਤਾ ਦੇ ਸਿਧਾਂਤਾਂ ਅਤੇ ਰਚਨਾਤਮਿਕ ਸੋਚ ਨੂੰ ਨਾਲ ਲੈ ਕੇ ਵਿਲੱਖਣ ਉਤਪਾਦਾਂ ਅਤੇ ਤਜਰਬਿਆਂ ਨੂੰ ਰੂਪ ਦਿੰਦੀ ਹੈ। ਇਸ ਵਿਚ ਉਤਪਾਦ ਡਿਜ਼ਾਈਨ ਦੇ ਨਾਲ-ਨਾਲ ਸੰਚਾਰ ਅਤੇ ਬ੍ਰਾਂਡਿੰਗ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।