ਗਾਗੇਵਾਲ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਕਿਸਾਨ ਸਿਖਲਾਈ ਕੈਂਪ
ਟੱਲੇਵਾਲ, 1 ਸਤੰਬਰ (ਸੋਨੀ ਚੀਮਾ)- ਦੀ ਗਾਗੇਵਾਲ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਬਰਨਾਲਾ ਜ਼ਿਲ੍ਹੇ ਦੇ ਖਾਦ ਸਪਲਾਈ ਅਫ਼ਸਰ ਮੁਹੰਮਦ ਯਾਸੀਨ ਵਲੋਂ ਕਿਸਾਨਾਂ ਨੂੰ ਖਾਦਾਂ ਬਾਰੇ ਜਾਣਕਾਰੀ ਦਿੱਤੀ ਗਈ।
ਟੱਲੇਵਾਲ, 1 ਸਤੰਬਰ (ਸੋਨੀ ਚੀਮਾ)- ਦੀ ਗਾਗੇਵਾਲ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਬਰਨਾਲਾ ਜ਼ਿਲ੍ਹੇ ਦੇ ਖਾਦ ਸਪਲਾਈ ਅਫ਼ਸਰ ਮੁਹੰਮਦ ਯਾਸੀਨ ਵਲੋਂ ਕਿਸਾਨਾਂ ਨੂੰ ਖਾਦਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮਾਰਕਫੈੱਡ ਦੇ ਉਤਪਾਦ ਜਿਵੇਂ ਕਿ ਕੈਟਲਫੀਡ, ਖਾਣ ਯੋਗ ਵਸਤੂਆਂ ਘਿਉ, ਸਰੋਂ ਦਾ ਤੇਲ, ਰਿਫਾਇੰਡ, ਸ਼ਹਿਦ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ । ਮੈਟ੍ਰਿਕਸ ਫਰਟੀਲਾਈਜ਼ਰ ਕੰਪਨੀ ਦੇ ਸਟੇਟ ਮੈਨੇਜਰ ਸੁਨੀਲ ਕੁਮਾਰ ਰਾਣਾ ਵਲੋਂ ਮਿੱਟੀ ਦੀ ਸਾਂਭ ਸੰਭਾਲ ਅਤੇ ਖਾਦਾਂ ਬਾਰੇ ਜਾਣੂ ਕਰਵਾਇਆ ਗਿਆ। ਸੰਦੀਪ ਸਿੰਘ ਵਲੋਂ ਖੇਤੀਬਾੜੀ ਦੀਆਂ ਸਮੱਸਿਆਵਾਂ, ਬਿਮਾਰੀਆਂ ਤੇ ਨਦੀਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫ਼ਸਲਾਂ ਲਈ ਮਾਰਕਫੈੱਡ ਵਲੋਂ ਤਿਆਰ ਕੀਤੀਆਂ ਜਾਂਦੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ। ਮਾਰਕਫੈੱਡ ਕੈਟਲਫੀਡ ਪਲਾਂਟ ਗਿੱਦੜਬਾਹਾ ਤੋਂ ਡਾ: ਪਾਰੁਲ ਬਾਂਸਲ ਵਲੋਂ ਡੰਗਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਿਕਾਰੀ ਸਭਾਵਾਂ ਦੇ ਬਲਾਕ ਪ੍ਰਧਾਨ ਗਿਆਨ ਸਿੰਘ, ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਰਖਾ, ਇਕੱਤਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਗਾਗੇਵਾਲ, ਗੁਰਨਾਮ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ ਮੀਤ ਪ੍ਰਧਾਨ, ਬਲਜਿੰਦਰ ਸਿੰਘ, ਰਣਧੀਰ ਸਿੰਘ, ਡਾ: ਕਰਮਜੀਤ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ ।